ਲੜਕੀ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਮਾਮਲਾ ਦਰਜ
ਇਕ ਲੜਕੀ ਤੇ ਤੇਜ਼ਧਾਰ ਹਥਿਆਰਾਂ ਅਤੇ ਡੰਡਿਆਂ ਨਾਲ ਹਮਲਾ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ਼
Publish Date: Wed, 18 Feb 2026 03:36 PM (IST)
Updated Date: Thu, 19 Feb 2026 04:00 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ ਇਕ ਲੜਕੀ ਤੇ ਹਮਲਾ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਥਾਣਾ ਕਾਠਗੜ੍ਹ ਵਿਖੇ ਦਰਜ਼ ਮਾਮਲੇ ਅਨੁਸਾਰ ਛਿੰਦਰ ਕੌਰ ਪੁੱਤਰੀ ਲਾਲ ਸਿੰਘ ਵਾਸੀ ਪਿੰਡ ਆਸਰੋਂ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਮਿਤੀ 16 ਫਰਵਰੀ 2026 ਨੂੰ ਉਹ ਸਵਰਾਜ ਫੈਕਟਰੀ ਰੈਲਮਾਜਰਾ ਤੇ ਪਿੰਡ ਆਸਰੋਂ ਸਾਈਡ ਨੂੰ ਕੱਚੀ ਸੜਕ ’ਤੇ ਆ ਰਹੀ ਸੀ, ਤਾਂ ਪਿੰਡ ਆਸਰੋਂ ਨੇੜੇ ਸੜਕ ਕਿਨਾਰੇ ਝਾੜੀਆਂ ਵਿਚ ਜਸਵੀਰ ਸਿੰਘ ਉਰਫ ਨੋਨੀ, ਅਵਤਾਰ ਸਿੰਘ ਉਰਫ ਤਾਰਾ ਪੁੱਤਰਾਨ ਕੇਵਲ ਕ੍ਰਿਸ਼ਨ ਉਰਫ ਸ਼ੇਰਾ, ਹਨੀ ਰਾਣਾ ਪੁੱਤਰ ਰਾਕੇਸ਼ ਕੁਮਾਰ, ਰਮਜਾਨ ਪੁੱਤਰ ਸਲੀਮ ਮੁਹੰਮਦ ਵਾਸੀ ਰੈਲਮਾਜਰਾ, ਵਿਸ਼ਵਜੀਤ ਸਿੰਘ ਪੁੱਤਰ ਤਰਲੋਚਣ ਸਿੰਘ ਵਾਸੀ ਕੋਟਲਾ ਨਿਹੰਗ ਥਾਣਾ ਸਿਟੀ ਰੋਪੜ ਅਤੇ 4/5 ਅਣਪਛਾਤੇ ਵਿਅਕਤੀ ਲੁੱਕ ਕੇ ਖੜੇ ਸਨ। ਜਿਨ੍ਹਾਂ ਨੇ ਯਕਦਮ ਉਸਨੂੰ ਘੇਰ ਕੇ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਅਵਤਾਰ ਸਿੰਘ ਉਰਫ ਤਾਰਾ ਨੇ ਆਪਣੇ ਹੱਥ ਵਿਚ ਫੜੇ ਡੰਡੇ ਦਾ ਵਾਰ ਉਸ ਤੇ ਕੀਤਾ ਜੋ ਖੱਬੀ ਗੱਲ ਤੇ ਲੱਗਾ। ਫਿਰ ਹਨੀ ਰਾਣਾ ਪੁੱਤਰ ਰਾਕੇਸ਼ ਕੁਮਾਰ ਨੇ ਆਪਣੇ ਹੱਥ ਵਿਚ ਫੜੇ ਦਾਤ ਦਾ ਪੁੱਠਾ ਵਾਰ ਸੱਜੀ ਗੱਲ ਤੇ ਲੱਗਾ। ਫਿਰ ਜਸਵੀਰ ਸਿੰਘ ਉਰਫ ਨੋਨੀ ਨੇ ਆਪਣੇ ਦਾਤ ਦਾ ਵਾਰ ਸੱਜੀ ਬਾਂਹ ਤੇ ਕੀਤਾ। ਹਨੀ ਰਾਣਾ ਪੁੱਤਰ ਰਾਕੇਸ਼ ਕੁਮਾਰ ਨੇ ਆਪਣੇ ਹੱਥ ਵਿਚ ਫੜੇ ਦਾਤ ਦਾ ਵਾਰ ਖੱਬੇ ਗੁੱਟ ਤੇ ਕੀਤਾ। ਫਿਰ ਰਮਜਾਨ ਪੁੱਤਰ ਸਲੀਮ ਮੁਹੰਮਦ ਨੇ ਆਪਣੇ ਹੱਥ ਵਿਚ ਫੜੇ ਡੰਡੇ ਦਾ ਵਾਰ ਢਿੱਡ ਤੇ ਕੀਤਾ। ਵਿਸ਼ਵਜੀਤ ਸਿੰਘ ਪੁੱਤਰ ਤਰਲੋਚਣ ਸਿੰਘ ਵਾਸੀ ਕੋਟਲਾ ਨਿਹੰਗ ਰੋਪੜ ਨੇ ਆਪਣੇ ਹੱਥ ਵਿਚ ਫੜੇ ਡੰਡੇ ਦਾ ਵਾਰ ਛਾਤੀ ਤੇ ਕੀਤਾ। ਇਨ੍ਹਾਂ ਵਿਅਕਤੀਆਂ ਨਾਲ 4/5 ਅਣਪਛਾਤੇ ਵਿਅਕਤੀਆਂ ਨੇ ਵੀ ਉਸ ਦੀ ਕੁਟਮਾਰ ਕੀਤੀ।।ਜਿਸ ਤੇ ਕਾਰਵਾਈ ਕਰਦੇ ਹੋਏ ਏਐੱਸਆਈ ਸਿਕੰਦਰ ਪਾਲ ਇੰਚਾਰਜ ਚੌਂਕੀ ਆਸਰੋਂ ਚ ਕਥਿਤ ਮੁਲਜ਼ਮਾਂ ਜਸਵੀਰ ਸਿੰਘ ਉਰਫ ਨੋਨੀ, ਅਵਤਾਰ ਸਿੰਘ ਉਰਫ ਤਾਰਾ ਪੁੱਤਰਾਨ ਕੇਵਲ ਕ੍ਰਿਸ਼ਨ ਉਰਫ ਸ਼ੇਰਾ, ਹਨੀ ਰਾਣਾ ਪੁੱਤਰ ਰਾਕੇਸ਼ ਕੁਮਾਰ, ਰਮਜਾਨ ਪੁੱਤਰ ਸਲੀਮ ਮੁਹੰਮਦ ਵਾਸੀ ਰੈਲਮਾਜਰਾ, ਵਿਸ਼ਵਜੀਤ ਸਿੰਘ ਪੁੱਤਰ ਤਰਲੋਚਣ ਸਿੰਘ ਵਾਸੀ ਕੋਟਲਾ ਨਿਹੰਗ ਰੋਪੜ ਅਤੇ 4/5 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਵੱਲੋਂ ਕਥਿਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।