ਜ਼ਿਲ੍ਹਾ ਪੱਧਰੀ ਖੇਡਾਂ ’ਚ ਚੈੱਸ, ਕਬੱਡੀ ਤੇ ਐਥਲੈਟਿਕਸ ਮੁਕਾਬਲੇ ਕਰਵਾਏ ਜ਼ਿਲ੍ਹਾ ਪੱਧਰੀ ਖੇਡਾਂ 'ਚ ਚੈੱਸ, ਕਬੱਡੀ ਅਤੇ ਐਥਲੈਟਿਕਸ ਦੇ ਮੁਕਾਬਲੇ ਕਰਵਾਏ
Publish Date: Fri, 02 Oct 2026 04:50 PM (IST)
Updated Date: Fri, 02 Oct 2026 04:52 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ 2026-27 ਸੀਜਨ-4 ਦੇ ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਤੀਸਰੇ ਦਿਨ ਵੀ ਜਾਰੀ ਰਹੇ। ਵੰਦਨਾ ਚੌਹਾਨ ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਅੱਜ ਚੈੱਸ ਗੇਮ ਦੇ ਮੁਕਾਬਲੇ ਕਰਵਾਏ। ਚੈਸ ਅੰਡਰ-14 ਲੜਕੇ ਦੇ ਮੁਕਾਬਲੇ ਚੋਂ ਹਰਮਨਜੀਤ ਨੇ ਪਹਿਲਾ, ਕਾਵਿਅੰਸ਼ ਨੇ ਦੂਜਾ ਅਤੇ ਮਨਰਾਜ, ਏਹਾਨ ਅਤੇ ਕਨਵਰ ਨੇ ਤੀਜਾ ਸਥਾਨ ਹਾਸਲ ਕੀਤਾ।।ਚੈੱਸ ਅੰਡਰ-14 (ਲੜਕੀਆਂ) ਵਿਚ ਸੁਖਮਨ ਕੌਰ ਨੇ ਪਹਿਲਾ, ਵਨੀਤਾ ਨੇ ਦੂਜਾ ਅਤੇ ਹਰਲੀਨ, ਰਿਤਿਕਾ, ਮਨਵੀਰ ਨੇ ਤੀਜਾ ਸਥਾਨ ਹਾਸਲ ਕੀਤਾ।।ਚੈੱਸ ਅੰਡਰ-17 (ਲੜਕੇ) ਵਿਚ ਦੀਵਾਂਸ਼ ਨੇ 17 ਪਹਿਲਾ, ਤੁਸ਼ਾਰ ਨੇ ਦੂਜਾ, ਅਤੇ ਮਾਧਵ, ਰਾਜਵੀਰ, ਮੰਨਤਜੀਤ ਨੇ ਤੀਜਾ ਸਥਾਨ ਹਾਸਲ ਕੀਤਾ। ਚੈੱਸ ਅੰਡਰ-17 (ਲੜਕੀਆਂ) ਦੇ ਮੁਕਾਵਲੇ ਵਿਚ ਏਂਜਲ ਨੇ ਪਹਿਲਾ, ਨਵਨੂਰ ਨੇ ਦੂਜਾ ਅਤੇ ਏਕਮ, ਹਰਨੂਰ ਅਤੇ ਗੁਰਲੀਨ ਨੇ ਤੀਜਾ ਸਥਾਨ ਹਾਸਲ ਕੀਤਾ। ਚੈੱਸ ਅੰਡਰ-21 (ਲੜਕੇ) ਵਿਚ ਵਾਭਵ ਸ਼ਰਮਾ ਨੇ ਪਹਿਲਾ, ਦਹਿਮਾਨ ਸਿੰਘ ਨੇ ਦੂਜਾ ਅਤੇ ਈਸ਼ਾਨ, ਪਰਾਸ਼ਰ, ਭੁਪਿੰਦਰ, ਕਮਲਦੀਪ ਨੇ ਤੀਜਾ ਸਥਾਨ ਹਾਸਲ ਕੀਤਾ। ਚੈੱਸ ਅੰਡਰ-21 (ਲੜਕੀਆਂ) ਵਿਚ ਕਾਨਿਕਾ ਨੇ ਪਹਿਲਾ, ਗੁਰਲੀਨ ਨੇ ਦੂਜਾ ਅਤੇ ਹਰਮਨ, ਖੁਸ਼ੀ ਨੇ ਤੀਜਾ ਸਥਾਨ ਹਾਸਲ ਕੀਤਾ। ਅੱਜ ਐਥਲੈਟਿਕਸ ਅੰਡਰ-17 (ਲੜਕੇ) 800 ਮੀਟਰ ਦੇ ਮੁਕਾਬਲਿਆਂ ਵਿਚ ਰੋਸ਼ਨ ਕੁਮਾਰ ਨੇ ਪਹਿਲਾ ਸਥਾਨ, ਅਕਾਸ਼ ਨੇ ਦੂਜਾ ਅਤੇ ਨਵਜੋਤ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ।। ਅੰਡਰ-17 (ਲੜਕੀਆਂ) 800 ਮੀਟਰ ਦੇ ਮੁਕਾਬਲਿਆਂ ਵਿਚ ਈਨਾਕਸ਼ੀ ਨੇ ਪਹਿਲਾ, ਜੋਤੀ ਬੰਗਾ ਨੇ ਦੂਜਾ ਅਤੇ ਪ੍ਰਤਿਗਿਆ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਐਥਲੈਟਿਕਸ ਅੰਡਰ-21 (ਲੜਕੀਆਂ) 800 ਮੀਟਰ ਵਿਚ ਤਮੰਨਾ ਨੇ ਪਹਿਲਾ ਅਤੇ ਸੰਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਲੌਂਗਜੰਪ ਅੰਡਰ-17 (ਲੜਕਿਆਂ) ਵਿਚ ਗੁਰਵੀਰ ਨੇ ਪਹਿਲਾ, ਅੰਸ਼ ਕੁਮਾਰ ਨੇ ਦੂਜਾ ਅਤੇ ਵੰਸ਼ ਚੌਹਾਨ ਨੇ ਤੀਜਾ ਸਥਾਨ ਹਾਸਲ ਕੀਤਾ।। ਹਾਈਜੰਪ ਅੰਡਰ-17 ਦੇ ਮੁਕਾਬਲੇ ਵਿਚ ਅਸ਼ਮੀਤ ਨੇ ਪਹਿਲਾ, ਦੀਵਾਂਸ਼ੁ ਸਹਿਜਪਾਲ ਨੇ ਦੂਜਾ ਅਤੇ ਅਦਿੱਤਿਆ ਨੇ ਤੀਜਾ ਸਥਾਨ ਹਾਸਲ ਕੀਤਾ। 400 ਮੀਟਰ ਹਰਡਲਜ ਵਿਚ ਮਨਰਾਜ ਗੋਸਲ ਨੇ ਪਹਿਲਾ ਸਥਾਨ ਹਾਸਲ ਕੀਤਾ। ਕਬੱਡੀ (ਸਰਕਲ ਸਟਾਇਲ) ਅੰਡਰ-17 (ਲੜਕਿਆਂ) ਦੇ ਮੁਕਾਬਲਿਆਂ ਵਿਚ ਮਾਈ ਭਾਗੋ ਸਪੋਰਟਸ ਕਲੱਬ ਨੇ ਪਹਿਲਾ, ਪਿੰਡ ਸਰਹਾਲ ਕਾਜੀਆਂ ਨੇ ਦੂਜਾ ਅਤੇ ਪਿੰਡ ਮਹਿਮੂਦਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਕਬੱਡੀ (ਸਰਕਲ) 21-30 (ਲੜਕਿਆਂ) ਦੇ ਮੁਕਾਬਲਿਆਂ ਵਿਚ ਸਪੋਰਟਸ ਕਲੱਬ ਕੱਟਾਂ ਨੇ ਪਹਿਲਾ, ਕਰਤਾਰ ਸਿੰਘ ਸਰਾਭਾ ਮਾਜਰਾ ਜੱਟਾਂ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ (ਨੈਸ਼ਨਲ) ਅੰਡਰ-14 (ਲੜਕਿਆਂ) ਦੇ ਮੁਕਾਬਲਿਆਂ ਵਿਚ ਸ.ਸ.