‘ਯੁੱਧ ਨਸ਼ਿਆਂ ਵਿਰੁੱਧ’ ਕੰਮ ਕਰਨ ਵਾਲੇ ਵਾਰਡ ਪ੍ਰਧਾਨਾਂ ਨੂੰ ਪ੍ਰਮਾਣ ਪੱਤਰ ਵੰਡੇ ਯੁੱਧ ਨਸ਼ਿਆਂ ਵਿਰੁੱਧ ਕੰਮ ਕਰਨ ਵਾਲੇ ਵਾਰਡ ਪ੍ਰਧਾਨਾਂ ਨੂੰ ਪ੍ਰਮਾਣ ਪੱਤਰ ਵੰਡੇ
Publish Date: Sun, 06 Sep 2026 03:53 PM (IST)
Updated Date: Sun, 06 Sep 2026 03:55 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਹੋਂ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਛੇੜੀ ਮੁਹਿੰਮ ਤਹਿਤ ਆਪਣੇ ਵਾਰਡ ਅਤੇ ਪਿੰਡਾਂ ਵਿਚ ਨਸ਼ਿਆਂ ਵਿਰੁੱਧ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਪ੍ਰਮਾਣ ਪੱਤਰ ਵੰਡਣ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਯੂੱਧ ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਜੀਤ ਸਿੰਘ ਅਤੇ ਲਖਵਿੰਦਰ ਸਿੰਘ ਲੱਖੀ ਸੀਨੀਅਰ ਆਪ ਆਗੂ ਅਤੇ ਮਨਜੀਤ ਸਿੰਘ ਬੇਦੀ ਵੱਲੋਂ ਰਾਹੋਂ ਦੇ ਮਹਲਾ ਸ਼ਰਾਫਾਂ ਵਿਚ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਪ੍ਰਮਾਣ ਪੱਤਰ ਵੰਡੇ ਗਏ। ਇਸ ਮੌਕੇ ਲਖਵਿੰਦਰ ਸਿੰਘ ਲੱਖੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਨਸ਼ਿਆਂ ਦੇ ਖ਼ਿਲਾਫ਼ ਨਸ਼ਾਮੁਕਤੀ ਮੋਰਚਾ ਮੁਹਿੰਮ ਤਹਿਤ ਨਸ਼ਾ ਬਿਲਕੁਲ ਖਤਮ ਕਰਨ ਦਾ ਟੀਚਾ ਰੱਖਿਆ ਗਿਆ ਹੈ। ਆਓ ਆਪਾਂ ਰਲ ਕੇ ਇਸ ਮੁਹਿੰਮ ਦੇ ਸਾਥੀ ਬਣੀਏ ਅਤੇ ਆਪਣੇ ਰੰਗਲੇ ਪੰਜਾਬ ਨੂੰ ਬਚਾਈਏ। ਇਸ ਮੌਕੇ ਵੱਖ-ਵੱਖ ਵਾਰਡਾਂ ਦੇ ਪ੍ਰਧਾਨਾਂ ਮਾਸਟਰ ਕਰਨੈਲ ਸਿੰਘ, ਮਾਸਟਰ ਬਖਸ਼ੀਸ਼ ਸਿੰਘ ਸੈਹਬੀ, ਸੀਨੀਅਰ ਆਗੂ ਭਗਤ ਰਾਮ, ਬਲਵਿੰਦਰ ਸਿੰਘ ਅਤੇ ਹੋਰ ਵਾਰਡ ਪ੍ਰਧਾਨਾਂ ਵੱਲੋਂ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਇਸ ਵਿਚ ਬਣਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਨੂੰ ਛੁੜਾਉਣ ਲਈ ਜਾਂ ਜਮਾਨਤ ਦੇਣ ਵਾਲੇ ਦਾ ਵੀ ਸਮਾਜਿਕ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਨੈਸ਼ਨਲ ਲੇਬਰ ਆਰਗਨਾਈਜੇਸ਼ਨ ਦੇ ਕਨਵੀਨਰ ਬਲਦੇਵ ਭਾਰਤੀ ਨੇ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਦੀ ਪਤਨੀ ਨੇ ਅਤੇ ਹੁਣ ਉਨ੍ਹਾਂ ਦੀ ਬੇਟੀ ਵੱਲੋਂ ਕਿਸੇ ਵੀ ਨਸ਼ਾ ਕਰਨ ਵਾਲੇ ਜਾਂ ਨਸ਼ਾ ਵੇਚਣ ਵਾਲੇ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ। ਜਿਹੜੇ ਸਿਆਸੀ ਚੌਧਰੀ ਇਨ੍ਹਾਂ ਦੀ ਮਦਦ ਕਰਦੇ ਹਨ ਉਨ੍ਹਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਮਾਸਟਰ ਬਖਸ਼ੀਸ਼ ਸਿੰਘ ਸੈਂਹਬੀ ਨੇ ਕਿਹਾ ਕਿ ਆਉ ਆਪਾਂ ਰਲ ਮਿਲ ਕੇ ਇਸ ਰੰਗਲੇ ਪੰਜਾਬ ਨੂੰ ਨਸ਼ਿਆਂ ਦੇ ਕੌਹੜ ਤੋਂ ਬਚਾਈਏ। ਮਾਸਟਰ ਕਰਨੈਲ ਸਿੰਘ ਵੱਲੋਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ ਤੇ ਹਰ ਸਾਲ ਵੱਡੇ ਟੂਰਨਾਮੈਂਟ ਐਥਲੈਟਿਕਸ ਮੁਕਾਬਲੇ ਕਬੱਡੀ ਦੇ ਤੇ ਹੋਰ ਖੇਡਾਂ ਲਗਾਤਾਰ ਕਰਵਾ ਰਹੇ ਹਨ। ਇਸ ਮੌਕੇ ਪਵਨ ਸ਼ਰਮਾ, ਰਾਜਪਾਲ ਮਾਨ, ਕੌਸਲਰ ਦਵਿੰਦਰ ਕੁਮਾਰ ਜਾਂਗੜਾ, ਰਮਨ ਦੜੋਚ, ਗਗਨ ਕੰਬੋਜ, ਸਰਬਜੀਤ ਨੋਨੀ, ਗੁਰਮੇਲ ਬੰਗਾ, ਸੁਰਜੀਤ ਕੁਮਾਰ ਆਦਿ ਹਾਜ਼ਰ ਸਨ।