ਸੀਐੱਮ ਨੇ ਸਿੱਖਾਂ ਨਾਲ ਘਟੀਆ ਰਾਜਨੀਤੀ ਕੀਤੀ : ਸੁਖਬੀਰ ਬਾਦਲ
ਮੁੱਖ ਮੰਤਰੀ ਜੇ ਅਕਾਲੀ ਦਲ ਨਾਲ ਲੜਾਈ ਲੜਣੀ ਹੈ ਤਾਂ ਸਿੱਧੇ ਲੜੋ ਸਿੱਖ ਕੌਮ ਨਾਲ ਲੜਾਈ ਨਾ ਲੜੋ-ਬਾਦਲ
Publish Date: Fri, 16 Jan 2026 08:04 PM (IST)
Updated Date: Sat, 17 Jan 2026 04:13 AM (IST)

16ਐਨਐਸਆਰ24ਪੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਰਸੋਖਾਨਾ ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ। ਪੰਜਾਬੀ ਜਾਗਰਣ * ਕਿਹਾ, ਮੁੱਖ ਮੰਤਰੀ ਨੇ ਜੇ ਅਕਾਲੀ ਦਲ ਨਾਲ ਲੜਾਈ ਲੜਣੀ ਹੈ ਤਾਂ ਸਿੱਧੀ ਲੜੋ ਸਿੱਖ ਕੌਮ ਨਾਲ ਲੜਾਈ ਨਾ ਲੜੋ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਸੋਖਾਨਾ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਮਜਾਰਾ ਨੌ ਆਬਾਦ ਨਾਲ ਦੇਸ਼ਾਂ-ਵਿਦੇਸ਼ਾਂ ਚ ਰਹਿੰਦੀ ਸਿੱਖ ਸੰਗਤ ਦੀ ਆਸਥਾ ਜੁੜੀ ਹੋਈ ਹੈ। ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਹੁੰਦੇ ਹਨ। ਜਿਥੇ ਪੁੱਜ ਕੇ ਲੱਖਾਂ ਲੋਕ ਸਰਬਤ ਦੇ ਭਲੇ ਦੀ ਅਰਦਾਸ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਘੀ ਮੇਲੇ ਦੌਰਾਨ ਬਹੁਤ ਹੀ ਮਾੜਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇੰਨੀ ਥੱਲੇ ਡਿੱਗ ਗਈ ਹੈ ਕਿ ਉਹ ਗੁਰੂ ਸਾਹਿਬਾਨਾਂ ਦੇ ਨਾਂਅ ’ਤੇ ਮਾੜੀ ਸਿਆਸਤ ਕਰ ਰਹੀ ਹੈ। ਉਹ ਆਪਣੀ ਲਿਮਟ ਕ੍ਰਾਸ ਕਰ ਚੁੱਕੀ ਹੈ। ਮੁੱਖ ਮੰਤਰੀ ਨੇ ਆਪਣਾ ਹੰਕਾਰ ਦਿਖਾਉਣ ਵਾਸਤੇ ਇਕ ਸੰਸਥਾ ’ਤੇ ਬਿਨਾਂ ਸੋਚੇ ਸਮਝੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਆਪਣੇ ਰਾਜ ਭਾਗ ਦੌਰਾਨ ਉਹ ਵੀ ਕਈ ਵਾਰੀ ਇਸ ਧਾਰਮਿਕ ਅਸਥਾਨ ’ਤੇ ਆ ਚੁੱਕੇ ਹਨ। ਪਰ ਅੱਜ ਇਥੋਂ ਦੀ ਕਮੇਟੀ ਨੇ ਉਨ੍ਹਾਂ ਨੂੰ ਦੱਸਿਆ ਕਿ ਪੁਲਿਸ ਇਥੇ ਇਸ ਤਰ੍ਹਾਂ ਆਈ ਜਿਵੇਂ ਕਿਸੇ ’ਤੇ ਹਮਲਾ ਕਰਨਾ ਹੁੰਦਾ ਹੈ। ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਗੁਰੂ ਹਨ। ਹਰੇਕ ਸਿੱਖ ਦਾ ਸਿਰ ਇਨ੍ਹਾਂ ਅੱਗੇ ਝੁੱਕਦਾ ਹੈ। ਪਰ ਅਜਿਹਾ ਕੁੱਝ ਨਹੀਂ ਹੋਇਆ ਇਸ ਤੋਂ ਵੱਡਾ ਪਾਪ ਕੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਲਿਸ ਨੇ ਮੈਨੇਜਮੈਂਟ ਕਮੇਟੀ ਵਾਲਿਆਂ ਨੂੰ ਡਰਾਇਆ ਤੇ ਧਮਕਾਇਆ ਕਿ ਜੇ ਤੁਸੀ ਕੋਈ ਕੰਮ ਕੀਤਾ ਤਾਂ ਤੁਹਾੜੇ ਪਰਿਵਾਰਾਂ ਨੂੰ ਦੇਖਾਂਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਤੇ ‘ਆਪ’ ਨੇ ਜੇ ਅਕਾਲੀ ਦਲ ਨਾਲ ਲੜਾਈ ਲੜਣੀ ਹੈ ਤਾਂ ਸਿੱਧੇ ਲੜੋ, ਸਿੱਖ ਕੌਮ ਨਾਲ ਲੜਾਈ ਨਾ ਲੜੋ। ਅਜਿਹਾ ਗ਼ਲਤ ਕਾਰਾ ਕਰਨ ਵਾਲੇ ਨੂੰ ਸਾਨੂੰ ਮੁੱਖ ਮੰਤਰੀ ਕਹਿੰਦੇ ਸ਼ਰਮ ਆਉਂਦੀ ਹੈ। ਬਾਦਲ ਨੇ ਕਿਹਾ ਕਿ ਐੱਸਆਈਟੀ ’ਚ ਸ਼ਾਮਲ ਇਕ ਮਹਿਲਾ ਪੁਲਿਸ ਅਫ਼ਸਰ ਇਥੋਂ ਮੁੱਖ ਮੰਤਰੀ ਪੰਜਾਬ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਦੀ ਚੱਲਦੀ ਸਟੇਜ ਤੇ ਇਸ ਧਾਰਮਿਕ ਅਸਥਾਨ ਵਿਖੇ ਚੱਲ ਰਹੀ ਕਾਰਵਾਈ ਦੀ ਸਾਰੀ ਜਾਣਕਾਰੀ ਦੇ ਰਹੀ ਸੀ, ਜਿਸ ਕਾਰਨ ਮੁੱਖ ਮੰਤਰੀ ਨੇ ਮਾਘੀ ਮੇਲੇ ਚ ਇਹ ਬਿਆਨ ਦਿੱਤਾ ਸੀ। ਸ. ਬਾਦਲ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬਨ ਨੇ ਸਮਝਾਇਆ ਹੈ ਕਿ ਸਾਰਿਆਂ ਦਾ ਸਤਿਕਾਰ ਕਰੋ। ਮੁੱਖ ਮੰਤਰੀ ਦਾ ਵੀ ਇਹੇ ਕੰਮ ਹੁੰਦਾ ਹੈ ਕਿ ਸਾਰਿਆਂ ਦਾ ਸਤਿਕਾਰ ਕਰਨ। ਪਰ ਪੰਜਾਬ ਨੂੰ ਚਾਰ ਸਾਲਾਂ ਚ ਮੁੱਖ ਮੰਤਰੀ ਤੇ ਉਸ ਦੀ ਜੁੰਡਲੀ ਨੇ ਬਰਬਾਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮਾਘੀ ਮੇਲੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 328 ਲਾਪਤਾ ਪਾਵਨ ਸਰੂਪਾ ਦੇ ਮਾਮਲੇ ’ਚ ਬੰਗਾ ਇਲਾਕੇ ਚ ਮਿਲੇ 169 