- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੰਗਾ ਨੇੜੇ ਵਾਪਰੇ ਬੱਸ ਹਾਦਸੇ 'ਚ ਬੱਸ ਚਾਲਕ ਖਿਲਾਫ਼ ਕੀਤਾ ਮਾਮਲਾ ਦਰਜ਼

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਮਨਾਲੀ ਤੋਂ ਅੰਮ੍ਰਿਤਸਰ ਜਾ ਰਹੀ ਬੱਸ ਦੇ ਬੰਗਾ ਨੇੜੇ ਪਿੰਡ ਮਜਾਰੀ ਵਿਖੇ ਹਾਦਸਾਗ੍ਰਸਤ ਹੋਣ ਨਾਲ ਤਿੰਨ ਸਵਾਰੀਆਂ ਦੀ ਮੌਤ ਉਪਰੰਤ ਪੁਲਿਸ ਨੇ ਬੱਸ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਥਾਣਾ ਸਦਰ ਬੰਗਾ ਵਿਖੇ ਦਰਜ ਮਾਮਲੇ ਅਨੁਸਾਰ ਏਐੱਸਆਈ ਸੰਦੀਪ ਕੁਮਾਰ ਨੇ ਦੱਸਿਆ ਕਿ ਇਕਬਾਲ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਮਜਾਰੀ ਨੇ ਦੱਸਿਆ ਕਿ ਉਹ ਅੱਜ ਰੋਜ਼ਾਨਾ ਦੀ ਤਰ੍ਹਾਂ ਸਵੇਰ 4:30 ਵਜੇ ਆਪਣੇ ਘਰ ਤੋਂ ਇਕੱਲਾ ਸੈਰ ਲਈ ਬੰਗਾ ਨੂੰ ਜਾ ਰਿਹਾ ਸੀ ਤਾਂ ਉਸ ਦੇ ਸਾਹਮਣੇ ਮੇਨ ਹਾਈਵੇ ’ਤੇ ਬਣੇ ਫਲਾਈਓਵਰ ਉੱਪਰੋਂ ਹੇਠ ਨੂੰ ਤਰਾਈ ਤੋਂ ਇਕ ਬੱਸ ਬੜੀ ਤੇਜ਼ ਰਫਤਾਰੀ ਨਾਲ ਬੰਗਾ ਤੋਂ ਫਗਵਾੜਾ ਸਾਈਡ ਨੂੰ ਜਾ ਰਹੀ ਸੀ। ਜੋ ਉਸ ਦੇ ਦੇਖਦੇ-ਦੇਖਦੇ ਬੱਸ ਬੇਕਾਬੂ ਹੋ ਕੇ ਫਲਾਈਓਵਰ ਤੋਂ ਹੇਠਾਂ ਨੂੰ ਆਉਂਦੇ ਸਮੇਂ ਸੜਕ ਦੇ ਕਿਨਾਰੇ ਖੜ੍ਹੇ ਪੋਲ ਵਿਚ ਵੱਜੀ ਅਤੇ ਹੇਠਾਂ ਸਲਿੱਪ ਰੋਡ ’ਤੇ ਕੰਡਕਟਰ ਸਾਈਡ ਨੂੰ ਪਲਟ ਗਈ ਅਤੇ ਘੜੀਸ ਹੁੰਦੀ ਜਾ ਕੇ ਸਲਿੱਪ ਰੋਡ ਦੀ ਸਾਈਡ ’ਤੇ ਡਰੇਨ ਦੀ ਸਲੈਬ ਨਾਲ ਟਕਰਾ ਗਈ। ਜੋ ਬੱਸ ਮਾਰਕਾ ਵੋਲਵੋ ਅਤੇ ਕੰਪਨੀ ਕੇਟੀਸੀ ਅਤੇ ਬੱਸ ਦਾ ਨੰਬਰ ਏਐੱਸ01ਕਿਊਸੀ 2348 ਹੈ। ਇਸ ਹਾਦਸੇ ਵਿਚ ਬੱਸ ’ਚ ਸਵਾਰ ਤਿੰਨ ਸਵਾਰੀਆਂ ਦੀਆਂ ਮੌਤਾਂ ਹੋ ਗਈਆਂ। ਜਦਕਿ ਬਾਕੀ ਸਵਾਰੀਆਂ ਵੀ ਜ਼ਖ਼ਮੀ ਹੋ ਗਈਆਂ। ਪੁਲਿਸ ਨੇ ਬੱਸ ਦੇ ਡਰਾਈਵਰ ਵਿਵੇਕ ਕੁਮਾਰ ਪੁੱਤਰ ਸੂਰਜ ਮਨੀ ਵਾਸੀ ਚਤਰੋੜ ਡਾਕਖਾਨਾ ਸਕਰੋਹਾ ਤਹਿਸੀਲ ਬੱਲ ਜ਼ਿਲ੍ਹਾ ਮੰਡੀ ਹਿਮਾਚਲ ਪ੍ਰਦੇਸ਼ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਥਿਤ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿਚ ਖੇਮ ਸਿੰਘ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਵਿਦਿਆਰਥਣ ਜਸ਼ੀਂਨਾ ਜੋਸ਼ਫ ਅਤੇ ਬੱਸ 'ਚ ਸਵਾਰ ਇਕ ਅਣਪਛਾਤੇ ਵਿਅਕਤੀ ਦੀ ਅਤੇ ਗੰਭੀਰ ਜ਼ਖ਼ਮੀ ਵਿਸ਼ਾਲ ਤੁੱਲੀ ਦੀ ਮੌਤ ਹੋ ਗਈ ਸੀ। ਬੱਸ ਵਿਚ ਸਵਾਰ ਹੋਰ ਸਵਾਰੀਆਂ ਵਿਚੋਂ 21 ਮਾਮੂਲੀ ਅਤੇ ਤਿੰਨ ਗੰਭੀਰ ਜ਼ਖ਼ਮੀ ਹੋਈਆਂ।
ਇੰਝ ਹਨ ਹਸਪਤਾਲ ’ਚ ਦਾਖਲ ਮਰੀਜ਼ਾਂ ਦੇ ਨਾਂ ਅਤੇ ਪਤੇ : ਸਿਵਲ ਹਸਪਤਾਲ ਬੰਗਾ ਵਿਚ ਜ਼ੇਰੇ ਇਲਾਜ਼ ਅਮਰੀਸ਼ ਪੀਟੀ, ਅਨਿਲ, ਨਿਖਿਲ, ਮਨਜੀਤ ਕੌਰ, ਜਤਿਨ ਗੋਇਲ ਦਾਖਲ ਕਰਵਾਏ ਸਨ। ਜਦਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਖੇ ਮਾਧਵ ਪੁੱਤਰ ਵਿਕਾਸ ਗੁਪਤਾ ਵਾਸੀ ਅੰਮ੍ਰਿਤਸਰ, ਸ਼ਰੂਤੀ, ਜਤਿਨ ਗੋਇਲ ਵਾਸੀ ਲੁਧਿਆਣਾ, ਸੰਜੇ ਗੋਇਲ ਵਾਸੀ ਲੁਧਿਆਣਾ, ਰੀਆ ਗੋਇਲ ਅਤੇ ਸੁਸ਼ਮਾ ਗੋਇਲ ਵਾਸੀ ਲੁਧਿਆਣਾ, ਵਿਸ਼ਾਲ ਠਾਕੁਰ ਪੁੱਤਰ ਦੇਵਰਾਜ ਵਾਸੀ ਮੰਡੀ ਹਿਮਾਚਲ ਪ੍ਰਦੇਸ਼, ਕਸਤੂਰੀ ਭੰਡਾਰੀ ਪੁੱਤਰੀ ਸ਼ੇਵਿਨ ਭੰਡਾਰੀ ਵਾਸੀ ਮਨਾਲੀ ਹਿਮਾਚਲ ਪ੍ਰਦੇਸ਼, ਤਨਿਸ਼ਕਾ ਪੁੱਤਰੀ ਸੰਦੀਪ ਵਾਸੀ ਫਰੀਦਾਬਾਦ, ਪਲਕ ਸ਼ੇਖੜੀ ਮਹਿਰਾ ਪੁੱਤਰੀ ਸਾਰਥੀ ਮਹਿਰਾ ਵਾਸੀ ਅੰਮ੍ਰਿਤਸਰ, ਹਰਜਿੰਦਰ ਕੌਰ ਪਤਨੀ ਗੌਰਵਦੀਪ ਅਤੇ ਬੱਚੀ ਗੁਰਨਾਜ਼ ਕੌਰ ਵਾਸੀ ਭਿੱਖੀਵਿੰਡ, ਮਾਧਵ ਪੁੱਤਰ ਵਿਕਾਸ ਗੁਪਤਾ ਵਾਸੀ ਫਿਰੋਜ਼ਪੁਰ, ਅਦਿਤੀ ਪੁੱਤਰੀ ਵਲਸਰਾਜ ਵਾਸੀ-ਕੇਰਲ, ਵਿਸ਼ਾਲ ਤੁਲੀ ਵਾਸੀ-ਅੰਮ੍ਰਿਤਸਰ, ਲਵਲੀਨ ਵਾਸੀ-ਲੁਧਿਆਣਾ, ਕੋਸ਼ਨਿਕਾ ਅਨੁਲ ਪੁੱਤਰੀ ਅਨਿਲ ਸਰੀਨ ਦੇ ਨਾਂ ਮੁੱਖ ਹਨ। ਉਧਰ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਰਾਹਤ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਜਾਰੀ ਕੀਤਾ।