ਸੀਪੀਆਈ (ਐੱਮ) ਦੇ ਵਰਕਰਾਂ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ
ਸੀਪੀਆਈ ਐਮ ਦੇ ਵਰਕਰਾਂ ਸ਼ਹੀਦ ਭਗਤ ਸਿੰਘ ਦਾ 119ਵਾਂ ਜਨਮ ਦਿਨ ਮਨਾਇਆ
Publish Date: Mon, 28 Sep 2026 04:31 PM (IST)
Updated Date: Tue, 29 Sep 2026 04:01 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ 119ਵਾਂ ਜਨਮ ਦਿਨ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸੀਪੀਆਈ ਐਮ ਵੱਲੋਂ ਮਨਾਇਆ ਗਿਆ।।ਪਾਰਟੀ ਦੇ ਵਰਕਰਾਂ ਵੱਲੋਂ ਉਨ੍ਹਾਂ ਦੇ ਬੁੱਤ ਤੇ ਫੁੱਲ-ਮਾਲਾਵਾਂ ਚੜ੍ਹਾ ਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਪਾਰਟੀ ਦੇ ਸੂਬਾ ਕਮੇਟੀ ਮੈਂਬਰ ਰਾਮ ਸਿੰਘ ਨੂਰਪੁਰੀ ਨੇ ਕਿਹਾ ਕਿ ਭਗਤ ਸਿੰਘ ਚਾਹੁੰਦਾ ਸੀ ਕਿ ਇਹੋ ਜਿਹਾ ਰਾਜ ਪ੍ਰਬੰਧ ਜਿੱਥੇ ਇਨਸਾਨ ਦੂਜੇ ਇਨਸਾਨ ਦੀ ਲੁੱਟ ਨਾ ਕਰ ਸਕੇ ਪਰ ਅੱਜ ਦੀਆਂ ਸਰਕਾਰਾਂ ਵੱਲੋਂ ਗਰੀਬਾਂ ਤੋਂ ਲੁੱਟੇ ਹੋਏ ਪੈਸਿਆਂ ਦੇ ਘਪਲੇ ਕਰੋੜਾਂ ਰੁਪਿਆਂ ਵਿਚ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਭਾਵੇਂ ਕੋਈ ਵੀ ਹੋਵੇ, ਇਹ ਸਰਕਾਰਾਂ ਸਿੱਖਿਆ ਤੇ ਰੁਜਗਾਰ ਦਾ ਪ੍ਰਬੰਧ ਨਹੀਂ ਕਰ ਸਕੀਆਂ। ਇਸ ਲਈ ਨੌਜਵਾਨ ਵਰਗ ਵਿਚ ਬੇਚੈਨੀ ਵਧ ਰਹੀ ਹੈ। ਉਨ੍ਹਾਂ ਕਿਹਾ ਲੋਕ ਆਪਣੀਆਂ ਹੱਕੀ ਮੰਗਾਂ ਲਈ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਇਸ ਲਈ ਸਮੇਂ ਦੀ ਲੋੜ ਹੈ ਕਿ ਇਨ੍ਹਾਂ ਸਰਕਾਰਾਂ ਦੇ ਖਿਲਾਫ ਤਿੱਖੇ ਘੋਲ ਕੀਤੇ ਜਾਣ। ਇਸ ਮੌਕੇ ਜ਼ਿਲ੍ਹਾ ਸਕੱਤਰ ਚਰਨਜੀਤ ਸਿੰਘ ਦੌਲਤਪੁਰ, ਤਹਿਸੀਲ ਦੇ ਐਕਟਿੰਗ ਸਕੱਤਰ ਕੁਲਦੀਪ ਝਿੰਗੜ, ਪਰਮਜੀਤ ਰੋੜੀ, ਚੈਨ ਸਿੰਘ, ਦਵਿੰਦਰ ਕੁਮਾਰ, ਲਾਲ ਚੰਦ ਆਦਿ ਹਾਜ਼ਰ ਸਨ।