ਸਨੇਹੀ ਮੰਦਰ 'ਚ ਚੰਦਨਪ੍ਰੀਤ ਚੰਨੀ ਨੇ ਭਜਨਾਂ ਨਾਲ ਬੰਨ੍ਹਿਆ ਸਮਾਂ ਸਨੇਹੀ ਮੰਦਰ 'ਚ ਚੰਦਨਪ੍ਰੀਤ ਚੰਨੀ ਨੇ ਭਜਨਾਂ ਨਾਲ ਬੰਨ੍ਹਿਆ ਸਮਾਂ
Publish Date: Tue, 20 Oct 2026 05:15 PM (IST)
Updated Date: Tue, 20 Oct 2026 05:15 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਥਾਨਕ ਕਮੇਟੀ ਬਾਜ਼ਾਰ ਸਥਿਤ ਸਿੱਧਪੀਠ ਮੰਦਰ ਦੇਵੀ ਦੇਵਾਲਿਆ ਸਨੇਹੀ ਮੰਦਰ ਵਿਖੇ ਨੌਂ ਨਵਰਾਤਰੇ, ਨੌਂ ਜਾਗਰਣ ਪ੍ਰੋਗਰਾਮ ਦੇ ਨੌਵੇਂ ਦਿਨ ਭਜਨ ਗਾਇਕ ਚੰਦਨਪ੍ਰੀਤ ਚੰਨੀ ਨੇ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਭਗਤੀ ਰਸ ਵਿਚ ਸਰਾਬੋਰ ਕਰ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਪੰਡਿਤ ਦਿਨੇਸ਼ ਮਿਸ਼ਰਾ ਅਤੇ ਪੰਡਿਤ ਹਰਸ਼ਵਰਧਨ ਵੱਲੋਂ ਜਜਮਾਨ ਬਲਜੀਤ ਸਿੰਘ ਸੰਧੂ ਪਰਿਵਾਰ ਤੋਂ ਵਿਧੀਵਤ ਪੂਜਾ ਕਰਵਾਉਣ ਨਾਲ ਕੀਤੀ। ਇਸ ਤੋਂ ਬਾਅਦ ਚੰਦਨਪ੍ਰੀਤ ਚੰਨੀ ਨੇ ਗਣੇਸ਼ ਵੰਦਨਾ ਕਿਰਪਾ ਕਰੋ, ਕਿਰਪਾ ਕਰੋ ਗੌਰੀ ਲਾਲ ਨਾਲ ਭਜਨ ਸੰਧਿਆ ਦਾ ਸ਼ੁਭ ਆਰੰਭ ਕੀਤਾ। ਉਨ੍ਹਾਂ ਨੇ ਗੌਰਾਂ ਮਾਤਾ ਦੀ ਅੱਖ ਦਾ ਤਾਰਾ , ਤੇਰੇ ਬਿਨਾਂ ਨਾ ਗੁਜ਼ਾਰਾ ਏ , ਸਾਰਾ ਜੱਗ ਕਰਦਾ ਵਡਿਆਈ, ਮੈਂ ਲਾਡਲਾ ਸ਼ੇਰਾਂਵਾਲੀ ਦਾ , ਨੈਣਾ ਦੇਵੀ ਤੋਂ ਆਈ ਮੇਰੀ ਮਾਂ , ਚੱਲੋ ਦਰਬਾਰ ਮਾਂ ਦੇ, ਕਰ ਲਓ ਦੀਦਾਰ ਮਾਂ ਦੇ , ਮਾਂ ਚਿੰਤਪੁਰਨੀ ਨਾਲ ਮੇਰੇ, ਫਿਰ ਮੈਨੂੰ ਚਿੰਤਾ ਕਿਸ ਗੱਲ ਦੀ ਸਮੇਤ ਵੱਖ-ਵੱਖ ਭਜਨਾਂ ਦੀ ਪੇਸ਼ਕਾਰੀ ਕੀਤੀ। ਮੈਂ ਸੁਣਿਆ ਏ ਲੋਕਾਂ ਤੋਂ, ਖਿਡੌਣੇ ਬਾਜ਼ਾਰ ਤੋਂ ਮਿਲਦੇ ਨੇ ਭਜਨ ਦੌਰਾਨ ਮੰਦਰ ਕਮੇਟੀ ਵੱਲੋਂ ਬੱਚਿਆਂ ਨੂੰ ਖਿਡੌਣੇ ਵੀ ਵੰਡੇ ਗਏ। ਇਸ ਨਾਲ ਬੱਚਿਆਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਪ੍ਰੋਗਰਾਮ ਦੌਰਾਨ ਗਗਨ ਮਾਤਾ ਜੀ ਜੰਮੂ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਆਪਣੀ ਹਾਜ਼ਰੀ ਲਗਾਈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ, ਅਕਾਲੀ ਦਲ ਵਪਾਰ ਮੰਡਲ ਦੇ ਪ੍ਰਧਾਨ ਅਵੀ ਨਾਰੰਗ, ਸਮਾਜ ਸੇਵੀ ਪ੍ਰਵੀਨ ਅਰੋੜਾ ਅਤੇ ਵਿਭਾ ਅਰੋੜਾ ਨੇ ਵੀ ਮੰਦਰ ਵਿਚ ਨਤਮਸਤਕ ਹੋ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਰ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ਦੀ ਸਮਾਪਤੀ ਮੌਕੇ ਮਾਂ ਭਗਵਤੀ ਦੀ ਆਰਤੀ ਕੀਤੀ ਗਈ। ਇਸ ਉਪਰੰਤ ਸ਼ਰਧਾਲੂਆਂ ਲਈ ਫਲਾਹਾਰੀ ਲੰਗਰ ਵਰਤਾਇਆ ਗਿਆ। ਇਸ ਮੌਕੇ ਅਸ਼ੋਕ ਪਿੰਕੀ, ਪ੍ਰਦੀਪ ਖੰਨਾ, ਵਿਨੋਦ ਚੋਪੜਾ, ਮਨਦੀਪਕ ਪਾਠਕ, ਗੌਰਵ ਪੁਰੀ, ਹੇਮੰਤ ਚੋਪੜਾ, ਨਰਿੰਦਰ ਕੁਮਾਰ, ਚਰਨਜੀਤ ਕਾਲਾ, ਰਾਜਨ ਸੋਨੀ, ਰਾਜੇਸ਼ ਭਾਰਦਵਾਜ, ਮੁਕੇਸ਼ ਧੰਮ, ਸਤੀਸ਼ ਕੁਮਾਰ, ਪ੍ਰਿੰਸ ਸੋਨੀ, ਕਰਨ ਮਾਂਗਟ, ਚੇਤਨ ਸ਼ਰਮਾ, ਆਸ਼ੂ ਮੈਹਨ, ਦੀਪਕ ਕੁਮਾਰ, ਸੌਰਭ ਧੰਮ, ਕਾਰਤਿਕ ਧੰਮ, ਸੰਜੀਵ ਖੰਨਾ, ਸੁਰੇਸ਼ ਗੌਤਮ, ਵਿਕਲ ਚੋਪੜਾ, ਲੋਮਿਸ਼ ਜਗੋਤਾ, ਸਰੋਜ ਖੰਨਾ, ਮੀਨਾ ਚੋਪੜਾ, ਸੁਮਨ, ਨੀਸ਼ਾ, ਤਨੂ, ਅਨੁਰਾਧਾ ਮਾਂਗਟ, ਰੁਚੀ ਮਾਂਗਟ, ਅੰਜਲੀ, ਪਿੰਕੀ ਧੰਮ, ਰਜਨੀ ਸ਼ਰਮਾ, ਸ਼ਾਂਤਾ ਗੌਤਮ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।