ਦੀਵਾਲੀ ਦੇ ਤਿਉਹਾਰ 'ਤੇ ਬਾਜ਼ਾਰ 'ਚ ਰਹੀਆਂ ਰੌਣਕਾਂ ਦੀਵਾਲੀ ਦੇ ਤਿਉਹਾਰ 'ਤੇ ਬਾਜ਼ਾਰ 'ਚ ਰਹੀਆਂ ਰੌਣਕਾਂ
Publish Date: Mon, 09 Nov 2026 06:07 PM (IST)
Updated Date: Tue, 10 Nov 2026 04:06 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਕਸਬਾ ਕਾਠਗੜ੍ਹ ਦੇ ਬਜਾਰ ਵਿਚ ਖਰੀਦੋ-ਫਰੋਖਤ ਕਰਕੇ ਬਜ਼ਾਰ ਦੀ ਰੌਣਕ ਨੂੰ ਵਧਾਇਆ। ਲਵਲੀ ਇਲੈਕਟ੍ਰਾਨਿਕ ਕਾਠਗੜ੍ਹ ਦੱਸਿਆ ਕਿ ਇਸ ਇਤਿਹਾਸਕ ਬੰਦੀ ਛੋੜ ਦੀਵਾਲੀ ਦੇ ਤਿਉਹਾਰ ਤੇ ਦੁਕਾਨਦਾਰਾਂ ਨੇ ਬਾਜਾਰ ਨੂੰ ਦੁਲਹਨ ਦੀ ਤਰ੍ਹਾਂ ਸ਼ਿੰਗਾਰਿਆ ਹੋਇਆ ਸੀ। ਸਵੇਰੇ 8 ਵਜੇ ਤੋਂ ਲੈ ਕੇ ਦੇਰ ਸ਼ਾਮ ਤੱਕ ਗਾਹਕਾਂ ਵੱਲੋਂ ਘਰੇਲੂ ਇਲੈਕਟ੍ਰਾਨਿਕ ਸਮਾਨ, ਫਰਨੀਚਰ, ਮਠਿਆਈ ਦੇ ਨਾਲ-ਨਾਲ ਪਟਾਕਿਆਂ ਦੀ ਖਰੀਦੋ-ਫਰੋਖਤ ਭਾਰੀ ਮਾਤਰਾ ਵਿਚ ਕੀਤੀ। ਰਿਵਾਇਤੀ ਮਿੱਟੀ ਦੇ ਦੀਵਿਆਂ ਦੀਆਂ ਦੁਕਾਨਾਂ ਤੇ ਕਾਫੀ ਰੌਣਕਾਂ ਦੇਖਣ ਨੂੰ ਮਿਲੀਆਂ। ਗ੍ਰਾਹਕਾਂ ਦੀ ਰੌਣਕ ਲਵਲੀ ਫਰਨੀਚਰ ਹਾਊਸ, ਲਵਲੀ ਇਲੈਕਟ੍ਰਾਨਿਕ ਮਾਲੇਵਾਲ ਰੋਡ, ਨਵਾਬ ਇਲੈਕਟ੍ਰਾਨਿਕ, ਸ਼ਕਤੀ ਇਲੈਕਟ੍ਰਾਨਿਕ ਅਤੇ ਫਰਨੀਚਰ ਹਾਊਸ ਤੇ ਦੇਖਣ ਨੂੰ ਮਿਲੀ। ਡੀਐੱਸਪੀ ਹੇਮੰਤ ਮਲਹੋਤਰਾ ਬਲਾਚੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਪ੍ਰਸ਼ਾਸਨ ਥਾਣਾ ਕਾਠਗੜ੍ਹ ਦੇ ਮੁੱਖ ਅਫਸਰ ਕਮਲ ਤਨੇਜਾ ਦੀ ਪੁਲਿਸ ਟੀਮ ਦੇ ਏਐੱਸਆਈ ਧਰਮ ਚੰਦ ਅਤੇ ਏਐੱਸਆਈ ਕੁਲਵਿੰਦਰ ਸਿੰਘ ਨੇ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਬਾਜ਼ਾਰ ਵਿਚ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਬੜੀ ਤਨਦੇਹੀ ਨਾਲ ਡਿਊਟੀ ਨਿਭਾਈ ਅਤੇ ਸ਼ਰਾਰਤੀ ਅਨਸਰਾਂ ਤੇ ਬਾਜ਼ ਅੱਖ ਰੱਖੀ ਹੋਈ ਸੀ। ਜਿਸ ਕਰਕੇ ਇਹ ਖੁਸ਼ੀਆਂ ਭਰਿਆ ਤਿਉਹਾਰ ਖੁਸ਼ੀਆਂ ਨਾਲ ਨੇਪਰੇ ਚੜ੍ਹਿਆ। ਇਸ ਮੌਕੇ ਕਾਲਾ ਪਨੇਸਰ, ਨਾਮਧਾਰੀ ਪਰਮਿੰਦਰ ਸਿੰਘ ਜੰਡੀ ਨਾਮਧਾਰੀ ਬੁੱਕ ਡਿਪੂ, ਜਗਵਿੰਦਰ ਸਿੰਘ ਪਨੇਸਰ, ਨੰਬਰਦਾਰ ਜਸਪਾਲ ਭਾਟੀਆ ਕਾਠਗੜ੍ਹ, ਅਸ਼ਵਨੀ ਭੂੰਬਲਾ ਮੋਹਣ ਮਾਜਰਾ, ਕਮਲ ਜੋਸ਼ੀ ਕਮਲ ਕਰਿਆਨਾ ਸਟੋਰ, ਐੱਸਐੱਨਡੀ ਮੈਡੀਕਲ ਸਟੋਰ, ਕਮਲ ਅਨੰਦ ਸ਼ਕਤੀ ਇਲੈਕਟ੍ਰਾਨਿਕ, ਨਰਿੰਦਰ ਕੁਮਾਰ ਖੇਪੜ, ਸੁਖਦੇਵ ਰਾਜ ਖੇਪੜ ਨਵਾਬ ਇਲੈਕਟ੍ਰਾਨਿਕ, ਨੋਨੀ ਚੇਚੀ, ਬੰਤ ਸੂਰਾਪੁਰ, ਲਵਲੀ ਥੋਪੀਆ, ਡਾ. ਪਰਮਜੀਤ ਕੋਹਲੀ, ਲਵਲੀ ਫਰਨੀਚਰ ਹਾਊਸ ਰੱਤੇਵਾਲ ਰੋਡ, ਗੁਰਵਿੰਦਰ ਸਿੰਘ ਮੱਲ੍ਹੀ, ਸੁਭਾਸ਼ ਅਨੰਦ ਪ੍ਰਧਾਨ ਆੜਤੀ ਐਸੋਸੀਏਸ਼ਨ ਕਾਠਗੜ੍ਹ, ਆੜ੍ਹਤੀ ਜਸਵੀਰ ਮੀਲੂ, ਆੜ੍ਹਤੀ ਅਸ਼ੋਕ ਭੂੰਬਲਾ, ਰਾਮ ਸ਼ਾਹ ਚੇਚੀ ਸੂਰਾਪੁਰ, ਹੈਪੀ ਭਾਟੀਆ ਸ਼ਿਵਾ ਐਗਰੋ ਇੰਡਸਟਰੀਜ਼, ਅਸ਼ੋਕ ਲੀਲ ਪ੍ਰੀਤ ਲੈਬ ਕਾਠਗੜ੍ਹ, ਜੀਵਨ ਪਾਲ ਫਿਜ਼ਿਓਥਰੈਪੀ ਮਾਹਿਰ, ਮਾਰਕੀਟ ਪ੍ਰਧਾਨ ਰਾਜ ਕੁਮਾਰ ਅਨੰਦ, ਗੁਲਸ਼ਨ ਜੋਸ਼ੀ ਅਤੇ ਮੰਗਾ ਜਿਊਲਰ ਕਾਠਗੜ੍ਹ ਨੇ ਪੁਲਿਸ ਪ੍ਰਸ਼ਾਸਨ ਦੇ ਵਧੀਆ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਵੀ ਕੀਤਾ।