- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਸ ਨੇ ਕਾਰ ਨੂੰ ਪਿਛਿਉਂ ਮਾਰੀ ਟੱਕਰ, ਕਾਰ ਸਵਾਰ ਪਤੀ ਪਤਨੀ ਜ਼ਖਮੀ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਪਿੰਡ ਜੀਓਵਾਲ ਨੇੜੇ ਟੋਲ ਪਲਾਜ਼ਾ ਬਛੂਆ ਵਿਖੇ ਇਕ ਬੱਸ ਨੇ ਇਕ ਮਾਰੂਤੀ ਕਾਰ ਨੂੰ ਟੱਕਰ ਮਾਰ ਦਿੱਤੀ ਹੈ। ਜਿਸ ਕਾਰਨ ਕਾਰ ਦਾ ਪਿਛਲਾ ਪਾਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਕਾਰ ਸਵਾਰ ਪਤੀ-ਪਤਨੀ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਮਾਰੂਤੀ ਕਾਰ ਨੰਬਰ ਸੀਐੱਚ01ਜੈੱਡ 7555 ਜਿਸ ਨੂੰ ਸੁਰਿੰਦਰ ਪਾਲ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਬਣਾ ਚਲਾ ਰਿਹਾ ਸੀ। ਉਸ ਦੇ ਨਾਲ ਉਸ ਦੀ ਪਤਨੀ ਬਿਮਲਾ ਦੇਵੀ ਕਾਰ ਵਿਚ ਸਵਾਰ ਸੀ। ਉਨ੍ਹਾਂ ਦੀ ਕਾਰ ਦੇ ਪਿੱਛੇ ਆ ਰਹੀ ਇਕ ਬੱਸ ਨੰਬਰ ਡੀਆਰ28ਪੀ 4617 ਜਿਸ ਨੂੰ ਸੁਖਵੀਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਰੋਪੜ ਚਲਾ ਰਿਹਾ ਸੀ। ਉਹ ਜੰਮੂ ਤੋਂ ਚੰਡੀਗੜ੍ਹ ਜਾ ਰਿਹਾ ਸੀ। ਇਹ ਦੋਵੇਂ ਵਾਹਨ ਬਲਾਚੌਰ ਸਾਈਡ ਤੋਂ ਰੋਪੜ ਸਾਈਡ ਨੂੰ ਜਾ ਰਹੇ ਸਨ ਕਿ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਵਾਪਰੇ ਹਾਦਸੇ ਦੀ ਸੂਚਨਾ ਮਿਲਦੇ ਸਾਰ ਮੌਕੇ ’ਤੇ ਪੁੱਜੇ ਐੱਸਐੱਸਐੱਫ ਦੀ ਟੀਮ ਦੇ ਇੰਚਾਰਜ ਏਐੱਸਆਈ ਕੁਲਦੀਪ ਕੁਮਾਰ ਨੇ ਕਾਰ ਵਿਚ ਸਵਾਰ ਜ਼ਖ਼ਮੀਆਂ ਨੂੰ ਐੱਨਐੱਚਏਆਈ ਦੀ ਐਂਬੂਲੈਂਸ ਗੱਡੀ ਵਿਚ ਸਿਵਲ ਹਸਪਤਾਲ ਰੋਪੜ ਦਾਖਲ ਕਰਵਾਇਆ। ਜਦਕਿ ਬੱਸ ਦੀਆਂ ਸਵਾਰੀਆਂ ਠੀਕ ਠਾਕ ਹਨ। ਇਸ ਹਾਦਸੇ ਵਿਚ ਕਾਰ ਦਾ ਕਾਫੀ ਨੁਕਸਾਨ ਹੋ ਗਿਆ। ਇਸ ਦੀ ਸੂਚਨਾ ਪੁਲਿਸ ਥਾਣਾ ਕਾਠਗੜ੍ਹ ਨੂੰ ਦੇ ਦਿੱਤੀ ਗਈ। ਪੁਲਿਸ ਨੇ ਦੋਵੇਂ ਵਾਹਨਾਂ ਨੂੰ ਸੜਕ ਦੇ ਇਕ ਪਾਸੇ ਕਰਵਾ ਕੇ ਆਵਾਜਾਈ ਬਹਾਲ ਕਰਵਾ ਦਿੱਤੀ ਹੈ।