ਅਜੇ ਮੰਗਪੁਰ ਦੀ ਅਗਵਾਈ 'ਚ ਕਾਂਗਰਸ ਨੂੰ ਮਿਲਿਆ ਹੁੰਗਾਰਾ
ਅਜੇ ਮੰਗਪੁਰ ਦੀ ਅਗਵਾਈ 'ਚ ਕਾਂਗਰਸ ਪਾਰਟੀ ਨੂੰ ਹੁੰਗਾਰਾ ਮਿਲਿਆ
Publish Date: Sat, 14 Feb 2026 06:11 PM (IST)
Updated Date: Sun, 15 Feb 2026 04:09 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਜ਼ਿਲ੍ਹੇ ਚ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਈ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਬਲਾਚੌਰ ਦੇ ਵਾਰਡ ਨੰਬਰ 2 ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਦੀ ਅਗਵਾਈ ਚ ਵਾਰਡ ਨੰਬਰ 2 ਤੋਂ ਮਨਦੀਪ ਕੌਰ ਤੇ ਮਹਿੰਦੀਪੁਰ ਤੋਂ ਜਤਿੰਦਰ ਕੁਮਾਰ ਸੋਨੂੰ ਆਪਣੇ ਸਾਥੀਆਂ ਸਮੇਤ ਹਰਪ੍ਰੀਤ ਸਿੰਘ ਹੈਰੀ ਯੂਥ ਪ੍ਰਧਾਨ ਸ਼ਹਿਰੀ ਅਤੇ ਰਾਕੇਸ਼ ਰਾਣੀ ਜਨਰਲ ਸਕੱਤਰ ਡੀਸੀਸੀ ਦੇ ਯਤਨਾਂ ਸਦਕਾ ਵੱਖ-ਵੱਖ ਪਾਰਟੀਆਂ ਨੂੰ ਛੱਡ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਇਕੱਠ ਦੌਰਾਨ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਜਾਣੂ ਕਰਵਾਇਆ। ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਮਨਦੀਪ ਕੌਰ, ਕਮਰ ਪਾਲ, ਜਤਿੰਦਰ ਕੁਮਾਰ, ਹਰਜਿੰਦਰ ਲਾਲ, ਆਸ਼ਾ ਰਾਣੀ, ਕੁਲਵਿੰਦਰ ਕੌਰ, ਹਰ ਕੌਰ, ਤਰਸੇਮ ਲਾਲ, ਸਾਹਿਲ, ਰੋਹਿਤ, ਰੋਸ਼ਨ, ਕਿਸ਼ਨ ਲਾਲ, ਦੇਵੀ, ਬਸੰਤੀ, ਰੋਸ਼ਨੀ, ਹਰਭਜਨ ਕੌਰ, ਸੁਖਦੇਵ ਕੁਮਾਰ, ਸਰਬਣ, ਕਾਲਾ ਆਦਿ ਹਨ ਜੋ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ।।ਅਜੇ ਮੰਗੂਪੁਰ ਪ੍ਰਧਾਨ ਨੇ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਏ ਸਾਥੀਆਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਰਾਜਿੰਦਰ ਸਿੰਘ ਸ਼ਿੰਦੀ ਦਫ਼ਤਰ ਸਕੱਤਰ ਡੀਸੀਸੀ, ਚਮਨ ਲਾਲ ਭੂੰਬਲਾ ਰਿਟਾਇਰਡ ਡੀਐਸਪੀ, ਮੋਹਿੰਦਰ ਪਾਲ ਚੇਅਰਮੈਨ, ਸੋਮਨਾਥ ਤੱਕਲਾ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ, ਲਾਲ ਬਹਾਦੁਰ ਗਾਂਧੀ ਸਾਬਕਾ ਕੌਂਸਲਰ, ਹਰਪ੍ਰੀਤ ਸਿੰਘ ਹੈਰੀ ਯੂਥ ਪ੍ਰਧਾਨ ਸ਼ਹਿਰੀ, ਨਰੇਸ਼ ਚੇਚੀ ਕੌਂਸਲਰ, ਪਾਨੀ ਕੁਮਾਰ ਕੌਂਸਲਰ, ਪਰਮਿੰਦਰ ਮੇਨਕਾ ਆਗੂ, ਦਿਨੇਸ਼ ਕੁਮਾਰ, ਰਾਣਾ ਪਾਸਟਰ ਆਦਿ ਹਾਜ਼ਰ ਸਨ।