ਕੈਨਰਾ ਬੈਂਕ ਬਲਾਚੌਰ ਨਵੇਂ ਤੇ ਆਧੁਨਿਕ ਪ੍ਰਾਂਗਣ ’ਚ ਸ਼ਿਫਟ
ਕੈਨਰਾ ਬੈਂਕ ਬਲਾਚੌਰ ਨਵੇਂ ਅਤੇ ਆਧੁਨਿਕ ਪ੍ਰਾਂਗਣ ਵਿਚ ਸ਼ਿਫਟ
Publish Date: Wed, 18 Feb 2026 04:03 PM (IST)
Updated Date: Thu, 19 Feb 2026 04:01 AM (IST)

ਵਿਧਾਇਕਾ ਨੇ ਕੀਤਾ ਉਦਘਾਟਨ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਕੇਨਰਾ ਬੈਂਕ ਵੱਲੋਂ ਆਪਣੇ ਗ੍ਰਾਹਕਾਂ ਨੂੰ ਬਿਹਤਰ ਅਤੇ ਆਧੁਨਿਕ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਬਲਾਚੌਰ ਸ਼ਾਖਾ ਨੂੰ ਨਵੇਂ ਅਤੇ ਵਧੇਰੇ ਖੁੱਲ੍ਹੇ ਪ੍ਰਾਂਗਣ ਵਿਚ ਸ਼ਿਫਟ ਕਰ ਦਿੱਤਾ। ਨਵੀਂ ਸ਼ਾਖਾ ਹੁਣ ਗੜ੍ਹਸ਼ੰਕਰ ਰੋਡ, ਮੋਰ ਸੁਪਰ ਮਾਰਕੀਟ ਦੇ ਸਾਹਮਣੇ ਸਥਿਤ ਹੈ। ਇਸ ਦਾ ਉਦਘਾਟਨ ਵਿਧਾਇਕ ਸੰਤੋਸ਼ ਕੁਮਾਰੀ ਕਟਾਰੀਆ ਵੱਲੋਂ ਆਪਣੇ ਕਰ-ਕਮਲਾਂ ਨਾਲ ਕੀਤਾ ਗਿਆ। ਗ੍ਰਾਹਕ-ਹਿਤੈਸ਼ੀ ਸੇਵਾਵਾਂ ਤੇ ਜ਼ੋਰ ਉਦਘਾਟਨੀ ਸਮਾਰੋਹ ਦੌਰਾਨ ਬੈਂਕ ਅਧਿਕਾਰੀਆਂ ਨੇ ਗ੍ਰਾਹਕਾਂ ਨੂੰ ਬੈਂਕ ਦੀਆਂ ਵੱਖ-ਵੱਖ ਲਾਭਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਖੇਤਰੀ ਦਫ਼ਤਰ ਲੁਧਿਆਣਾ ਦੇ ਸਹਾਇਕ ਮਹਾਪ੍ਰਬੰਧਕ ਅਤੇ ਸ਼ਾਖਾ ਇੰਚਾਰਜ ਵੱਲੋਂ ਬੈਂਕ ਦੀਆਂ ਕਰਜ਼ਾ ਸੁਵਿਧਾਵਾਂ ਅਤੇ ਨਿਵੇਸ਼ ਯੋਜਨਾਵਾਂ ਬਾਰੇ ਵਿਸਥਾਰ ਨਾਲ ਦੱਸਿਆ। ਨਵੀਂ ਥਾਂ ਚ ਤੇਜ਼ ਤੇ ਪ੍ਰਭਾਵਸ਼ਾਲੀ ਬੈਂਕਿੰਗ ਸੇਵਾਵਾਂ ਯਕੀਨੀ ਬਣਾਈਆਂ ਜਾਣਗੀਆਂ। ਸਥਾਨਕ ਨਿਵਾਸੀਆਂ ਨੇ ਬੈਂਕ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਆਧੁਨਿਕ ਬੈਂਕਿੰਗ ਪ੍ਰਤੀ ਬੈਂਕ ਦੀ ਵਚਨਬੱਧਤਾ ਤੇ ਖੁਸ਼ੀ ਪ੍ਰਗਟਾਈ। ਇਸ ਮੌਕੇ ਵਿਧਾਇਕਾ ਕਟਾਰੀਆ ਦੇ ਨਾਲ ਬੈਂਕ ਅਧਿਕਾਰੀ ਆਰਸੀ ਮੀਨਾ ਸਹਾਇਕ ਮਹਾਪ੍ਰਬੰਧਕ ਅਤੇ ਖੇਤਰੀ ਦਫ਼ਤਰ ਮੁਖੀ ਲੁਧਿਆਣਾ ਦਲਜੀਤ ਸਿੰਘ ਸੇਵਾਮੁਕਤ ਏਜੀਐਮ ਗੁਰਦੀਪ ਸਿੰਘ ਸ਼ਾਖਾ ਇੰਚਾਰਜ ਖੇਤਰੀ ਦਫ਼ਤਰ ਲੁਧਿਆਣਾ ਦੇ ਹੋਰ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਬੈਂਕ ਦੇ ਸ਼ੁਭਚਿੰਤਕ ਤੇ ਗਾਹਕ ਹਾਜ਼ਰ ਸਨ।