ਸੈਂਟਰਲ ਪਬਲਿਕ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ
ਸੈਂਟਰਲ ਪਬਲਿਕ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆé
Publish Date: Thu, 26 Mar 2026 04:29 PM (IST)
Updated Date: Fri, 27 Mar 2026 04:02 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ ਐੱਸਐਲਐਮ ਸੈਂਟਰਲ ਪਬਲਿਕ ਸਕੂਲ ਬੰਗਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਵਿਦਿਆਰਥੀ ਅਤੇ ਮਾਪੇ ਸ਼ਾਮਿਲ ਹੋਏ। ਕਲਾਸ ਨਰਸਰੀ ਤੋਂ ਲੈ ਕੇ ਨੌਵੀਂ ਜਮਾਤ ਤੱਕ ਦੇ ਪਹਿਲੇ, ਦੂਜੇ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਨਰਸਰੀ ਜਮਾਤ ਚ ਪਹਿਲਾ ਸਥਾਨ ਤਨਿਸ਼ ਲਾਹੌਰੀਆ, ਦੂਜਾ ਸਥਾਨ ਇਵਾਨ ਸਿੰਘ, ਤੀਜਾ ਸਥਾਨ ਰਿਦਮ ਅਤੇ ਪ੍ਰਬਲਿਨ ਨੇ ਹਾਸਿਲ ਕੀਤਾ। ਐੱਲਕੇਜੀ ਜਮਾਤ ਵਿਚ ਪਹਿਲਾ ਸਥਾਨ ਅਨੰਨਿਆ ਤੇ ਆਰਿਅਨ ਕੁਮਾਰ, ਦੂਜਾ ਸਥਾਨ ਆਰੀਅਨ ਪਾਸਵਾਨ ਤੀਜਾ ਸਥਾਨ ਵਿਵੇਕ ਅਤੇ ਖੁਸ਼ਦੀਪ ਨੇ ਪ੍ਰਾਪਤ ਕੀਤਾ। ਯੂਕੇਜੀ ਜਮਾਤ ਵਿਚ ਪਹਿਲਾ ਸਥਾਨ ਸਾਨੀਆ, ਦੂਜਾ ਸਥਾਨ ਵਿਨੋਦ ਰਾਏ, ਤੀਜਾ ਸਥਾਨ ਕਾਰਤੀਕੇ ਵਰਮਾ ਨੇ ਪ੍ਰਾਪਤ ਕੀਤਾ। ਪਹਿਲੀ ਜਮਾਤ ਵਿਚੋਂ ਪਹਿਲਾ ਸਥਾਨ ਵਾਰਿਸ ਘਈ, ਦੂਜਾ ਸਥਾਨ ਹਨੀ ਕੁਮਾਰ ਅਤੇ ਮਹਿਕਦੀਪ ਭੱਟੀ, ਤੀਜਾ ਸਥਾਨ ਮੁਹੰਮਦ ਸਰਫਰਾਜ ਨੇ ਹਾਸਲ ਕੀਤਾ। ਦੂਜੀ ਜਮਾਤ ਵਿਚ ਕਮਸ਼ ਪਾਂਡੇ ਪਹਿਲਾ ਸਥਾਨ, ਦੂਜਾ ਸਥਾਨ ਜਤਿਨ ਪਾਲ, ਤੀਜਾ ਸਥਾਨ ਮਹਿਤਾਬ ਨੇ ਪ੍ਰਾਪਤ ਕੀਤਾ। ਤੀਜੀ ਜਮਾਤ ਵਿਚੋਂ ਪਹਿਲਾ ਸਥਾਨ ਜੈਵੀਰ ਸਿੰਘ, ਦੂਜਾ ਸਥਾਨ ਅਮਰਜੋਤ ਸਿੰਘ, ਤੀਜਾ ਸਥਾਨ ਨੂਰ ਮੁਹੰਮਦ ਨੇ ਹਾਸਿਲ ਕੀਤਾ। ਚੌਥੀ ਜਮਾਤ ਵਿਚੋਂ ਪਹਿਲਾ ਸਥਾਨ ਹਰਨੂਰ, ਦੂਜਾ ਸਥਾਨ ਬਰਲੀਨ ਕੌਰ ਅਤੇ ਹਰਤਿਕ ਕੁਮਾਰ, ਤੀਜਾ ਸਥਾਨ ਦਿਲਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਛੇਵੀਂ ਜਮਾਤ ਵਿਚੋਂ ਪਹਿਲਾ ਸਥਾਨ ਅੰਕਿਤ ਕੁਮਾਰ, ਦੂਜਾ ਸਥਾਨ ਕਾਵਿਆ ਰਾਣੀ, ਤੀਜਾ ਸਥਾਨ ਪਰਨੀਤੀ ਨੇ ਹਾਸਿਲ ਕੀਤਾ। 7ਵੀਂ ਜਮਾਤ ਵਿਚੋਂ ਪਹਿਲਾ ਸਥਾਨ ਗੁਰਲੀਨ ਕੌਰ, ਦੂਜਾ ਸਥਾਨ ਨਿਰਮਲ ਕੁਮਾਰ ਤੇ ਤੀਜਾ ਸਥਾਨ ਖੁਸ਼ਦੀਪ ਕੌਰ ਨੇ ਪ੍ਰਾਪਤ ਕੀਤਾ। ਨੌਵੀਂ ਜਮਾਤ ਵਿਚੋਂ ਪਹਿਲਾ ਸਥਾਨ ਸਿਮਰਨ ਕੌਰ, ਦੂਜਾ ਸਥਾਨ ਤਨੂੰ, ਤੀਜਾ ਸਥਾਨ ਜਸਲੀਨ ਕੌਰ ਨੇ ਪ੍ਰਾਪਤ ਕੀਤਾ। ਸਕੂਲ ਦੇ ਡਾਇਰੈਕਟਰ ਰਜਨੀਸ਼ ਮਿੱਤਲ ਨੇ ਬੱਚਿਆਂ ਨੂੰ ਪੜ੍ਹਾਈ ਦੀ ਮਹੱਤਤਾ ਸੰਬੰਧੀ ਪ੍ਰੇਰਿਤ ਕੀਤਾ। ਚੇਅਰਮੈਨ ਰੇਖਾ ਮਿੱਤਲ ਤੇ ਪ੍ਰਿੰ. ਹਰਬੰਸ ਲਾਲ ਨੇ ਬੱਚਿਆਂ ਨਾਲ ਪੜ੍ਹਾਈ ਸੰਬੰਧੀ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਅਨੂ, ਗੁਰਪ੍ਰੀਤ, ਨੀਲਮ, ਸਿਲਵੀਆ, ਰਸ਼ਮੀ, ਸੰਦੀਪ ਕੌਰ, ਜਸਵਿੰਦਰ ਕੌਰ, ਪਰਵੀਨ ਕੁਮਾਰੀ, ਰਿਤਿਕਾ, ਅਰਸ਼ਦੀਪ, ਮੁਸਕਾਨ, ਹਰੀਸ਼ ਤੇ ਹੋਰ ਹਾਜ਼ਰ ਸਨ।