
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੁਜੋਵਾਲ ਕੱਟ 'ਤੇ ਦੋ ਕਾਰਾਂ ਅਤੇ ਇਕ ਮੋਟਰਸਾਇਕਲ ਦੀ ਹੋਈ ਟੱਕਰ

- ਪਤੀ ਤੇ ਪੁੱਤਰ ਹੋਏ ਗੰਭੀਰ ਜ਼ਖ਼ਮੀ, ਹਾਦਸੇ ’ਚ ਕਾਰਾਂ ਨੁਕਸਾਨੀਆਂ
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ
ਕਾਠਗੜ੍ਹ : ਰੋਪੜ-ਬਲਾਚੌਰ ਨੈਸ਼ਨਲ ਹਾਈਵੇ ’ਤੇ ਸੁਜੋਵਾਲ ਕੱਟ ਨੇੜੇ ਇੱਕ ਸੜਕ ਹਾਦਸੇ ’ਚ ਇੱਕ ਔਰਤ ਦੀ ਮੌਤ ਹੋ ਗਈ ਹੈ ਅਤੇ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਮੋਟਰਸਾਈਕਲ ਨੰਬਰ ਪੀਬੀ20ਐੱਫ4006 ’ਤੇ ਸਵਾਰ ਯੋਗਰਾਜ ਸਿੰਘ ਪੁੱਤਰ ਚਰਨ ਦਾਸ ਵਾਸੀ ਮੋਹਰਾ ਆਪਣੇ ਪੁੱਤਰ ਅਤੇ ਪਤਨੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਰੋਪੜ ਤੋਂ ਬਲਾਚੌਰ ਵੱਲ ਜਾ ਰਹੀ ਇੱਕ ਸਵਿਫ਼ਟ ਕਾਰ ਪੀਬੀ748329 ਜਿਸ ਨੂੰ ਕਸ਼ਮੀਰੀ ਲਾਲ ਪੁੱਤਰ ਲਸ਼ਕਰ ਸਿੰਘ ਵਾਸੀ ਰਾਮ ਨਗਰ ਬਲਾਚੌਰ ਚਲਾ ਰਿਹਾ ਸੀ। ਜਦੋਂ ਸੁੱਜੋਵਾਲ ਕੱਟ ਤੋਂ ਗੱਡੀ ਮੋੜੀ ਤਾਂ ਪਿੱਛੋਂ ਆ ਰਹੀ ਇੱਕ ਹੋਰ ਸਵਿਫ਼ਟ ਕਾਰ ਨੰਬਰ ਪੀਬੀ32ਓਈ 9158 ਜਿਸ ਨੂੰ ਸਤਵੀਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਮੱਕੋਵਾਲ ਜੱਬਾ ਥਾਣਾ ਕਾਠਗੜ੍ਹ ਚਲਾ ਰਿਹਾ ਸੀ, ਉਸ ਨਾਲ ਟਕਰਾ ਗਈ।
ਟੱਕਰ ਤੋਂ ਬਾਅਦ ਦੂਜੀ ਕਾਰ ਬੇਕਾਬੂ ਹੋ ਕੇ ਅੱਗੇ ਜਾ ਰਹੇ ਹੀਰੋ ਸਪਲੈਂਡਰ ਮੋਟਰਸਾਈਕਲ ਵਿਚ ਜਾ ਵੱਜੀ। ਮੋਟਰਸਾਈਕਲ ’ਤੇ ਸਵਾਰ ਜੋਗਰਾਜ ਸਿੰਘ, ਉਸ ਦੀ ਪਤਨੀ ਇੰਦਰਜੀਤ ਕੌਰ ਅਤੇ ਪੁੱਤਰ ਸਵਾਰ ਸਨ। ਰਾਹਗੀਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਬਲਾਚੌਰ ਵਿਖੇ ਦਾਖ਼ਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਇੰਦਰਜੀਤ ਕੌਰ ਦੀ ਮੌਤ ਹੋ ਗਈ। ਜ਼ਖ਼ਮੀ ਪਿਓ ਪੁੱਤਰ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸਐੱਸਐੱਫ ਪੁਲਿਸ ਪਾਰਟੀ ਨੇ ਮੌਕੇ ’ਤੇ ਰਿਕਵਰੀ ਵਾਹਨ ਦੀ ਮਦਦ ਨਾਲ ਰੋਡ ਕਲੀਅਰ ਕਰਵਾਇਆ ਅਤੇ ਇਸ ਹਾਦਸੇ ਦੀ ਜਾਣਕਾਰੀ ਥਾਣਾ ਸਿਟੀ ਬਲਾਚੌਰ ਦੇ ਡਿਊਟੀ ਅਫ਼ਸਰ ਏਐੱਸਆਈ ਨਰੇਸ਼ ਕੁਮਾਰ ਨੂੰ ਦੇ ਦਿੱਤੀ।