- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਲਜ ਦੀਆਂ ਵਿਦਿਆਰਥਣਾਂ ਨੂੰ ਯੂਜੀਸੀ ਨੈੱਟ ਇਮਤਿਹਾਨ 'ਚ ਸਫ਼ਲਤਾ ਪ੍ਰਾਪਤ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਯੂਜੀਸੀ ਨੈੱਟ (ਯੂਨੀਵਰਸਿਟੀ ਗਰਾਂਟਸ ਕਮਿਸ਼ਨ-ਨੈਸ਼ਨਲ ਐਲੀਜੀਬਿਲਟੀ ਟੈਸਟ) ਸਤੰਬਰ 2026 ਦੇ ਜਾਰੀ ਕੀਤੇ ਨਤੀਜੇ ਵਿਚ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਕਾਮਰਸ ਵਿਭਾਗ ਦੀਆਂ ਵਿਦਿਆਰਥਣਾਂ ਹਰਸਿਮਰਨ ਕੌਰ ਸੋਢੀ ਅਤੇ ਜਸਦੀਪ ਕੌਰ ਨੇ ਸਫਲਤਾ ਪ੍ਰਾਪਤ ਕੀਤੀ। ਪ੍ਰਿੰ. ਡਾ. ਇੰਦੂ ਰੱਤੀ ਨੇ ਦੱਸਿਆ ਕਿ ਪੋਸਟ ਗਰੈਜੂਏਟ ਕਾਮਰਸ ਵਿਭਾਗ ਦੀ ਸਾਬਕਾ ਵਿਦਿਆਰਥਣ ਹਰਸਿਮਰਨ ਕੌਰ ਸੋਢੀ ਵੱਲੋਂ ਯੂਜੀਸੀ ਨੈੱਟ 97.63 ਫ਼ੀਸਦੀ ਅੰਕ ਹਾਸਿਲ ਕਰਕੇ ਪਾਸ ਕੀਤਾ ਅਤੇ ਵਿਦਿਆਰਥਣ ਜਸਦੀਪ ਕੌਰ ਵੱਲੋਂ ਇਹ ਇਮਤਿਹਾਨ 91.15 ਫ਼ੀਸਦੀ ਅੰਕ ਹਾਸਲ ਕਰਕੇ ਪਾਸ ਕੀਤਾ ਗਿਆ। ਉਨ੍ਹਾਂ ਦੱਸਿਆ ਕਿ।ਕਿ ਯੂਜੀਸੀ ਨੈਟ ਇਮਤਿਹਾਨ ਰਾਸ਼ਟਰ ਪੱਧਰ ਤੇ ਸਹਾਇਕ ਪ੍ਰੋਫੈਸਰ ਭਰਤੀ ਲਈ ਮੂਲ ਯੋਗਤਾ ਨਿਰਧਾਰਿਤ ਕਰਦਾ ਹੈ।।ਇੱਥੇ ਜ਼ਿਕਰ ਯੋਗ ਹੈ ਕਿ ਹਰਸਿਮਰਨ ਕੌਰ ਸੋਢੀ ਆਪਣੀਆਂ ਸੇਵਾਵਾਂ ਬਤੌਰ ਸਹਾਇਕ ਪ੍ਰੋਫੈਸਰ ਇਸੇ ਕਾਲਜ ਵਿਖੇ ਹੀ ਨਿਭਾ ਰਹੇ ਹਨ। ਸਫ਼ਲ ਵਿਦਿਆਰਥਣਾਂ ਦਾ ਕਾਲਜ ਵਿਖੇ ਸਨਮਾਨ ਕੀਤਾ ਗਿਆ। ਵਿਭਾਗ ਮੁੱਖੀ ਡਾ. ਕਮਲਦੀਪ ਕੌਰ ਨੇ ਵੀ ਸਫਲ ਵਿਦਿਆਰਥਣਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਉਨ੍ਹਾਂ ਦੇ ਉਜੱਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਦੀ ਸਫਲਤਾ ਨੂੰ ਵਿਦਿਆਰਥੀਆਂ ਲਈ ਪ੍ਰਰੇਨਾ ਸਰੋਤ ਦੱਸਿਆ। ਇਸ ਮੌਕੇ ਕਾਮਰਸ ਵਿਭਾਗ ਦੇ ਡਾ. ਦਵਿੰਦਰ ਕੌਰ, ਪ੍ਰੋ. ਮਨਰਾਜ ਕੌਰ, ਪ੍ਰੋ. ਅਵਨੀਤ ਕੌਰ, ਪ੍ਰੋ. ਦੀਪਿਕਾ, ਪ੍ਰੋ. ਪ੍ਰਿਆ ਲੱਧੜ, ਪ੍ਰੋ. ਮਨੀਸ਼ਾ, ਪ੍ਰੋ. ਗੁਰਿੰਦਰ ਕੌਰ ਆਦਿ ਹਾਜ਼ਰ ਸਨ।