ਉਸਾਰੂ ਅਧਿਐਨ ਨਾਲ ਹੀ ਚੰਗੇ ਰਾਹ ਲੱਭਦੇ ਹਨ : ਢਾਹਾਂ ਉਸਾਰੂ ਅਧਿਐਨ ਨਾਲ ਹੀ ਚੰਗੇ ਰਾਹ ਲੱਭਦੇ ਹਨ-ਢਾਹਾਂ
Publish Date: Sun, 11 Oct 2026 04:15 PM (IST)
Updated Date: Sun, 11 Oct 2026 04:17 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦੇ ਜਨਮ ਦਿਨ ਦੀ ਖੁਸ਼ੀ ਇੱਕ ਚੇਤਨਾ ਭਰਪੂਰ ਸਮਾਗਮ ਦੇ ਰੂਪ ਵਿਚ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪਾਰਦਰਸ਼ਤਾ, ਸਵੈ-ਪੜਚੋਲ ਅਤੇ ਹਕੀਕਤ ਦੇ ਦਾਇਰੇ ਵਿਚ ਰਹਿ ਕੇ ਹੀ ਆਤਮਿਕ ਸੰਤੁਸ਼ਟੀ ਹਾਸਲ ਕੀਤੀ ਜਾ ਸਕਦੀ ਹੈ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮੈਡੀਕਲ ਸੁਪਰਡੈਂਟ ਡਾ. ਜਸਦੀਪ ਸਿੰਘ ਸੈਣੀ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਅੱਜ ਅਰੋਗਤਾ ਸਭ ਤੋਂ ਅਹਿਮ ਪ੍ਰਾਪਤੀ ਹੈ। ਜਿਸ ਦੇ ਸਾਥ ਲਈ ਸਾਨੂੰ ਪ੍ਰਹੇਜ਼ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਵਕਤੀ ਸੁਆਦਾਂ ਤੋਂ ਨਿਰਲੇਪ ਰਹਿਣਾ ਚਾਹੀਦਾ ਹੈ। ਗੂਰੂ ਨਾਨਕ ਕਾਲਜ ਆਫ਼ ਨਰਸਿੰਗ ਦੇ ਪ੍ਰਿੰ. ਡਾ. ਰਮਨਦੀਪ ਕੌਰ ਨੇ ਸਪੱਸ਼ਟ ਕੀਤਾ ਕਿ ਜਿੰਨਾ ਸਮਾਂ ਲਗਨ ਅਤੇ ਮਿਹਨਤ ਦਾ ਸਾਥ ਤੁਹਾਡੇ ਨਾਲ ਹੈ। ਤਾਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ।ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰ. ਵਨੀਤਾ ਚੋਟ ਟਰੱਸਟ ਦੇ ਦਫ਼ਤਰ ਨਿਗਰਾਨ ਮਹਿੰਦਰ ਪਾਲ ਸਿੰਘ ਅਤੇ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਦੇ ਨੁਮਾਇੰਦੇ ਪਿਊਸ਼ੀ ਯਾਦਵ ਨੇ ਵੀ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਸਮੇਂ ਦੀ ਕਸਵੱਟੀ ਤੇ ਖਰੇ ਉਤਰਨ ਲਈ ਵਕਤੀ ਝਲਕਾਰਿਆਂ ਤੋਂ ਦੂਰ ਰਹਿੰਦਿਆਂ ਧਾਰੇ ਮਿਸ਼ਨ ਲਈ ਨਿਰੰਤਰਤਾ ਨੂੰ ਡੋਲਣ ਨਹੀਂ ਦੇਣਾ ਚਾਹੀਦਾ। ਇਸ ਮੌਕੇ ਸਨਮਾਨ ਚਿੰਨ੍ਹ ਵਜੋਂ ਆਪਣੇ ਅੱਖਰਾਂ ਦੇ ਰੂਪ ਵਿਚ ਪੰਜਾਬੀ ਵਰਣਮਾਲਾ ਦੀਆਂ ਸੁੰਦਰ ਤਸਵੀਰਾਂ ਸਾਂਝੀਆਂ ਕੀਤੀਆਂ।।ਸਨਮਾਨ ਰਸਮ ਨਿਭਾਉਂਣ ਉਪਰੰਤ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਸ਼ੁੱਭ ਸੰਦੇਸ਼ ਦਿੰਦਿਆਂ ਸਚਾਈ ਤੇ ਭਲਾਈ ਲਈ ਆਪਣੇ ਬਣਦੇ ਫ਼ਰਜ਼ ਅਦਾ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਜਿੰਦਰ, ਡਾ. ਗੁਰਤੇਜ ਸਿੰਘ, ਰੁਪਿੰਦਰ ਸੰਧੂ, ਸੁਰਜੀਤ ਮਜਾਰੀ, ਜੋਤੀ ਭਾਟੀਆ, ਰਮਨ ਕੁਮਾਰ, ਸੁਸ਼ੀਲ ਸ਼ਰਮਾ, ਅੰਜਲੀ ਸ਼ਰਮਾ, ਵਿਕਾਸ ਕੁਮਾਰ, ਸੁਖਵਿੰਦਰ ਕੌਰ, ਰਵਲੀਨ ਕੌਰ ਆਦਿ ਨੇ ਵੀ ਵਿਚਾਰਾਂ ਦੀ ਸਾਂਝ ਪਾਈ।