ਸ. ਸਕੂਲ ਲੰਗੜੋਆ ਨੇ ਪਹਿਲਾ, ਸਸਸ ਸਕੂਲ ਮੁਕੰਦਪੁਰ ਨੇ ਦੂਜਾ ਸਥਾਨ ਹਾਸਲ ਕੀਤਾ।। ਕਬੱਡੀ (ਨੈਸ਼ਨਲ) ਅੰਡਰ-17 ਸਸਸ ਸਕੂਲ ਲੰਗੜੋਆ ਨੇ ਪਹਿਲਾ ਅਤੇ ਐਮਬੀਜੀ ਸਕੂਲ ਪੋਜੇਵਾਲ ਨੇ ਦੂਜਾ ਸਥਾਨ ਹਾਸਲ ਕੀਤਾ।। ਹੈਂਡਬਾਲ ਦੇ ਮੁਕਾਬਲਿਆਂ ਵਿੱਚ ਅੰਡਰ 21 (ਲੜਕੇ) ਛੋਰੀਆ ਇੰਟਰਨੈਸ਼ਨਲ ਸਕੂਲ ਬਲਾਚੌਰ ਨੇ ਪਹਿਲਾ ਸਥਾਨ ਅਤੇ ਜੀਆਰਆਈਪੀਐਸ ਮੌਲਪੁਰ ਨੇ ਦੂਜਾ ਸਥਾਨ ਹਾਸਲ ਕੀਤਾ। ਉਨ੍ਹਾ ਅੱਗੇ ਦੱਸਿਆ ਕਿ 2 ਅਕਤੂਬਰ 2026 ਤੋਂ ਵੇਟਲਿਫਟਿੰਗ, ਪਾਵਰ ਲਿਫਟਿੰਗ, ਕੁਸ਼ਤੀ, ਗੱਤਕਾ, ਫੁੱਟਬਾਲ ਦੇ ਮੁਕਾਬਲੇ ਸ਼ੁਰੂ ਹੋਣਗੇ। ਅੱਜ ਤੀਸਰੇ ਦਿਨ ਹੋਏ ਮੁਕਾਬਲਿਆ ਵਿਚ ਜੇਤੂ ਖਿਡਾਰੀਆਂ ਨੂੰ ਜ਼ਿਲ੍ਹਾ ਖੇਡ ਅਫਸਰ ਵੰਦਨਾ ਚੌਹਾਨ ਅਤੇ ਨਾਮਵਾਰ ਅੰਤਰਰਾਸ਼ਟਰੀ ਵੇਟ ਲਿਫਟਰ ਸੰਤੋਖ ਕੁਮਾਰ ਚੌਹਾਨ, ਕਸ਼ਮੀਰ ਸਿੰਘ ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀ ਵੱਲੋਂ ਮੈਡਲ ਤਕਸੀਮ ਕੀਤੇ। ਇਸ ਮੌਕੇ ਮਲਕੀਤ ਸਿੰਘ, ਅਨਾਮਿਕਾ, ਰਾਧਾ ਕੁਮਾਰੀ, ਮਨਜਿੰਦਰ ਸਿੰਘ, ਸੰਜੀਵ ਕੁਮਾਰ, (ਸਾਰੇ ਐਥਲੈਟਿਕ ਕੋਚ), ਜਸਕਰਨ ਕੌਰ ਕੋਚ (ਕਬੱਡੀ ਸਰਕਲ), ਗੁਰਜੀਤ ਕੌਰ ਕੋਚ (ਕਬੱਡੀ ਨੈਸ਼ਨਲ), ਨਵੀਨ ਕੁਮਾਰ, ਮਨਪ੍ਰੀਤ ਸਿੰਘ (ਦੋਨੋਂ ਵਾਲੀਬਾਲ ਕੋਚ), ਜਸਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੰਗਲ ਜੱਟਾਂ ਫੁੱਟਬਾਲ ਕੋਚ, ਨਵੀਨ ਕੁਮਾਰ, ਕੁਲਜੀਤ ਸਿੰਘ ਹਾਕੀ ਕੋਚ, ਰਮਨਦੀਪ ਸਿੰਘ ਬੈਡਮਿੰਟਨ ਕੋਚ, ਗੁਰਤੇਜ ਸਿੰਘ ਸੁਪਰਵਾਈਜਰ, ਗੁਰਭਿੰਦਰ ਕੌਰ ਹੈਂਡਬਾਲ ਕੋਚ, ਰਾਮ ਕੁਮਾਰ, ਹਰਦੀਪ ਕੁਮਾਰ (ਦੋਨੋਂ ਜੁੱਡੋ ਕੋਚ), ਗੋਰੀ, ਨਿਵਿਦਤਾ ਇੰਚਾਰਜ ਸਪੋਰਟਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਖਿਡਾਰੀ ਹਾਜਰ ਸਨ।