2027 ’ਚ ਕਾਂਗਰਸ ਸਾਬਕਾ ਹਾਕੀ ਕਪਤਾਨ ਪਰਗਟ ਸਿੰਘ ਦੀ ਅਗਵਾਈ ’ਚ ਬਣਾਏਗੀ ਸਰਕਾਰ : ਹਰਜੀਤ ਕੌਰ 2027 'ਚ ਕਾਂਗਰਸ ਸਾਬਕਾ ਹਾਕੀ ਕਪਤਾਨ ਪਰਗਟ ਸਿੰਘ ਦੀ ਅਗਵਾਈ‘'ਚ ਬਣਾਏਗੀ ਸਰਕਾਰ-ਹਰਜੀਤ ਕੌਰ
Publish Date: Sun, 04 Oct 2026 04:54 PM (IST)
Updated Date: Sun, 04 Oct 2026 04:56 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਕਾਂਗਰਸ ਪਾਰਟੀ ਦੀ ਹਾਈਕਮਾਂਡ ਵੱਲੋਂ ਉੱਚੀ ਤੇ ਸੱਚੀ ਸੋਚ ਦੇ ਮਾਲਕ ਸਾਬਕਾ ਹਾਕੀ ਕਪਤਾਨ ਪਰਗਟ ਸਿੰਘ ਨੂੰ ਪੰਜਾਬ ਪ੍ਰਧਾਨ ਦੀ ਵੱਡੀ ਜ਼ਿੰਮੇਵਾਰੀ ਦੇ ਕੇ ਕਾਂਗਰਸੀ ਵਰਕਰਾਂ ਵਿਚ ਨਵਾਂ ਜੋਸ਼ ਭਰ ਦਿੱਤਾ ਹੈ। ਜਿਨ੍ਹਾਂ ਦੀ ਅਗਵਾਈ ’ਚ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਬਹੁਤ ਹੀ ਮਜ਼ਬੂਤੀ ਨਾਲ ਆਪਣੇ ਦਮ ਦੇ ਸਰਕਾਰ ਬਣਾਉਣ ਵਿਚ ਪੂਰੀ ਤਰ੍ਹਾਂ ਨਾਲ ਕਾਮਯਾਬ ਰਹੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਮਹਿਲਾ ਵਿੰਗ ਦੀ ਜੁਝਾਰੂ ਆਗੂ ਹਰਜੀਤ ਕੌਰ ਨੇ ਆਪਣੀ ਬਲਾਚੌਰ ਫੇਰੀ ਦੌਰਾਨ ਸਾਂਝੇ ਕੀਤੇ। ਹਰਜੀਤ ਕੌਰ ਨੇ ਆਖਿਆ ਕਿ ਪਰਗਟ ਸਿੰਘ ਜਿੱਥੇ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਅਤੇ ਜਲੰਧਰ ਕੈਂਟ ਤੋਂ ਮੌਜੂਦਾ ਵਿਧਾਇਕ ਹਨ, ਉੱਥੇ ਹੀ ਉਹ ਪੜੇ ਲਿਖੇ, ਸੂਲਝੇ ਹੋਏ ਤਜ਼ਰਬੇਕਾਰ ਲੀਡਰ ਹੋਣ ਦੇ ਨਾਲ-ਨਾਲ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਵੀ ਰਹਿ ਚੁੱਕੇ ਹਨ। ਜਿਨ੍ਹਾਂ ਦੀ ਕਪਤਾਨੀ ਵਿੱਚ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਥੇ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਲੀਡ ਮਿਲੇਗੀ, ਉੱਥੇ ਹੀ ਕਾਂਗਰਸੀ ਵਰਕਰਾਂ ਦੇ ਵਿੱਚ ਵੀ ਬਹੁਤ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਆਖਿਆ ਕਿ ਪਰਗਟ ਸਿੰਘ ਇੱਕ ਬਹੁਤ ਵਧੀਆ ਲੀਡਰ ਹਨ, ਉੱਥੇ ਹੀ ਉਨ੍ਹਾਂ ਦੀ ਕਿਸੇ ਨਾਲ ਵੀ ਮੁਖਾਲਫਤ ਨਹੀਂ ਹੈ, ਵਰਕਰਾਂ ਤੋਂ ਲੈ ਹਾਈਕਮਾਂਡ ਤੱਕ ਹਰੇਕ ਨਾਲ ਉਨ੍ਹਾਂ ਦਾ ਆਪਸੀ ਚੰਗਾ ਤਾਲਮੇਲ ਹੈ, ਜਿਵੇਂ ਹਾਕੀ ਦੀ ਟੀਮ ਦਾ ਕਪਤਾਨ ਆਪਣੇ ਟੀਮ ਮੈਂਬਰਾਂ ਨੂੰ ਨਾਲ ਲੈ ਕੇ ਜਿੱਤ ਦੀਆਂ ਵਿਉਂਤਬੰਦੀਆਂ ਬਣਾਉਂਦਾ ਹੈ। ਉਸੇ ਤਰ੍ਹਾਂ ਹੀ ਪਰਗਟ ਸਿੰਘ ਨੂੰ ਵੀ ਵਰਕਰ ਇਸ ਤਾਲਮੇਲ ਦੀ ਬਹੁਤ ਮਜ਼ਬੂਤੀ ਨਾਲ ਆਪਣੇ ਦਮ ਤੇ ਸਰਕਾਰ ਬਣਦੀ ਵੇਖਣ ਲਈ ਪੱਬਾਂ ਭਾਰ ਹੋਈ ਬੈਠੇ ਨੇ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਆਪਣੇ ਕਾਰਜਕਾਲ ਵਿਚ ਹਰ ਫਰੰਟ ਤੋਂ ਬੁਰੀ ਤਰ੍ਹਾਂ ਨਾਲ ਫੇਲ੍ਹ ਹੋ ਚੁੱਕੀ ਹੈ। ਪੰਜਾਬ ਅੰਦਰ ਅੱਜ ਸਰਕਾਰੀ ਕੱਚੇ ਅਤੇ ਪੱਕੇ ਮੁਲਾਜਮ ਆਪਣੇ ਹੱਕਾਂ ਲਈ ਹੜਤਾਲਾਂ ਕਰਨ ਲਈ ਮਜਬੂਰ ਹਨ। ਸਕੂਲ ਅਧਿਆਪਕਾ ਤੋਂ ਸੱਖਣੇ ਹਨ ਅਤੇ ਜਿਨ੍ਹਾਂ ਸਕੂਲਾ ਵਿਚ ਅਧਿਆਪਕ ਹਨ, ਉਨ੍ਹਾਂ ਪਾਸੋਂ ਬੱਚਿਆਂ ਦੀ ਪੜ੍ਹਾਈ ਕਰਵਾਉਣ ਦੀ ਬਜਾਏ ਸਰਕਾਰ ਹੋਰ ਹੋਰ ਕੰਮ ਕਰਵਾ ਰਹੀ ਹੈ। ਜਿਸ ਕਾਰਨ ਸਕੂਲੀ ਬੱਚਿਆਂ ਦੀ ਪੜ੍ਹਾਈ ਉਪਰ ਮਾੜਾ ਅਸਰ ਪੈ ਰਿਹਾ ਹੈ। ਅੱਜ ਮੁਲਾਜ਼ਮ ਵਰਗ ਨੂੰ ਸੜਕਾਂ ਤੇ ਉਤਰਨ ਲਈ ਮਜਬੂਰ ਕੀਤਾ, ਉੱਥੇ ਹੀ ਉਨ੍ਹਾਂ ਦੀਆਂ ਜਾਇਜ਼ ਮੰਗਾ ਨੂੰ ਪੂਰਾ ਕਰਨ ਦੀ ਵਜਾਏ ਪੁਲਿਸ ਬਲ ਨਾਲ ਬਣਾਉਣ ਦੀ ਕੋਸ਼ਿਸ ਕੀਤੀ ਹੈ। ਉਨ੍ਹਾਂ ਆਖਿਆ ਕਿ ਅੱਜ ਪੰਜਾਬ ਅੰਦਰ ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਨਾਲ ਡਾਵਾਂਡੋਲ ਹੋ ਚੁੱਕੀ ਹੈ ਅਤੇ ਹਰ ਪਾਸੇ ਲੁੱਟਾਂ-ਖੋਹਾਂ, ਡਕੈਤੀਆਂ, ਫਿਰੌਤੀਆਂ ਦਾ ਬੋਲਬਾਲਾ ਹੈ। ਜਿਸ ਕਾਰਨ ਹੁਣ ਆਮ ਆਦਮੀ ਪਾਰਟੀ ਨੂੰ ਲੋਕ ਸੱਤਾ ਤੋਂ ਚਲਦਾ ਕਰਨ ਲਈ ਤਤਪਰ ਹਨ। ਆਗੂ ਹਰਜੀਤ ਕੌਰ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਨੂੰ ਸਹਿਯੋਗ ਦੇਣ, ਤਾਂ ਜੋ ਪੰਜਾਬ ਮੁੜ ਖੁਸ਼ਹਾਲੀ ਦੇ ਰਾਹ ਪੈ ਸਕੇ।