ਭਗਵਾਨ ਮਹਾਂਵੀਰ ਦੀ ਜਯੰਤੀ ਮੌਕੇ ਖ਼ੂਨਦਾਨ ਕੈਂਪ ਕਰਵਾਇਆ
ਭਗਵਾਨ ਮਹਾਂਵੀਰ ਦੀ ਜਯੰਤੀ ਮੌਕੇ ਖ਼ੂਨਦਾਨ ਕੈਂਪ ਕਰਵਾਇਆ
Publish Date: Thu, 02 Apr 2026 04:12 PM (IST)
Updated Date: Fri, 03 Apr 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ ਭਗਵਾਨ ਮਹਾਂਵੀਰ ਦੀ ਜਯੰਤੀ ਤੇ ਜੈਨ ਸਮਾਜ ਅਤੇ ਮਹਾਵੀਰ ਜੈਨ ਯੁਵਾ ਵਿੰਗ ਬੰਗਾ ਨੇ ਨਵਕਾਰ ਮਹਾਂਮੰਤਰ ਦੇ ਸਮੂਹਿਕ ਜਾਪ ਤੋਂ ਬਾਅਦ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ। ਐੱਸਐੱਸ ਜੈਨ ਸਭਾ ਬੰਗਾ ਦੇ ਪ੍ਰਧਾਨ ਸੰਜੀਵ ਜੈਨ ਤੇ ਜਨਰਲ ਸਕੱਤਰ ਰੋਹਿਤ ਜੈਨ ਨੇ ਦੱਸਿਆ ਕਿ ਇਹ ਖ਼ੂਨਦਾਨ ਕੈਂਪ ਜੈਨ ਮਾਡਲ ਸਕੂਲ ਦੇ ਵਿਹੜੇ ਵਿਚ ਆਯੋਜਿਤ ਕੀਤਾ। ਜਿਸ ਦੌਰਾਨ ਬੀਡੀਸੀ ਬਲੱਡ ਬੈਂਕ ਨਵਾਂਸ਼ਹਿਰ ਤੇ ਡਾ. ਅਜੇ ਬੱਗਾ ਨੇ ਸਹਿਯੋਗ ਦਿੱਤਾ। ਯੂਥ ਵਿੰਗ ਦੇ ਪ੍ਰਧਾਨ ਇਸ਼ਾਂਤ ਜੈਨ ਨੇ ਦੱਸਿਆ ਕਿ ਕੈਂਪ ਦੌਰਾਨ 36 ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ। ਝੰਡਾ ਲਹਿਰਾਉਣ ਦੀ ਰਸਮ ਚੰਦਨ ਮਾਲਾ ਜੈਨ, ਪ੍ਰਧਾਨ ਸੰਜੀਵ ਜੈਨ ਅਤੇ ਰਾਜੀਵ ਜੈਨ ਨੇ ਕੀਤੀ।।ਕੈਂਪ ਦਾ ਰਸਮੀ ਉਦਘਾਟਨ ਵੀਰ ਕਾਂਤਾ ਜੈਨ, ਉਮੇਸ਼ ਜੈਨ ਅਤੇ ਅਨਿਲ ਜੈਨ ਦੇ ਪਰਿਵਾਰ ਦੁਆਰਾ ਕੀਤਾ। ਡਾ. ਅਜੇ ਬੱਗਾ ਦੀ ਟੀਮ ਅਤੇ ਯੂਥ ਵਿੰਗ ਦੇ ਪ੍ਰਧਾਨ ਇਸ਼ਾਂਤ ਜੈਨ ਨੂੰ ਹਾਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਜੈਨ ਸਭਾ ਬੰਗਾ ਦੇ ਪ੍ਰਧਾਨ ਸੰਜੀਵ ਜੈਨ ਤੇ ਸਕੱਤਰ ਰੋਹਿਤ ਜੈਨ ਨੇ ਕਿਹਾ ਕਿ ਕਿਸੇ ਦੀ ਜਾਨ ਬਚਾਉਣ ਲਈ ਖ਼ੂਨਦਾਨ ਕਰਨਾ ਇੱਕ ਨੇਕ ਅਤੇ ਬਹੁਤ ਹੀ ਪਰਉਪਕਾਰੀ ਕਾਰਜ ਹੈ। ਇਸ ਮੌਕੇ ਸਭਾ ਦੇ ਪ੍ਰਧਾਨ ਸੰਜੀਵ ਜੈਨ, ਉਪ ਪ੍ਰਧਾਨ ਲੋਕੇਸ਼ ਜੈਨ, ਉਮੇਸ਼ ਜੈਨ, ਐਡਵੋਕੇਟ ਸੰਜੀਵ ਜੈਨ, ਸਕੂਲ ਪ੍ਰਧਾਨ ਕਮਲ ਜੈਨ, ਸਕੂਲ ਦੇ ਉਪ ਪ੍ਰਧਾਨ ਅਰਪਨ ਜੈਨ, ਅਨਿਲ ਜੈਨ, ਸਕੱਤਰ ਅਰੁਣ ਜੈਨ, ਸੀਨੀਅਰ ਵਕੀਲ ਜੇਡੀ ਜੈਨ, ਐਡਵੋਕੇਟ ਸ਼ਿਵ ਲਾਲ ਜੈਨ, ਸ਼ਾਮ ਲਾਲ ਜੈਨ, ਰਾਜੀਵ ਜੈਨ, ਅਰਹਮ ਜੈਨ, ਓਜਸ ਜੈਨ, ਅਭਿਜੀਤ ਜੈਨ ਤੇ ਹੋਰ ਹਾਜ਼ਰ ਸਨ।