ਬਲਾਚੌਰ ’ਚ ਕਾਂਗਰਸ ਪਾਰਟੀ ਲੋਕਾਂ ਦੀ ਪਹਿਲੀ ਪਸੰਦ : ਅਜੇ ਮੰਗੂਪੁਰ ਪ੍ਰਧਾਨ ਬਲਾਚੌਰ 'ਚ ਕਾਂਗਰਸ ਪਾਰਟੀ ਲੋਕਾਂ ਦੀ ਪਹਿਲੀ ਪਸੰਦ-ਅਜੇ ਮੰਗੂਪੁਰ ਪ੍ਰਧਾਨ
Publish Date: Wed, 19 Aug 2026 03:26 PM (IST)
Updated Date: Wed, 19 Aug 2026 03:27 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਦੱਸਿਆ ਕਿ ਹਲਕਾ ਬਲਾਚੌਰ ਵਿਖੇ ਕਾਂਗਰਸ ਪਾਰਟੀ ਦੀਆਂ ਜੜਾਂ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਲਾਚੌਰ ਦੇ ਵਾਰਡ ਨੰ-13 ਤੋਂ ਗੁਰਜਿੰਦਰ ਸੈਣੀ ਦੇ ਘਰ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਭੁਪਿੰਦਰ ਪਾਲ, ਗੁਰਪ੍ਰੀਤ ਸਿੰਘ, ਵੇਦ ਪ੍ਰਕਾਸ਼, ਸ਼ਾਮ ਸੁੰਦਰ, ਪਰਵੀਨ ਕੁਮਾਰ, ਮਦਨ ਚੌਹਾਨ, ਗੁਰਚਰਨ, ਸੁਰਿੰਦਰ ਕੁਮਾਰ, ਪ੍ਰਵੀਨਾ, ਵੰਦਨਾ, ਸੋਨੀਆ, ਮਮਤਾ, ਸੱਤਿਆ ਦੇਵੀ, ਬਿਆਸੋ ਦੇਵੀ, ਅੰਜੁ ਦੇਵੀ, ਭੁਪਿੰਦਰ ਕੌਰ, ਰਮਨ, ਸੰਤੋਸ਼ ਕੁਮਾਰੀ, ਦਿਕਸ਼ਾ, ਰਾਕੇਸ਼ ਰਾਣੀ, ਪ੍ਰਿਯਾ ਅਤੇ ਮਦਨ ਫੌਜੀ ਵੱਖ-ਵੱਖ ਪਾਰਟੀਆਂ ਨੂੰ ਛੱਡ ਪਰਿਵਾਰਾਂ ਸਮੇਤ ਕਾਂਗਰਸ ਪਰਿਵਾਰ ਵਿਚ ਵਾਧਾ ਕਰਦੇ ਹੋਏ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਜਿੰਦਰ ਸਿੰਘ ਸ਼ਿੰਦੀ, ਨਰੇਸ਼ ਕੁਮਾਰ ਕੌਂਸਲਰ, ਹਰਪ੍ਰੀਤ ਹੈਰੀ ਯੂਥ ਪ੍ਰਧਾਨ ਸ਼ਹਿਰੀ, ਸੋਮ ਨਾਥ ਤੱਕਲਾ ਸੀਨੀਅਰ ਮੀਤ ਪ੍ਰਧਾਨ, ਪਾਨੀ ਕੁਮਾਰ ਕੌਂਸਲਰ, ਦਿਨੇਸ਼ ਕੁਮਾਰ, ਪਰਮਜੀਤ ਕੈਰ ਪੰਮੀ ਮਹਿਲਾ ਪ੍ਰਧਾਨ ਸ਼ਹਿਰੀ, ਰਾਕੇਸ਼ ਰਾਣੀ ਜਨਰਲ ਸਕੱਤਰ ਨੇ ਲੋਕਾਂ ਨੂੰ ਕਾਂਗਰਸ ਪਾਰਟੀ ਉੱਤੇ ਵਿਸ਼ਵਾਸ ਜਿਤਾਉਣ ਲਈ ਧੰਨਵਾਦ ਕੀਤਾ। ਅਜੇ ਮੰਗੂਪੁਰ ਨੇ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਏ ਸਾਥੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਕਾਂਗਰਸ ਪਾਰਟੀ ਉਨ੍ਹਾਂ ਲਈ ਹਰ ਸਮੇਂ ਹਾਜ਼ਰ ਰਹੇਗੀ।