ਚੰਨਿਆਣੀ ਕਲਾਂ ਨੇ ਝੰਡੂਪੁਰ ਦੀ ਟੀਮ ਨੇ ਹਰਾ ਕੇ ਜਿੱਤਿਆ ਕ੍ਰਿਕਟ ਟੂਰਨਾਮੈਂਟ ਚੰਨਿਆਣੀ ਕਲਾਂ ਨੇ ਝੰਡੂਪੁਰ ਦੀ ਟੀਮ ਨੇ ਹਰਾ ਕੇ ਜਿੱਤਿਆ ਕ੍ਰਿਕਟ ਟੂਰਨਾਮੈਂਟ
Publish Date: Wed, 21 Oct 2026 04:53 PM (IST)
Updated Date: Wed, 21 Oct 2026 04:54 PM (IST)
ਹਰਦੀਪ ਚੌਧਰੀ, ਪੰਜਾਬੀ ਜਾਗਰਣ, ਪੋਜੇਵਾਲ ਸਰਾਂ : ਚੌਧਰੀ ਮੇਲਾ ਰਾਮ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਵਿਖੇ ਪਿੰਡ ਝੰਡੁਪੁਰ ਦੇ ਨੌਜਵਾਨਾਂ ਵੱਲੋਂ ਅੰਡਰ-14 ਸਾਲ ਦਾ ਕ੍ਰਿਕਟ ਟੁਰਨਾਮੈਂਟ ਕਰਵਾਇਆ ਜਿਸ ਵਿਚ ਵੱਖ-ਵੱਖ ਟੀਮਾਂ ਨੇ ਭਾਗ ਲੈਂਦਿਆਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਵਿਚ ਚੰਨਿਆਣੀ ਕਲਾਂ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਪਿੰਡ ਝੰਡੁਪੂਰ ਦੀ ਟੀਮ ਦੂਜੇ ਸਥਾਨ ਤੇ ਰਹੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਭਗਤ ਰੋਸ਼ਨ ਲਾਲ (ਨਿੱਕੂ) ਬੂਥਗੜ੍ਹ ਨੇ ਸ਼ਿਰਕਤ ਕਰਦਿਆਂ ਜੇਤੂ ਅਤੇ ਉਪ-ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ। ਲੀਗ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਵਿਚੋਂ ਕ੍ਰਿਸ਼ਨ ਬਜਾੜ ਨੂੰ ਬੈਸਟ ਬੌਲਰ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ। ਮੁੱਖ ਮਹਿਮਾਨ ਭਗਤ ਨਿੱਕੂ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਵਿਚ ਅਨੁਸ਼ਾਸਨ, ਮਿਹਨਤ ਅਤੇ ਟੀਮ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਭਵਿੱਖ ਵਿਚ ਵੀ ਮਿਹਨਤ ਅਤੇ ਖੇਡ ਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਅਜੋਕੇ ਸਮੇਂ ਵਿਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਇਕ ਸ਼ਾਨਦਾਰ ਉਪਰਾਲਾ ਹੈ। ਇਸ ਮੌਕੇ ਮਾਸਟਰ ਰਾਕੇਸ਼, ਸਤਵੀਰ ਹੈਪੀ ਸਰਪੰਚ, ਅਮਰਜੀਤ ਸੇਠੀ, ਜਤਿੰਦਰ ਚੌਧਰੀ, ਨਰੇਸ਼ ਭੂੰਬਲਾ, ਸਚਿਨ ਭੂੰਬਲਾ, ਗੁਰਪਾਲ ਪੀਪੀ, ਸੋਨੂੰ ਪ੍ਰਧਾਨ, ਮਨੋਜ ਪੀਪੀ, ਸੋਨੂੰ ਬਜਾੜ ਝੰਡੁਪੂਰ, ਸੇਠੀ ਫੌਜੀ ਝੰਡੁਪੁਰ, ਤਜਿੰਦਰ ਪੀਪੀ, ਹੈਰੀ ਪੀਪੀ, ਨਵਨੀਤ ਮਾਲੇਵਾਲ, ਤਨਵੀਰ ਤੀਰੂ, ਨਵੀਨ ਭੂੰਬਲਾ, ਗੁਲਸ਼ਨ ਗੈਰੀ, ਸਾਹਿਲ ਦੀਸਾਤ, ਸੌਰਵ, ਗੁਰਮੀਤ ਝੰਡੂਪੁਰ ਅਭਿਸ਼ੇਕ ਤੋਂ ਇਲਾਵਾ ਪਿੰਡ ਬੂਥਗੜ੍ਹ ਦੇ ਹੋਰ ਨੌਜਵਾਨ ਹਾਜ਼ਰ ਸਨ।