ਸਰੂਪ, ਜਿਨਾਂ ’ਚੋਂ ਰਿਕਾਰਡ ਵਿਚ ਸਿਰਫ 30 ਸਰੂਪਾਂ ਦੇ ਦਰਜ ਹੋਣ ਤੇ 139 ਸਰੂਪਾਂ ਦਾ ਕੋਈ ਰਿਕਾਰਡ ਨਹੀਂ, ਜੋ ਕਿ ਸੰਵੇਦਨਸ਼ੀਲ ਤੇ ਗੈਰ ਜਿੰਮੇਵਾਰਾਨਾ ਤੱਖ ਹੈ। ਮੁੱਖ ਮੰਤਰੀ ਵੱਲੋਂ ਬਿਨਾਂ ਰਿਕਾਰਡ ਦੇ ਸਰੂਪਾਂ ਨੂੰ ਪੂਰੇ ਸਤਿਕਾਰ ਨਾਲ ਦੱਸੇ ਗਏ ਅਸਥਾਨ ਦੇ ਪਹੁੰਚਾਉਣ ਦੇ ਦਿੱਤੇ ਬਿਆਨ ਤੋਂ ਬਾਅਦ ਅਤੇ ਨਵਾਂਸ਼ਹਿਰ ਦੀ ਵਿਧਾਨ ਸਭਾ ਹਲਕਾ ਬੰਗਾ ਦੇ ਰਸੋਖਾਨਾ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਮਜਾਰਾ ਨੌ ਆਬਾਦ ਦੀ ਪ੍ਰਬੰਧਕ ਕਮੇਟੀ ਵੱਲੋਂ 169 ਪਾਵਨ ਸਰੂਪਾਂ ਦਾ ਰਿਕਾਰਡ ਮੌਜੂਦ ਹੋਣ ਦੇ ਖੁਲਾਸੇ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਮੁੱਚੀ ਲੀਡਰਸ਼ਿਪ ਨਾਲ ਉਕਤ ਧਾਰਮਿਕ ਅਸਥਾਨ ਵਿਖੇ ਪਹੁੰਚੇ। ਜ਼ਿਕਰਯੋਗ ਹੈ ਕਿ ਰਸੋਖਾਨਾ ਧੰਨ ਧੰਨ ਰਾਜਾ ਸਾਹਿਬ ਨਾਭ ਕੰਵਲ ਦੀ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮੰਤਰੀ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਦੱਸਿਆ ਕਿ ਉਨ੍ਹਾਂ ਕੋਲ 169 ਪਾਵਨ ਸਰੂਪਾਂ ਦਾ ਸਾਰਾ ਰਿਕਾਰਡ ਮੌਜੂਦ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸਰੂਪਾਂ ਨੂੰ ਪੂਰਣ ਗੁਰਮਰਿਆਦਾ ਅਨੁਸਾਰ ਬਣਦਾ ਮਾਣ ਸਤਿਕਾਰ ਦੇਣ ਦੀ ਗੱਲ ਵੀ ਪ੍ਰਬੰਧਕ ਕਮੇਟੀ ਵੱਲੋਂ ਆਖੀ ਜਾ ਰਹੀ ਹੈ। ਇਸ ਮੌਕੇ ਸੋਹਣ ਸਿੰਘ ਠੰਡਲ ਸਾਬਕਾ ਮੰਤਰੀ ਹਲਕਾ ਮਾਹਿਲਪੁਰ, ਜਥੇ. ਗੁਰਬਖਸ਼ ਸਿੰਘ ਖ਼ਾਲਸਾ ਮੈਂਬਰ ਐੱਸਜੀਪੀਸੀ, ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ, ਸੀਨੀਅਰ ਯੂਥ ਨੇਤਾ ਅਤੇ ਕੋਰ ਕਮੇਟੀ ਮੈਬਰ ਜਥੇ. ਰਮਨਦੀਪ ਸਿੰਘ ਥਿਆੜਾ, ਕੌਂਸਲਰ ਪਰਮ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ ਖਾਰਾ, ਦਿਨੇਸ਼ ਕੁਮਾਰ ਰਿਟਾ. ਡੀਈਓ ਸਮੇਤ ਹੋਰ ਆਗੂ ਹਾਜ਼ਰ ਸਨ।