ਪਿੰਡ ਗੋਲੂ ਮਾਜਰਾ ’ਚ ਚੇਅਰਮੈਨ ਸੰਜੀਵ ਚੇਚੀ ਨੇ ਕੀਤੀ ਲੋਕ ਮਿਲਣੀ ਪਿੰਡ ਗੋਲੂ ਮਾਜਰਾ ਵਿਚ ਚੇਅਰਮੈਨ ਸੰਜੀਵ ਚੇਚੀ ਨੇ ਕੀਤੀ ਲੋਕ ਮਿਲਣੀ
Publish Date: Tue, 29 Sep 2026 04:13 PM (IST)
Updated Date: Tue, 29 Sep 2026 04:15 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਸੰਜੀਵ ਚੇਚੀ ਨੇ ਪਿੰਡ ਗੋਲੂਮਾਜਰਾ ਵਿਚ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨਾਲ ਲੋਕ ਮਿਲਣੀ ਕੀਤੀ। ਪਿੰਡ ਪਹੁੰਚਣ ਤੇ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਚੇਅਰਮੈਨ ਸੰਜੀਵ ਚੇਚੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਸਮੂਹ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਵੱਲੋਂ ਪਿੰਡ ਵਿੱਚ ਆ ਰਹੀਆਂ ਸਮੱਸਿਆਵਾਂ ਸੰਬੰਧੀ ਚੇਅਰਮੈਨ ਸਾਹਿਬ ਨੂੰ ਜਾਣੂ ਕਰਵਾਇਆ ਅਤੇ ਨਾਲ ਹੀ ਵਿਕਾਸ ਦੇ ਰਹਿੰਦੇ ਕੰਮਾਂ ਸੰਬੰਧੀ ਉਹਨਾਂ ਨੂੰ ਜਾਣੂ ਕਰਵਾਇਆ। ਚੇਅਰਮੈਨ ਨੇ ਕਿਹਾ ਕਿ ਉਹ ਪਿੰਡ ਵਾਸੀਆਂ ਨਾਲ ਵਾਅਦਾ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿਚ ਵਿਕਾਸ ਦੇ ਕੰਮਾਂ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿੰਡ ਦੇ ਰਹਿੰਦੇ ਅਧੂਰੇ ਕੰਮ ਜਲਦ ਤੋਂ ਜਲਦ ਪੂਰੇ ਕਰਵਾਏ ਜਾਣਗੇ। ਉਨ੍ਹਾਂ ਵੱਲੋਂ ਪਿੰਡ ਵਾਸੀਆਂ ਦੀਆਂ ਹੋਰ ਮੰਗਾਂ ਨੂੰ ਵੀ ਜਲਦੀ ਪੂਰਾ ਕਰਨ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਦੱਸਿਆ ਕਿ ਸਰਕਾਰ ਦੁਆਰਾ ਆਮ ਲੋਕਾਂ ਲਈ ਲੋਕ ਭਲਾਈ ਦੀਆਂ ਜੋ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਉਸ ਦਾ ਹਰ ਵਰਗ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਵਿਕਾਸ ਦੇ ਕੰਮਾਂ ਲਈ ਸਰਕਾਰ ਵੱਲੋਂ ਦਿਲ ਖੋਲ ਕੇ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿਚ ਵਿਕਾਸ ਦੇ ਕੰਮਾਂ ਵਿਚ ਹੋਰ ਤੇਜੀ ਲਿਆਂਦੀ ਜਾ ਰਹੀ ਹੈ। ਇਸ ਮੌਕੇ ਚੇਅਰਮੈਨ ਸੰਜੀਵ ਚੇਚੀ ਨੇ ਦੱਸਿਆ ਕਿ ਉਹ ਆਪਣੇ ਵੱਲੋਂ ਇਲਾਕੇ ਦੇ ਨੌਜਵਾਨ ਬੱਚੇ ਬੱਚੀਆਂ ਨੂੰ ਯੂਪੀਐੱਸਸੀ ਅਤੇ ਪੀਸੀਐੱਸ ਦੀ ਤਿਆਰੀ ਕਰਨ ਲਈ ਵਧੀਆ ਇੰਸਟੀਟਿਊਟ ਅਤੇ ਲਾਇਬ੍ਰੇਰੀ ਦਾ ਪ੍ਰਬੰਧ ਕੀਤਾ ਹੈ। ਜੋ ਕਿ ਕੁੱਝ ਦਿਨਾਂ ਬਾਅਦ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਹੈ ਕਿ ਕਈ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਨ ਲਈ ਕਾਫੀ ਹੁਸ਼ਿਆਰ ਹੁੰਦੇ ਹਨ, ਪਰ ਉਹ ਘਰੇਲੂ ਆਰਥਿਕ ਤੰਗੀ ਕਰਕੇ ਇਹੋ ਜਿਹੀ ਪੜ੍ਹਾਈ ਨਹੀਂ ਕਰ ਸਕਦੇ।ਅਤੇ ਉਹ ਚਾਹੁੰਦੇ ਹਨ ਕਿ ਉਹ ਇਲਾਕੇ ਦੇ ਜਿਹੜੇ ਬੱਚੇ ਇਹ ਪੜ੍ਹਾਈ ਕਰਨੀ ਚਾਹੁੰਦੇ ਹਨ। ਉਨ੍ਹਾਂ ਨੂੰ ਉਹ ਆਪਣੇ ਖਰਚੇ ਤੇ ਪੜ੍ਹਾਈ ਕਰਵਾ ਕੇ ਅਫਸਰ ਬਣਾਵਾਂ। ਜਿਸ ਨਾਲ ਸਾਡੇ ਹਲਕਾ ਬਲਾਚੌਰ ਦਾ ਨਾਮ ਦੇਸ਼ ਭਰ ਵਿਚ ਰੌਸ਼ਨ ਹੋਵੇਗਾ। ਚੇਅਰਮੈਨ ਚੇਚੀ ਵੱਲੋਂ ਪਿੰਡ ਵਾਸੀਆਂ ਨਾਲ ਵਿਸਥਾਰ ਵਿਚ ਚਰਚਾ ਕਰਦੇ ਪਾਰਟੀ ਦੀ ਮਜਬੂਤੀ ਲਈ ਵਰਕਰਾਂ ਨੂੰ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਦੇ ਸਮੂਹ ਪਿੰਡ ਵਾਸੀਆਂ ਵੱਲੋਂ ਚੇਅਰਮੈਨ ਨੂੰ ਸਨਮਾਨਿਤ ਕੀਤਾ। ਇਸ ਮੌਕੇ ਚੌਧਰੀ ਨੌਹਰੀਆ ਰਾਮ, ਬਿਹਾਰੀ ਲਾਲ, ਸੁਰਜੀਤ ਠੇਕੇਦਾਰ, ਜਸਪਾਲ ਭਾਟੀਆ, ਰਵਿੰਦਰ ਨੰਬਰਦਾਰ, ਅਸ਼ੋਕ ਭਾਟੀਆ, ਰਾਮ ਸ਼ਾਹ, ਬਲਵੀਰ ਸਾਬਕਾ ਸਰਪੰਚ, ਸੰਦੀਪ, ਰਵੀਦੱਤ, ਚਮਨ ਲਾਲ, ਜੋਗਰਾਜ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।