ਪਿੰਡ ਬਾਲੋਂ ਦੀ ਵੇਈ ’ਚੋਂ ਸ਼ੱਕੀ ਹਾਲਾਤ ’ਚ ਵਿਅਕਤੀ ਦੀ ਲਾਸ਼ ਬਰਾਮਦ
ਪਿੰਡ ਬਾਲੋਂ ਦੀ ਬੇਈ ਚੋਂ ਸ਼ਕੀ ਹਾਲਤ ਵਿਚ ਵਿਅਕਤੀ ਦੀ ਲਾਸ਼ ਬ੍ਰਾਮਦ
Publish Date: Tue, 24 Feb 2026 07:07 PM (IST)
Updated Date: Wed, 25 Feb 2026 04:10 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਬੰਗਾ ਦੇ ਪਿੰਡ ਬਾਲੋ ਨੇੜੇ ਇਕ ਵੇਈਂ ’ਚੋਂ ਇਕ ਅਣਪਛਾਤੇ ਵਿਅਕਤੀ ਚ ਤਰਦੀ ਲਾਸ਼ ਬਰਾਮਦ ਹੋਣ ਤੇ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਦੇ ਨੰਬਰਦਾਰ ਹਰਮੇਲ ਸਿੰਘ ਨੇ ਦੱਸਿਆ ਕਿ ਪਿੰਡ ਬਾਲੋਂ ਨੇੜੇ ਲੰਘਦੀ ਬੇਈ ਕੋਲੋਂ ਲੰਘਦੇ ਇਕ ਕਬਾੜੀਏ ਨੇ ਬਾਥਰੂਮ ਕਰਨ ਦੌਰਾਨ ਵੇਈਂ ’ਚ ਇਕ ਵਿਅਕਤੀ ਦੀ ਲਾਸ਼ ਤਰਦੀ ਦੇਖੀ ਤਾਂ ਉਸ ਨੇ ਇਸ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਦਿੱਤੀ। ਮੌਕੇ ’ਤੇ ਪੁੱਜੇ ਨੰਬਰਦਾਰ ਹਰਮੇਲ ਸਿੰਘ ਨੇ ਦੱਸਿਆ ਕਿ ਇਸ ਦੀ ਜਾਣਕਾਰੀ ਤੁਰੰਤ ਪੁਲਿਸ ਥਾਣਾ ਬੰਗਾ ਨੂੰ ਦਿੱਤੀ। ਮੌਕੇ ’ਤੇ ਪੁੱਜੀ ਪੁਲਿਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਮ੍ਰਿਤਕ ਅਣਪਛਾਤੇ ਵਿਅਕਤੀ ਦੀ ਲਾਸ਼ ਨੂੰ ਵੇਈ ’ਚੋਂ ਬਾਹਰ ਕੱਢਿਆ ਤੇ ਉਸ ਦੀ ਸ਼ਨਾਖਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਦੇ ਨਾਲ ਫਾਰੈਂਸਿਕ ਟੀਮਾਂ ਵੱਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਕੋਲੋਂ ਕੋਈ ਦਸਤਾਵੇਜ਼ ਬਰਾਮਦ ਨਾ ਹੋਣ ਤੇ ਹਾਲੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਬੰਗਾ ਦੇ ਮੁਰਦਾਘਰ ਵਿਖੇ ਰਖਵਾ ਦਿੱਤਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਚਿਹਰੇ ਦੀ ਸ਼ਨਾਖਤ ਨਾ ਹੋਵੇ, ਇਸ ਲਈ ਇਸ ਨੂੰ ਵਿਗਾੜਣ ਦੀ ਕੋਸ਼ਿਸ਼ ਕੀਤੀ ਗਈ ਹੈ, ਮ੍ਰਿਤਕ ਦੇ ਚਿਹਰੇ ਤੇ ਸੱਟਾਂ ਦੇ ਕਾਫੀ ਨਿਸ਼ਾਨ ਹਨ। ਪਿੰਡ ਵਾਸੀਆਂ ਨੇ ਪੁਲਿਸ ਤੋਂ ਇਸ ਮਾਮਲੇ ’ਚ ਬਣਦੀ ਜਾਂਚ ਕਰ ਕੇ ਇਸ ਮਾਮਲੇ ’ਚ ਸ਼ਾਮਲ ਕਥਿਤ ਮੁਲਜ਼ਮਾਂ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਵੀ ਮੰਗ ਕੀਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਲਾਸ਼ ਦੋ ਤਿਨ ਦਿਨ ਪੁਰਾਣੀ ਜਾਪ ਰਹੀ ਹੈ। ਮ੍ਰਿਤਕ ਕੋਲੋਂ ਕੋਈ ਪਛਾਣ ਪੱਤਰ ਨਹੀਂ ਲੱਭਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿਚ ਨੇੜਲੇ ਪਿੰਡਾਂ ’ਚ ਅਨਾਉਂਸਮੈਂਟਾਂ ਕਰਵਾ ਕੇ ਪਿੰਡਾਂ ’ਚੋਂ ਲਾਪਤਾ ਵਿਅਕਤੀ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।