ਬ੍ਰਿਗੇ. ਰਾਜ ਕੁਮਾਰ ਨੇ ਪਾਰਟੀ ਵਰਕਰਾਂ ਨਾਲ ਕੀਤੀ ਮੁਲਾਕਾਤ
ਬ੍ਰਿਗੇ. ਰਾਜ ਕੁਮਾਰ ਨੇ ਪਿੰਡ ਰੈਲਮਾਜਰਾ 'ਚ ਪਾਰਟੀ ਵਰਕਰਾਂ ਨਾਲ ਕੀਤੀ ਮੁਲਾਕਾਤ
Publish Date: Thu, 02 Apr 2026 04:25 PM (IST)
Updated Date: Fri, 03 Apr 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਾਠਗੜ੍ਹ ਰਿਟਾ. ਬ੍ਰਿਗੇਡੀਅਰ ਰਾਜ ਕੁਮਾਰ ਨੇ ਪਿੰਡ ਰੈਲਮਾਜਰਾ ਵਿਖੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕਰਦਿਆਂ ਦੱਸਿਆ ਕਿ ਪੰਜਾਬ ਵਿਚ ਵਿਕਾਸ ਦੇ ਕੰਮ ਬਹੁਤ ਤੇਜ਼ੀ ਨਾਲ ਚੱਲ ਰਹੇ ਹਨ। ਜਿਵੇਂ ਸੜਕਾਂ ਦਾ ਨਿਰਮਾਣ, ਕੰਡੀ ਨਹਿਰ ਦੇ ਬਚੇ ਕੰਮ ਨੂੰ ਪੂਰਾ ਕਰਨਾ, ਲਿਫਟ ਇਰੀਗੇਸ਼ਨ ਨਾਲ ਬੰਜਰ ਜ਼ਮੀਨ ਦੀ ਸਿੰਚਾਈ, ਕੀਤੇ ਵਾਅਦਿਆਂ ਦਾ ਪੂਰਾ ਕਰਨਾ। ਉਨ੍ਹਾਂ ਪਿੰਡਾਂ ਵਿਚ ਜਾ ਕੇ ਵਿਕਾਸ ਦੇ ਕੰਮਾਂ ਦਾ ਜਾਇਜ਼ਾ ਲਿਆ ਤੇ ਜ਼ਮੀਨੀ ਪੱਧਰ ਦੇ ਵਰਕਰਾਂ ਤੇ ਇਲਾਕਾ ਨਿਵਾਸੀਆਂ ਨੂੰ ਆਪ ਸਰਕਾਰ ਦੀ ਕਾਰਜਕਾਰੀ ਬਾਰੇ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਉਹ ਰੈਲਮਾਜਰਾ ਦੇ ਨਾਮੀ ਵਪਾਰੀ ਜਗਜੀਤ ਸਿੰਘ ਜਲਸੂ ਦੇ ਪਰਿਵਾਰ ਨੂੰ ਵੀ ਮਿਲੇ, ਜਿਨ੍ਹਾਂ 27 ਸਾਲ ਪਿੰਡ ਦੀ ਸਰਪੰਚੀ ਕੀਤੀ ਅਤੇ ਉਨ੍ਹਾਂ ਦੇ ਬੇਟੇ ਅਤੇ ਭਤੀਜੇ ਬਲਦੇਵ ਸਿੰਘ, ਕੁਲਦੀਪ ਸਿੰਘ ਵੀ ਪਿੰਡ ਦੇ ਸਰਪੰਚ ਰਹੇ ਅਤੇ ਪੋਤੇ ਮੌਜੂਦਾ ਸਰਪੰਚ ਸਿਕੰਦਰ ਸਿੰਘ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਲਾਲ ਚੰਦ ਲਾਲੀ, ਰਿਸ਼ੀ ਸ਼ਰਮਾ, ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਪਵਨ ਕੁਮਾਰ ਅਤੇ ਹੋਰ ਸਾਥੀਆਂ ਨੂੰ ਪਿੰਡਾਂ ਵਿਚ ਜਾ ਕੇ ਪਾਰਟੀ ਦੇ ਕੰਮਾਂ ਬਾਰੇ ਜਾਗਰੂਕ ਕਰਵਾਇਆ। ਉਨ੍ਹਾਂ ਪਾਰਟੀ ਵਰਕਰਾਂ ਨੂੰ ਹਦਾਇਤ ਕੀਤੀ ਕਿ ਉਹ ਪਿੰਡਾਂ ਵਿਚ ਜਾ ਕੇ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਸੰਬੰਧੀ ਲੋਕਾਂ ਨੂੰ ਜਾਣੂ ਕਰਵਾਉਣ। ਤਾਂ ਜੋ ਆਮ ਲੋਕ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ।