- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੌਧਰੀ ਵਿਦਿਆ ਸਾਗਰ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਪਿੰਡ ਚਾਹਲਾ ਦੇ ਸਾਬਕਾ ਸਰਪੰਚ ਚੌਧਰੀ ਵਿਦਿਆ ਸਾਗਰ ਵਪਾਰੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਮਦਨ ਲਾਲ ਵਪਾਰੀ ਨੇ ਦੱਸਿਆ ਕਿ ਵਿਦਿਆ ਸਾਗਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਰਹਿੰਦੇ ਸਨ। ਸਵੇਰੇ ਤੜਕਸਾਰ ਉਨ੍ਹਾਂ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ। ਜਿਸ ਨਾਲ ਉਨ੍ਹਾਂ ਨੂੰ ਹਾਰਟ ਅਟੈਕ ਆਉਣ ਕਰ ਕੇ ਉਹ ਅਕਾਲ ਚਲਾਣਾ ਕਰ ਗਏ। ਪਿੰਡ ਵਿਖੇ ਉਨ੍ਹਾਂ ਦਾ ਸੰਸਕਾਰ ਕੀਤਾ। ਅੰਤਿਮ ਯਾਤਰਾ ਵਿਚ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰ, ਮਿੱਤਰ-ਦੋਸਤ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਸ਼ਾਮਲ ਹੋਏ। ਇਸ ਮੌਕੇ ਰਾਮ ਲਾਲ ਸਾਬਕਾ ਸਰਪੰਚ, ਪ੍ਰੇਮ ਚੰਦ ਚੇਚੀ, ਅਮਰ ਚੰਦ, ਧਰਮਵੀਰ ਚੇਚੀ, ਸੁਰਜੀਤ ਕੋਹਲੀ ਸਾਬਕਾ ਸਰਪੰਚ ਅਕਾਲੀ ਆਗੂ, ਰਣਵੀਰ ਚੇਚੀ ਮਾਲੇਵਾਲ ਕੋਹਲੀ, ਜਸਪਾਲ ਆਦੋਆਣਾ, ਸਿਮਰਨ ਖੀਵੇਵਾਲ, ਵਿਜੇ ਕੁਮਾਰ ਨਾਭਾ, ਚੌਧਰੀ ਭਗਤ ਰਾਮ ਨਾਭਾ, ਦਵਿੰਦਰ ਭਾਟੀਆ ਆਦੋਆਣਾ, ਧਰਮ ਪਾਲ ਚੇਚੀ, ਕਾਬਲ ਸਿੰਘ ਚੇਚੀ, ਚੌਧਰੀ ਗੁਰਦੇਵ ਵਪਾਰੀ, ਠੇਕੇਦਾਰ ਪਰਵੀਨ ਚੇਚੀ, ਰਾਧੇ ਸ਼ਾਮ, ਦੁਰਗਾ ਦਾਸ ਬਜਾੜ, ਸੁਖਦੇਵ ਬਾਗੜੀ ਜੋਗੇਵਾਲ, ਨੰਬਰਦਾਰ ਹਨੀ ਜੋਗੇਵਾਲ, ਸੋਮ ਨਾਥ ਪਟਵਾਰੀ, ਲਾਲ ਚੰਦ ਸਬ ਇੰਸਪੈਕਟਰ ਸੇਵਾਮੁਕਤ, ਹੇਮੰਤ ਚੇਚੀ ਪੰਜਾਬ ਪੁਲਿਸ, ਹਰਮੇਸ਼ ਚੌਹਾਨ, ਮਹਿੰਦਰ ਪਾਲ ਚੌਹਾਨ, ਸੁਰਿੰਦਰ ਪਾਲ ਚੌਹਾਨ ਭਰਥਲਾ, ਇੰਦਰ ਪਾਲ, ਦੇਬਾ ਬਾਗੋਵਾਲ, ਆਪ ਆਗੂ ਅਸ਼ੋਕ ਕਟਾਰੀਆ, ਕਰਨਵੀਰ ਕਟਾਰੀਆ, ਗੁਰਪ੍ਰੀਤ ਸਿੰਘ ਗੋਪੀ ਚੇਅਰਮੈਨ ਸੈਣੀ ਸਮਾਜ, ਮੈਹਰ ਸ਼ਾਮ ਕਟਾਰੀਆ, ਪਿੰਡ ਵਾਸੀ, ਸਾਬਕਾ ਸਰਪੰਚ ਮੋਹਣ ਲਾਲ ਭੂੰਬਲਾ, ਪ੍ਰੇਮ ਚੰਦ ਭੂੰਬਲਾ, ਚਮਨ ਲਾਲ ਬਾਗੜੀ, ਬਿੰਦਰ ਭੂੰਬਲਾ, ਰਜਿੰਦਰ ਭੂੰਬਲਾ, ਸੁਭਾਸ਼ ਭੂੰਬਲਾ, ਜਗਨ ਭੂੰਬਲਾ, ਇੰਦਰਜੀਤ ਵਪਾਰੀ, ਜਸਪਾਲ ਵਪਾਰੀ, ਵਿਜੇ ਵਪਾਰੀ, ਮਹਾਂਵੀਰ ਵਪਾਰੀ, ਸ਼ਾਮ ਲਾਲ ਵਪਾਰੀ, ਬਲਵੀਰ ਬਾਗੜੀ, ਬਲਵੰਤ ਰਾਏ ਖੇਪੜ, ਨੰਬਰਦਾਰ ਹਰਦੇਵ ਸਿੰਘ, ਨਿਰਮਲ ਸਿੰਘ ਸਾਬਕਾ ਪੰਚ ਅਤੇ ਹੋਰ ਪਿੰਡ ਵਾਸੀ ਹਾਜ਼ਰ ਰਹੇ। ਅਖੀਰ ਵਿਚ ਗੁਰਪ੍ਰੀਤ ਭੂੰਬਲਾ, ਨਰਿੰਦਰ ਭੂੰਬਲਾ ਅਤੇ ਗੁਰਮੇਲ ਭੂੰਬਲਾ ਨੇ ਆਏ ਰਿਸ਼ਤੇਦਾਰਾਂ ਅਤੇ ਰਾਜਨੀਤਕ ਆਗੂਆਂ ਦਾ ਧੰਨਵਾਦ ਕੀਤਾ।