
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੂਟੇ ਲਾ ਕੇ ਮਨਾਇਆ ਰੱਖੜ ਪੁੰਨਿਆ ਤਿਉਹਾਰ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਇਲਾਕੇ ਨੂੰ ਹਰਿਆ-ਭਰਿਆ ਕਰਨ ਲਈ ਲੰਮੇ ਸਮੇਂ ਤੋਂ ਕੰਮ ਕਰ ਰਹੀ ਵਾਤਾਵਰਣ ਸੰਭਾਲ ਸੁਸਾਇਟੀ ਵੱਲੋਂ ਮੂਸਾਪੁਰ ਰੋਡ ਫਾਟਕ ਨੇੜੇ ਸੜਕ ਕਿਨਾਰੇ ਬੂਟੇ ਲਗਾ ਕੇ ਰੱਖੜ ਪੁੰਨਿਆ ਤਿਉਹਾਰ ਮਨਾਇਆ ਗਿਆ। ਇਸ ਸਮੇਂ ਜੇਨ ਅਲਫ਼ਾ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਦਿਆਂ ਕੱਵਚ ਅਤੇ ਭਾਵਾਰਥ ਕੋਲੋਂ ਵੱਖ-ਵੱਖ ਕਿਸਮਾਂ ਦੇ 11 ਬੂਟੇ ਲਗਵਾਏ ਗਏ। ਸੁਸਾਇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਨੇ ਕਿਹਾ ਕਿ ਇਲਾਕੇ ਵਿਚ ਰੁੱਖਾਂ ਦੀ ਘਾਟ ਕਾਰਨ ਮੀਂਹ ਘੱਟ ਪੈ ਰਹੇ ਹਨ ਅਤੇ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਲਈ ਹਰ ਇਕ ਮਨੁੱਖ ਨੂੰ ਬੂਟੇ ਲਗਾਉਣੇ ਚਾਹੀਦੇ ਹਨ। ਸੁਸਾਇਟੀ ਮੈਂਬਰ ਅਰੁਣ ਬਾਲੀ ਅਤੇ ਸੋਹੇਲ ਦੀਵਾਨ ਨੇ ਕਿਹਾ ਕਿ ਇਕ ਰੁੱਖ ਸੌ ਸੁੱਖ ਦਾ ਨਾਅਰਾ ਘਰ-ਘਰ ਤੱਕ ਪਹੁੰਚਾਉਣ ਲਈ ਵਾਤਾਵਰਣ ਸੰਭਾਲ ਸੁਸਾਇਟੀ ਪਿਛਲੇ 23 ਸਾਲਾਂ ਤੋਂ ਸ਼ਲਾਘਾਯੋਗ ਕੰਮ ਕਰ ਰਹੀ ਹੈ। ਸੁਸਾਇਟੀ ਮੈਂਬਰਾਂ ਨੇ ਕਿਹਾ ਕਿ ਆਕਸੀਜਨ ਭਰਪੂਰ ਹਵਾ, ਛਾਂ, ਫੁੱਲ, ਫਲ ਅਤੇ ਕੀਮਤੀ ਲੱਕੜੀ ਲੈਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਸਮੇਂ ਦੀ ਲੋੜ ਹੈ। ਇਸ ਮੌਕੇ ਅਨਿਲ ਬਾਲੀ, ਨੀਰਜ ਸ਼ਰਮਾ, ਤਰਸੇਮ ਲਾਲ, ਸੁਭਾਸ਼ ਚੰਦਰ ਧੰਮ, ਸੁਧੀਰ ਕੁਮਾਰ, ਕਵੱਚ, ਭਾਵਾਰਥ ਆਦਿ ਹਾਜ਼ਰ ਸਨ।