ਕਾਂਗਰਸ ਨੇ ਸਖੀਆਂ ਦੇ ਸਨਮਾਨ ਲਈ ਕੋਈ ਕਦਮ ਨਹੀਂ ਚੁੱਕਿਆ : ਵਿਧਾਇਕ ਕਾਂਗਰਸ ਨੇ ਸਖੀਆਂ ਦੇ ਸਨਮਾਨ ਲਈ ਕੋਈ ਕਦਮ ਨਹੀਂ ਚੁੱਕਿਆ-ਵਿਧਾਇਕ ਬੰਗਾ
Publish Date: Mon, 02 Nov 2026 03:36 PM (IST)
Updated Date: Mon, 02 Nov 2026 03:38 PM (IST)
ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ ਬਹਿਰਾਮ : ਪਿੰਡ ਕੁਲਥਮ ਵਿਖੇ ਬੰਗਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਕਿਹਾ ਕਿ ਕਾਂਗਰਸ ਪਾਰਟੀ ਜਿਸ ਨੇ ਲੰਬਾ ਸਮਾਂ ਪੰਜਾਬ ਅਤੇ ਕੇਂਦਰ ਵਿਚ ਰਾਜ ਕੀਤਾ, ਪਰੰਤੂ ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਮਹਿਲਾਵਾਂ ਦੇ ਸਨਮਾਨ ਲਈ ਕੋਈ ਕੰਮ ਨਹੀਂ ਕੀਤਾ। ਇਸ ਦੇ ਮੁਕਾਬਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਹਿਲਾਵਾਂ ਲਈ ਬਿਨਾਂ ਵਿਤਕਰਾ ਕੀਤੇ ਜੇਕਰ 1000 ਰੁਪਏ ਜਨਰਲ ਵਰਗ ਅਤੇ 1500 ਰੁਪਏ ਐੱਸਸੀ ਵਰਗ ਲਈ ਉਨ੍ਹਾਂ ਦੇ ਬੈਂਕ ਖਾਤੇ ਵਿਚ ਪਾਏ ਜਾ ਰਹੇ ਹਨ। ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਲਈ 10 ਲੱਖ ਤੱਕ ਦਾ ਸਿਹਤ ਬੀਮਾ ਕਰਵਾਉਂਦਿਆਂ ਮੁਫ਼ਤ ਇਲਾਜ ਦੀ ਸੁਹਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਵਿਚ ਸਹਿਯੋਗ ਕਰਨ ਵਾਲੀਆਂ ਸਖੀਆਂ ਨੂੰ ਵੀ ਸਰਕਾਰ ਵੱਲੋਂ ਸਨਮਾਨਤ ਕੀਤਾ ਜਾ ਰਿਹਾ ਹੈ। ਇਸ ਮੌਕੇ ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐੱਸਸੀ ਵਿੰਗ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਪਵਨਜੀਤ ਸਿੰਘ ਸਿੱਧੂ ਹਲਕਾ ਸੰਗਠਨ ਇੰਚਾਰਜ, ਗੁਰਵਿੰਦਰ ਕੌਰ ਹਲਕਾ ਇੰਚਾਰਜ ਮਹਿਲਾ ਵਿੰਗ, ਗੁਰਪ੍ਰੀਤ ਕੌਰ ਹਲਕਾ ਇੰਚਾਰਜ, ਸਰਪੰਚ ਰੋਸ਼ਨ ਲਾਲ, ਲੈਂਬਰ ਕੁਮਾਰ ਨੰਬਰਦਾਰ, ਗੋਦਾਵਰ ਸਿੰਘ ਪੰਚ, ਮੋਹਣ ਲਾਲ ਪੰਚ, ਜਸਵੀਰ ਲਾਲ ਆਦਿ ਹਾਜ਼ਰ ਸਨ। ਨੰਬਰਦਾਰ ਤੀਰਥ ਸਿੰਘ ਕੰਗ ਨੇ ਡਾ. ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਤੇ ਹੋਰਨਾਂ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ।