ਪ੍ਰਵੀਨ ਬੰਗਾ ਦੇ ਜਨਮ ਦਿਨ 'ਤੇ 'ਬਸਪਾ ਦਾ ਯੋਧਾ' ਗੀਤ ਜਾਰੀ ਬਸਪਾ ਆਗੂ ਪ੍ਰਵੀਨ ਬੰਗਾ ਦੇ ਜਨਮ ਦਿਨ 'ਤੇ 'ਬਸਪਾ ਦਾ ਯੋਧਾ' ਗੀਤ ਜਾਰੀ
Publish Date: Thu, 19 Nov 2026 05:28 PM (IST)
Updated Date: Thu, 19 Nov 2026 05:31 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਬਸਪਾ ਪੰਜਾਬ ਦੇ ਟਕਸਾਲੀ ਜ਼ਮੀਨ ਨਾਲ ਜੁੜੇ ਲੋਕਾਂ ਦੇ ਦੁੱਖ-ਸੁੱਖ ਵਿਚ ਨਿਰੰਤਰ ਜਾਣ ਵਾਲੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਕੋਆਰਡੀਨੇਟਰ ਹਲਕਾ ਬੰਗਾ ਦੇ ਜਨਮ ਦਿਨ ਤੇ ਬਸਪਾ ਲੀਡਰਸ਼ਿਪ ਨੇ ਕੇਕ ਕੱਟ ਕੇ ਮਨਾਇਆ। ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਤੇ ਲੰਬੀ ਉਮਰ ਦੀ ਪਰਮਾਤਮਾ ਅੱਗੇ ਕਾਮਨਾ ਕੀਤੀ। ਇਸ ਸਮੇਂ ਬਸਪਾ ਪੰਜਾਬ ਦੇ ਸੱਕਤਰ ਰੂਪ ਲਾਲ ਧੀਰ, ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਇੰਚਾਰਜ ਵਿਜੈ ਗੁਣਾਚੌਰ, ਜੋਨ ਇੰਚਾਰਜ ਜ਼ਿਲ੍ਹਾ ਉਪ ਪ੍ਰਧਾਨ ਜੈ ਪਾਲ ਸੂੰਡਾ, ਸਾਬਕਾ ਹਲਕਾ ਪ੍ਰਧਾਨ ਜਗਦੀਸ਼ ਸੱਲ੍ਹਾਂ ਸਾਬਕਾ ਸਰਪੰਚ ਸੱਲ੍ਹਾਂ, ਬਸਪਾ ਆਗੂ ਮਲਕੀਤ ਮੰਢਾਲੀ ਰਿਟਾ. ਜੇਈ ਬੰਗਾ, ਸ਼ਹਿਰ ਦੇ ਪ੍ਰਧਾਨ ਹਰਜਿੰਦਰ ਕੁਮਾਰ ਕੌਂਸਲਰ ਬੰਗਾ, ਚਰਨਜੀਤ ਸੱਲ੍ਹਾਂ, ਮੋਹਣ ਲਾਲ ਬਾਲੋਂ, ਵਰਲਡ ਵਾਈਡ ਬੀਐਸਪੀ ਸਪੋਰਟਸ ਯੂਐਸਏ ਦੇ ਸਹਿਯੋਗੀ ਬਸਪਾ ਆਗੂ ਹਰਬਲਾਸ ਸਿੰਘ ਝਿੰਗੜ, ਵਰਲਡ ਵਾਈਡ ਬੀਐਸਪੀ ਸਪੋਰਟਸ ਅਸਟ੍ਰੇਲੀਆ ਦੇ ਇੰਜ. ਰਣਜੀਤ ਕਲਸੀ, ਮਿਸ਼ਨਰੀ ਗਾਇਕ ਬਲਵਿੰਦਰ ਬਿੱਟੂ ਸ਼ਾਮਿਲ ਹੋਏ। ਬਸਪਾ ਲੀਡਰਸ਼ਿਪ ਨੇ ਪ੍ਰਵੀਨ ਬੰਗਾ ਨੂੰ ਮਜ਼ਬੂਤ ਇਰਾਦੇ ਨਾਲ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਮਹਾਂ ਪੁਰਸ਼ਾਂ ਦੇ ਅੰਦੋਲਨ ਨੂੰ ਸਾਹਿਬ ਸ੍ਰੀ ਕਾਂਸ਼ੀ ਰਾਮ ਵੱਲੋਂ ਸ਼ੁਰੂ ਕੀਤੀ ਮਿਸ਼ਨ ਮੂਮੈਂਟ ਨੂੰ ਅੱਗੇ ਵਧਾਉਣ ਲਈ ਸਨਮਾਨ ਕੀਤਾ। ਇਸ ਮੌਕੇ ਮਿਸ਼ਨਰੀ ਗੀਤਕਾਰ ਰੱਤੂ ਰੰਧਾਵਾ ਦੀ ਕਲਮ ਤੋਂ ਲਿਖੇ ਬਸਪਾ ਦਾ ਜੋਧਾ ਬਲਵਿੰਦਰ ਬਿੱਟੂ ਵੱਲੋਂ ਗੀਤ ਤੇ ਪੋਸਟਰ ਰਿਲੀਜ਼ ਕੀਤਾ।