ਬੂਥਗੜ੍ਹ ਦੀ ਟੀਮ ਨੇ ਜਿੱਤੀ 20 ਓਵਰਾਂ ਦੀ ਕ੍ਰਿਕਟ ਲੀਗ ਬੂਥਗੜ੍ਹ ਦੀ ਟੀਮ ਨੇ ਜਿੱਤੀ 20 ਓਵਰਾਂ ਦੀ ਕ੍ਰਿਕਟ ਲੀਗ
Publish Date: Fri, 02 Oct 2026 03:30 PM (IST)
Updated Date: Fri, 02 Oct 2026 03:31 PM (IST)
ਹਰਦੀਪ ਚੌਧਰੀ, ਪੰਜਾਬੀ ਜਾਗਰਣ ਪੋਜੇਵਾਲ ਸਰਾਂ : ਚੌਧਰੀ ਮੇਲਾ ਰਾਮ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਵਿਖੇ ਪਿੰਡ ਬੂਥਗੜ੍ਹ ਦੇ ਨੌਜਵਾਨਾਂ (ਸਵ. ਚੌਧਰੀ ਦੇਸ ਰਾਜ ਮੈਮੋਰੀਅਲ ਕਲੱਬ) ਵੱਲੋਂ 20 ਓਵਰਾਂ ਦੀ ਕ੍ਰਿਕਟ ਲੀਗ ਕਰਵਾਈ। ਇਸ ਮੌਕੇ ਵੱਖ-ਵੱਖ ਟੀਮਾਂ ਨੇ ਹਿੱਸਾ ਲੈਂਦਿਆਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਬੂਥਗੜ੍ਹ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਪਿੰਡ ਚੂਹੜਪੁਰ ਦੀ ਟੀਮ ਦੂਜੇ ਸਥਾਨ ’ਤੇ ਰਹੀ। ਮੁੱਖ ਮਹਿਮਾਨ ਵਜੋਂ ਭਗਤ ਰੋਸ਼ਨ ਲਾਲ (ਨਿੱਕੂ) ਬੂਥਗੜ੍ਹ ਨੇ ਸ਼ਿਰਕਤ ਕੀਤੀ। ਉਨ੍ਹਾਂ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ। ਲੀਗ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਵਿਚੋਂ ਬੈਸਟ ਬੈਟਸਮੈਨ ਮਨੀਸ਼ ਬੂਥਗੜ੍ਹ ਅਤੇ ਬੈਸਟ ਬੌਲਰ ਹਰਮਨ ਬੂਥਗੜ੍ਹ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਭਗਤ ਨਿੱਕੂ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਵਿਚ ਅਨੁਸ਼ਾਸਨ, ਮਿਹਨਤ ਅਤੇ ਟੀਮ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਭਵਿੱਖ ਵਿਚ ਵੀ ਮਿਹਨਤ ਅਤੇ ਖੇਡ ਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮਾ. ਰਾਕੇਸ਼, ਸਤਵੀਰ ਹੈਪੀ ਸਰਪੰਚ, ਅਮਰਜੀਤ ਸੇਠੀ, ਜਤਿੰਦਰ ਚੌਧਰੀ, ਗੁਰਪਾਲ ਪੀਪੀ, ਦਲਜੀਤ ਦੇਦੜ, ਸੋਨੂੰ ਪ੍ਰਧਾਨ, ਮਨੋਜ ਪੀਪੀ, ਸੇਠੀ ਫੌਜੀ ਝੰਡੁਪੁਰ, ਤਜਿੰਦਰ ਪੀਪੀ, ਹੈਰੀ ਪੀਪੀ, ਨਵਨੀਤ ਮਾਲੇਵਾਲ, ਤਨਵੀਰ ਤੀਰੂ, ਨਵੀਨ ਭੂੰਬਲਾ, ਗੁਲਸ਼ਨ ਗੈਰੀ, ਸਾਹਿਲ ਦੀਸਾਤ, ਸੌਰਵ, ਅਭਿਸ਼ੇਕ ਅਤੇ ਹੋਰ ਹਾਜ਼ਰ ਸਨ।