
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

'ਯੁੱਧ ਨਸ਼ਿਆਂ ਵਿਰੁੱਧ' ਕੰਮ ਕਰਨ ਵਾਲੇ ਵਾਰਡ ਨੌਜਵਾਨਾਂ ਨੂੰ ਵੰਡੇ ਪ੍ਰਮਾਣ ਪੱਤਰ

ਬਲਵਿੰਦਰ ਸਿੰਘ, ਪੰਜਾਬੀ ਜਾਗਰਣ
ਰਾਹੋਂ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਛੇੜੀ ਮੁਹਿੰਮ ਤਹਿਤ ਆਪਣੇ ਵਾਰਡ, ਆਪਣੇ ਪਿੰਡ ਵਿਚ ਨਸ਼ਿਆਂ ਵਿਰੁੱਧ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਪ੍ਰਮਾਣ ਪੱਤਰ ਵੰਡੇ। ‘ਯੁੱਧ ਨਸ਼ਿਆਂ ਵਿਰੁੱਧ’ ਨਸ਼ਾਮੁਕਤੀ ਮੋਰਚਾ ਜ਼ਿਲ੍ਹਾ ਮੀਤ ਪ੍ਰਧਾਨ ਬਲਜੀਤ ਸਿੰਘ ਅਤੇ ਲਖਵਿੰਦਰ ਸਿੰਘ ਲੱਖੀ ਸੀਨੀਅਰ ਆਪ ਆਗੂ ਪੰਜਾਬ ਅਤੇ ਮਨਜੀਤ ਸਿੰਘ ਬੇਦੀ ਨੇ ਦੱਸਿਆ ਕਿ ਰਾਹੋਂ ਦੇ ਮੁਹੱਲਾ ਸ਼ਰਾਫਾਂ ਵਿਚ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਮਾਨਤਾ ਪ੍ਰਾਪਤ ਪ੍ਰਮਾਣ ਪੱਤਰ ਵੰਡੇ ਗਏ ਹਨ। ਇਸ ਮੌਕੇ ਵੱਖ-ਵੱਖ ਵਾਰਡ ਪ੍ਰਧਾਨਾਂ ਵੱਲੋਂ ਆਪਣੇ ਵਿਚਾਰ ਰੱਖੇ ਜਿਨ੍ਹਾਂ ਵਿਚ ਮਾ. ਕਰਨੈਲ ਸਿੰਘ, ਮਾ. ਬਖਸ਼ੀਸ਼ ਸਿੰਘ ਸੈਂਹਬੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਤ ਰਾਮ ਅਤੇ ਹੋਰ ਵਾਰਡ ਪ੍ਰਧਾਨਾਂ ਵੱਲੋਂ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਅਜੇ ਵੀ ਪੰਜਾਬ ਦੇ ਵਿਚ ਪਿੰਡਾਂ ਸ਼ਹਿਰਾਂ ਵਿਚ ਧੜਲੇ ਨਾਲ ਨਸ਼ਾ ਵਿਕ ਰਿਹਾ ਹੈ। ਲੋੜ ਹੈ ਇਸ ਨੂੰ ਪੂਰੀ ਸਖਤੀ ਨਾਲ ਖਤਮ ਕਰਨ ਦਾ। ਜੋ ਵੀ ਨਸ਼ਿਆਂ ਵਾਲੇ ਦੀ ਜ਼ਮਾਨਤ ਦਿੰਦਾ ਹੈ, ਉਨ੍ਹਾਂ ਨੂੰ ਛਡਾਉਂਦਾ ਹੈ, ਉਸ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ। ਪੁਲਿਸ ਉਸ ’ਤੇ ਸਖਤ ਐਕਸ਼ਨ ਲਵੇ। ਇਸ ਮੌਕੇ ਨੈਸ਼ਨਲ ਲੇਬਰ ਆਰਗਨਾਈਜੇਸ਼ਨ ਦੇ ਕਨਵੀਨਰ ਬਲਦੇਵ ਭਾਰਤੀ ਨੇ ਕਿਹਾ ਕਿ ਉਸ ਦੀ ਸਵ. ਪਤਨੀ ਜੋ 10 ਸਾਲ ਕੌਂਸਲਰ ਰਹੀ ਅਤੇ ਖੁਦ 10 ਸਾਲ ਕੌਂਸਲਰ ਰਹੇ ਅਤੇ ਹੁਣ ਉਨ੍ਹਾਂ ਦੀ ਬੇਟੀ ਸਿਮਰਨਜੋਤ ਕੌਰ ਮੌਜੂਦਾ ਕੌਂਸਲਰ ਹੈ। ਅਸੀਂ ਕਦੇ ਵੀ ਕਿਸੇ ਨਸ਼ਾ ਕਰਨ ਵਾਲੇ ਜਾਂ ਨਸ਼ਾ ਵੇਚਣ ਵਾਲੇ ਦੀ ਸਿਫਾਰਸ਼ ਨਹੀਂ ਕੀਤੀ। ਜਿਹੜੇ ਸਿਆਸੀ ਚੌਧਰੀ ਅੱਜ ਇਨ੍ਹਾਂ ਦੀ ਮਦਦ ਕਰਦੇ ਹਨ, ਉਨ੍ਹਾਂ ’ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਇਸ ਮੌਕੇ ਲਖਵਿੰਦਰ ਸਿੰਘ ਲੱਖੀ ਵੱਲੋਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਨਸ਼ਿਆਂ ਖ਼ਿਲਾਫ਼ ਨਸ਼ਾਮੁਕਤੀ ਮੋਰਚਾ ਮੁਹਿੰਮ ਤਹਿਤ ਨਸ਼ਾ ਬਿਲਕੁਲ ਖਤਮ ਕਰਨ ਦਾ ਟੀਚਾ ਰੱਖਿਆ ਹੈ। ਆਓ ਆਪਾਂ ਰਲ ਕੇ ਇਸ ਮੁਹਿੰਮ ਦੇ ਸਾਥੀ ਬਣੀਏ ਅਤੇ ਆਪਣੇ ਰੰਗਲੇ ਪੰਜਾਬ ਨੂੰ ਬਚਾਈਏ। ਇਸ ਤਰ੍ਹਾਂ ਮਾਸਟਰ ਬਖਸ਼ੀਸ਼ ਸਿੰਘ ਸੈਂਹਬੀ ਨੇ ਕਿਹਾ ਕਿ ਆਓ ਆਪਾਂ ਰਲ ਮਿਲ ਕੇ ਇਸ ਰੰਗਲੇ ਪੰਜਾਬ ਨੂੰ ਨਸ਼ਿਆਂ ਦੇ ਕੌਹੜ ਤੋਂ ਬਚਾਈਏ। ਇਸ ਮੌਕੇ ਮਾਸਟਰ ਬਖਸ਼ੀਸ਼ ਸਿੰਘ ਸੈਹਬੀਂ ਅਤੇ ਮਾਸਟਰ ਕਰਨੈਲ ਸਿੰਘ ਵੱਲੋਂ ਕਿਹਾ ਕਿ ਉਨ੍ਹਾਂ ਵੱਲੋਂ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ ਅਤੇ ਹਰ ਸਾਲ ਵੱਡੇ ਟੂਰਨਾਮੈਂਟ ਐਥਲੈਟਿਕਸ ਮੁਕਾਬਲੇ ਕਬੱਡੀ ਦੇ ਤੇ ਹੋਰ ਖੇਡਾਂ ਲਗਾਤਾਰ ਕਰਵਾ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਖਿਡਾਰੀਆਂ ਨੂੰ ਇਕੱਲੇ ਮੈਡਲ ਨਹੀਂ ਉਨ੍ਹਾਂ ਨੂੰ ਨਗਦ ਰਾਸ਼ੀ ਵੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਨੌਜਵਾਨਾਂ ਦੀ ਆਰਥਿਕ ਮਦਦ ਹੋ ਸਕੇ ਕਿਉਂਕਿ ਇੱਕ ਖਿਡਾਰੀ ਬਣਨ ਵਾਸਤੇ ਬਹੁਤ ਵਧੀਆ ਖੁਰਾਕ ਦੀ ਲੋੜ ਹੁੰਦੀ ਹੈ ਅਤੇ ਇਹ ਨੌਜਵਾਨ ਜਿਹੜੇ ਘਰੋਂ ਬਹੁਤ ਗਰੀਬ ਹੁੰਦੇ ਇਨ੍ਹਾਂ ਦੀ ਆਰਥਿਕ ਮਦਦ ਵੀ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ। ਇਸ ਮੌਕੇ ਮਨਜੀਤ ਸਿੰਘ ਬੇਦੀ, ਮਾਸਟਰ ਕਰਨੈਲ ਸਿੰਘ, ਮਾਸਟਰ ਬਖਸੀਸ਼ ਸਿੰਘ ਸੈਹਬੀ, ਪਵਨ ਸ਼ਰਮਾ, ਰਾਜਪਾਲ ਮਾਨ, ਰਮਨ ਦੜੋਚ, ਭਗਤ ਰਾਮ, ਗਗਨ ਕੰਬੋਜ, ਸਰਬਜੀਤ ਨੋਨੀ, ਗੁਰਮੇਲ ਬੰਗਾ, ਸੁਰਜੀਤ ਕੁਮਾਰ ਆਦਿ ਹਾਜ਼ਰ ਸਨ।