- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੰਗੇਰੀ ਵਿਖੇ ਲਾਇਬ੍ਰੇਰੀ ਨੂੰ ਕਿਤਾਬਾਂ ਭੇਟ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਵਿਵੇਕ ਵਿਕਾਸ ਲਹਿਰ ਪੰਜਾਬ ਮੁੱਖ ਦਫ਼ਤਰ ਬੰਗਾ ਵੱਲੋਂ ਕਿਤਾਬਾਂ ਰਾਹੀਂ ਗਿਆਨ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਤਹਿਤ ਲਗਭਗ ਦੋ ਦਰਜਨ ਸਮਾਗਮਾਂ ਦੌਰਾਨ ਹੁਣ ਤੱਕ ਸਵਾ ਲੱਖ ਰੁਪਏ ਤੋਂ ਵੱਧ ਮੁੱਲ ਦੀਆਂ ਕਿਤਾਬਾਂ ਪਾਠਕਾਂ ਤੱਕ ਪਹੁੰਚਾਉਣ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਡਾ. ਬੀਆਰ ਅੰਬੇਡਕਰ ਸਪੋਰਟਸ ਅਤੇ ਵੈੱਲਫ਼ੇਅਰ ਕਲੱਬ ਲੰਗੇਰੀ ਵੱਲੋਂ ਪਿੰਡ ’ਚ ਲਾਇਬ੍ਰੇਰੀ ਚਲਾਈ ਜਾ ਰਹੀ ਹੈ। ਇਸ ਵਿਚ ਵੱਖ-ਵੱਖ ਲੇਖਕਾਂ ਦੀਆਂ ਪੰਜਾਹ ਕਿਤਾਬਾਂ ਵਿਵੇਕ ਵਿਕਾਸ ਲਹਿਰ, ਪੰਜਾਬ ਵੱਲੋਂ ਭੇਟ ਕੀਤੀਆਂ। ਇਸ ਮੌਕੇ ਇੰਜ. ਜਸਵੀਰ ਸਿੰਘ ਮੋਰੋਂ ਨੇ ਕਿਹਾ ਕਿ ਸਕੂਲ ਦੀ ਪੜ੍ਹਾਈ ਨੂੰ ਅੰਕੜ੍ਹਿਆਂ ਦੀ ਖੇਡ ਬਣਾ ਦਿੱਤਾ ਹੈ। ਪੜ੍ਹਾਈ ਤੋਂ ਸਿੱਖਿਆ ਨਾ ਲੈਣ ਦਾ ਨਤੀਜਾ ਇਹ ਨਿਕਲਦਾ ਹੈ ਕਿ ਅਸੀਂ ਜੀਵਨ ਵਿਚ ਭਟਕਣ ਦਾ ਸ਼ਿਕਾਰ ਹੋ ਜਾਂਦੇ ਹਾਂ। ਪੜ੍ਹਾਈ ਦਾ ਉਦੇਸ਼ ਸਿਆਣੇ ਹੋਣਾ ਨਹੀਂ, ਸਿਰਫ਼ ਨੌਕਰੀ ਪ੍ਰਾਪਤ ਕਰਨਾ ਹੀ ਸਮਝਿਆ ਤੇ ਸਮਝਾਇਆ ਜਾਂਦਾ ਹੈ। ਇਸ ਵਿਚਾਰ ਨੂੰ ਲਾਜ਼ਮੀ ਬਦਲਣਾ ਜ਼ਰੂਰੀ ਹੈ। ਇਸ ਮੌਕੇ ਸਰਪੰਚ ਅਮਨਦੀਪ ਸਿੰਘ, ਡਾ. ਹਰੀਬਿਲਾਸ ਹੀਉਂ, ਸਰਬਜੀਤ ਕੌਰ ਪੰਚ, ਜਸਵੀਰ ਕੌਰ , ਪ੍ਰਧਾਨ ਗੁਰਦਿਆਲ ਸਿੰਘ, ਸੁਖਵਿੰਦਰ ਲੰਗੇਰੀ, ਸਤਨਾਮ, ਜੋਗਾ, ਸੁਖਜਿੰਦਰ ਸਿੰਘ, ਲੰਬਰਦਾਰ ਚੈਨ, ਜਸਵੀਰ ਲੰਗੇਰੀ ਆਦਿ ਹਾਜ਼ਰ ਸਨ। ਲੇਖਕ ਸ਼ਿੰਗਾਰਾ ਲੰਗੇਰੀ ਨੇ ਲਾਇਬ੍ਰੇਰੀ ਲਈ ਕਿਤਾਬਾਂ ਭੇਟ ਕਰਨ ਲਈ ਲਹਿਰ ਦੇ ਆਗੂਆਂ ਦਾ ਧੰਨਵਾਦ ਕੀਤਾ।