- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਬਚਾਓ ਰੈਲੀ' ਲਈ ਅਕਾਲੀ ਵਰਕਰਾਂ ਦਾ ਜਥਾ ਰਵਾਨਾ

ਹਰਦੀਪ ਚੌਧਰੀ, ਪੰਜਾਬੀ ਜਾਗਰਣ, ਪੋਜੇਵਾਲ ਸਰਾਂ : ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ‘ਪੰਜਾਬ ਬਚਾਓ ਰੈਲੀ’ ਦੇ ਦੂਜੇ ਪੜਾਅ ਤਹਿਤ ਦੁਆਬੇ ਦੀ ਪਹਿਲੀ ਰੈਲੀ ਬਲਾਚੌਰ ਹਲਕੇ ਵਿਚ ਕਰਵਾਈ ਗਈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਿਰਕਤ ਕੀਤੀ। ਰੈਲੀ ਦੌਰਾਨ ਅਕਾਲੀ ਵਰਕਰਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਬਲਾਚੌਰ ਵਿਖੇ ਹੋਈ ‘ਪੰਜਾਬ ਬਚਾਓ ਰੈਲੀ’ ਨੂੰ ਸਫਲ ਬਣਾਉਣ ਲਈ ਅਕਾਲੀ ਵਰਕਰਾਂ ਵਿਚ ਭਾਰੀ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ। ਇਸੇ ਲੜੀ ਤਹਿਤ ਅਕਾਲੀ ਦਲ ਬੀਸੀ ਵਿੰਗ ਦੇ ਬਲਾਚੌਰ ਹਲਕੇ ਦੇ ਪ੍ਰਧਾਨ ਸੁਰਿੰਦਰ ਪਾਲ ਟਰਾਂਸਪੋਰਟ ਮੁੰਬਈ, ਜਨਰਲ ਕੌਂਸਲ ਮੈਂਬਰ ਡਾ. ਯਸ਼ਪਾਲ ਬੂਥਗੜ੍ਹ, ਸੋਨੂੰ ਪ੍ਰਧਾਨ ਬੂਥਗੜ੍ਹ ਅਤੇ ਰਾਕੇਸ਼ ਭੂੰਬਲਾ ਦੀ ਅਗਵਾਈ ਹੇਠ ਵਰਕਰਾਂ ਦਾ ਜਥਾ ਬੱਸ ਰਾਹੀਂ ਬਲਾਚੌਰ ਰੈਲੀ ਲਈ ਰਵਾਨਾ ਹੋਇਆ। ਇਸ ਮੌਕੇ ਰਾਮ ਸਰੂਪ ਭੂੰਬਲਾ, ਕਸ਼ਮੀਰੀ ਚੇਚੀ, ਚਰਨਜੀਤ ਚੰਨੀ, ਵਾਸਦੇਵ, ਜੀਤ ਬਜਾੜ ਪੰਚ, ਅਸ਼ੋਕ ਜਲੰਧਰ, ਧਰਮਾ ਬਜਾੜ, ਨਿੱਪੀ, ਹੈਪੀ ਵਾਈਨ ਕੰਟਰੈਕਟਰ, ਨੀਰਜ, ਸਾਬਕਾ ਸਰਪੰਚ ਗੁਰਮੀਤ ਕੌਰ, ਕਮਲਾ ਦੇਵੀ, ਸ਼ਿਦੋ ਦੇਵੀ, ਸਿਬੋ, ਰੀਨਾ ਦੇਵੀ, ਸੁਨੀਤਾ, ਬਿੰਬੋ, ਮਮਤਾ ਦੇਵੀ ਅਤੇ ਅੰਜੂ ਦੇਵੀ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਸਮਰਥਕ ਹਾਜ਼ਰ ਸਨ।