ਪਰਵਿੰਦਰ ਸਿੰਘ ਦੇ ਕਤਲ ਮਾਮਲੇ ਦੀ ਸੀਬੀਆਈ ਜਾਂਚ ਹੋਵੇ : ਅਵਤਾਰ ਸਿੰਘ ਕੱਟ ਪਰਵਿੰਦਰ ਸਿੰਘ ਦੇ ਕਤਲ ਮਾਮਲੇ ਦੀ ਸੀਬੀਆਈ ਜਾਂਚ ਹੋਵੇ-ਅਵਤਾਰ ਸਿੰਘ ਕੱਟ
Publish Date: Fri, 16 Oct 2026 04:49 PM (IST)
Updated Date: Fri, 16 Oct 2026 04:51 PM (IST)
ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ ਬਹਿਰਾਮ : ਸੰਯੁਕਤ ਕਿਸਾਨ ਮੋਰਚੇ ਦੇ ਸੂਬਾ ਪੱਧਰੀ ਸੱਦੇ ’ਤੇ ਸਮੂਹ ਭਰਾਤਰੀ ਜਥੇਬੰਦੀਆਂ ਵੱਲੋਂ ਬਹਿਰਾਮ ਵਿਖੇ ਪਰਵਿੰਦਰ ਸਿੰਘ ਝੋਟਾ ਦੇ ਹੱਤਿਆ ਮਾਮਲੇ ਦੇ ਸੰਬੰਧ ਵਿਚ ਧਰਨਾ ਦਿੱਤਾ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ ’ਤੇ ਇਕੱਠ ਨੂੰ ਸੰਬੋਧਨ ਕੀਤਾ। ਕਾਮਰੇਡ ਅਵਤਾਰ ਸਿੰਘ ਕੱਟ ਜ਼ਿਲ੍ਹਾ ਕਮੇਟੀ ਮੈਂਬਰ ਕਿਰਤੀ ਕਿਸਾਨ ਯੂਨੀਅਨ ਨੇ ਕਿਹਾ ਕਿ ਸਮਾਜ ਸੇਵਕ ਪਰਵਿੰਦਰ ਸਿੰਘ ਝੋਟਾ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਸੁਦਾਗਰਾਂ ਨੇ ਉਨ੍ਹਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਹੈ। ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਹੱਤਿਆ ਦੀ ਸੀਬੀਆਈ ਜਾਂਚ ਕਰਵਾਈ ਜਾਵੇ। ਇਸ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆ ਜਾਣ। ਇਸ ਮੌਕੇ ਲਖਵੀਰ ਸਿੰਘ ਸਰਹਾਲ ਮੁੰਡੀ, ਕਰਮਜੀਤ ਸਿੰਘ ਤਾਹਰਪੁਰ, ਮਹਿੰਦਰ ਸਿੰਘ ਤਾਹਰਪੁਰ, ਮੋਹਣ ਸਿੰਘ ਚੱਕਮਾਈ ਦਾਸ, ਰਾਜਿੰਦਰ ਸ਼ਰਮਾ ਕੁਲਥਮ, ਸਮਾਜ ਸੇਵਕ ਰਾਜ ਕੁਮਾਰ ਮਾਹਲ ਖੁਰਦ, ਤਰਸੇਮ ਸਿੰਘ ਸਾਬਕਾ ਸਰਪੰਚ ਕੁਲਥਮ, ਚਰਨਜੀਤ ਸਿੰਘ ਚੰਨੀ, ਬਲਜੀਤ ਸਿੰਘ ਕੁਲਥਮ, ਪਰਮਜੀਤ ਸਿੰਘ ਰਾਣਾ ਚੱਕ ਰਾਮੂੰ, ਮੁਖਤਿਆਰ ਸਿੰਘ ਭਰੋਮਜਾਰਾ, ਬੂਟਾ ਸਿੰਘ ਜਗਤਪੁਰ, ਹਰਜਿੰਦਰ ਸਿੰਘ ਕੱਟ, ਸੁਖਮਨ ਸਿੰਘ, ਜਗਦੀਸ਼ ਸਿੰਘ, ਮੱਖਣ ਸਿੰਘ, ਰਾਕੇਸ਼ ਕੁਮਾਰ ਕੇਸਾ, ਪਰਦੀਪ ਸਿੰਘ, ਪਰਮਜੀਤ ਸਿੰਘ ਭਰੋਮਜਾਰਾ ਅਤੇ ਹੋਰ ਇਲਾਕੇ ਦੇ ਲੋਕ ਹਾਜ਼ਰ ਸਨ।