- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੱਤੇਵਾਲ ਵਿਖੇ ਖ਼ੂਨਦਾਨ ਕੈਂਪ ਲਗਾਇਆ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਗੁੱਜਰ ਵੈੱਲਫੇਅਰ ਗਰੁੱਪ ਰੋਪੜ-ਬਲਾਚੌਰ ਵੱਲੋਂ ਇੱਕ ਵਿਸ਼ੇਸ਼ ਖ਼ੂਨਦਾਨ ਕੈਂਪ ਆਰਕੇ ਟਰੇਡਰਜ਼ ਨੇੜੇ ਰਾਧਾ ਸੁਆਮੀ ਸਤਿਸੰਗ ਘਰ ਰੱਤੇਵਾਲ ਵਿਖੇ ਲਗਾਇਆ। ਜਿਸ ਦਾ ਰਸਮੀ ਉਦਘਾਟਨ ਸੁਆਮੀ ਦਿਆਲ ਦਾਸ ਮਹਾਰਾਜ ਬੋਹੜੀ ਸਾਹਿਬ ਵਾਲਿਆਂ ਵੱਲੋਂ ਕੀਤਾ ਗਿਆ। ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਵਿਧਾਇਕ ਹਲਕਾ ਰੋਪੜ ਵੀ ਵਿਸ਼ੇਸ਼ ਤੌਰ ਤੇ ਕੈਂਪ ਦੌਰਾਨ ਪਹੁੰਚੇ। ਜਿਨ੍ਹਾਂ ਦੱਸਿਆ ਕਿ ਅਜਿਹੇ ਕੈਂਪ ਜਿੱਥੇ ਸਮਾਜ ਅਤੇ ਨੌਜਵਾਨਾਂ ਨੂੰ ਦੇਸ਼ ਭਗਤੀ ਅਤੇ ਮਾਨਵਤਾ ਨਾਲ ਜੋੜਦੇ ਹਨ, ਉੱਥੇ ਨੌਜਵਾਨਾਂ ਵੱਲੋਂ ਦਿੱਤਾ ਖ਼ੂਨ ਕਈ ਜ਼ਿੰਦਗੀਆਂ ਵੀ ਬਚਾਉਂਦਾ ਹੈ। ਪੀਜੀਆਈ ਚੰਡੀਗੜ੍ਹ ਤੋਂ ਡਾ. ਵਿਰਾਟ ਸਿੰਘ ਦੀ ਦੇਖ-ਰੇਖ ਹੇਠ ਡਾ. ਸਮੋਹਿਤਾ, ਡਾ. ਨਿਖਿਤਾ, ਨਰਸਿੰਗ ਸਟਾਫ ਵਿਚ ਸੰਤੋਸ਼ ਤਿਵਾੜੀ, ਅਨਵਰ ਐਨਥਨੀ, ਸੁਭਾਸ਼ ਯਾਦਵ, ਵਿਸ਼ਮਾ ਗਰਗ, ਅੰਜਨਾ ਠਾਕੁਰ, ਮਨਦੀਪ ਸਿੰਘ, ਜਸਵੀਰ ਸਿੰਘ, ਭੁਪਿੰਦਰ ਸਿੰਘ ਅਤੇ ਰਵੀ ਨੇ ਕੈਂਪ ਦੌਰਾਨ ਸੇਵਾ ਨਿਭਾਈ। ਪ੍ਰਬੰਧਕਾਂ ਵੱਲੋਂ ਖ਼ੂਨਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੀ ਜਾਰੀ ਕੀਤੇ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸੰਜੀਵ ਚੇਚੀ, ਅਲਿਕਾ ਚੌਧਰੀ ਭਾਜਪਾ ਰਾਜ ਸਭਾ ਮੈਂਬਰ ਰਾਜਸਥਾਨ, ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਜ਼ਿਲ੍ਹਾ ਪ੍ਰਧਾਨ ਭਾਜਪਾ, ਗੁਰਮੁਖ ਸਿੰਘ ਪਾਬਲਾ, ਦਲਵੀਰ ਸਿੰਘ ਪ੍ਰਧਾਨ, ਸੁਖਪ੍ਰੀਤ ਸਿੰਘ ਮੱਲ੍ਹੀ, ਪਰਸ਼ੋਤਮ ਮੁੱਤੋਂ ਮੰਡ, ਹਨੀ ਟੌਂਸਾ ਅਕਾਲੀ ਆਗੂ, ਸਮਾਜ ਸੇਵੀ ਰਵੀ ਇੰਦਰ ਸਿੰਘ ਬਾਗੋਵਾਲ, ਠੇਕੇਦਾਰ ਕਾਲਾ, ਧਰਮਵੀਰ ਠੇਕੇਦਾਰ, ਮਾ. ਗਿਆਨ ਕਟਾਰੀਆ, ਡਾ. ਦਵਿੰਦਰ ਬਜਾੜ ਨੂਰਪੁਰ ਬੇਦੀ, ਹਨੀ ਚੇਅਰਮੈਨ ਰਾਮਪੁਰ, ਮਨੀਸ਼ ਕਿਸਾਣਾ, ਠੇਕੇਦਾਰ ਮੋਹਣ ਲਾਲ ਰੋਪੜ, ਬਾਲ ਕਿਸ਼ਨ, ਪਰਮਜੀਤ ਸੋਨੂੰ ਬੂਥਗੜ੍ਹ, ਹਨੀ ਜਲੰਧਰ, ਲਖਵੀਰ ਲੱਕੀ ਖੀਵੇ ਵਾਲ ਆਦਿ ਹਾਜ਼ਰ ਸਨ। ਖ਼ੂਨਦਾਨ ਕਰਨ ਵਾਲਿਆਂ ਨੂੰ ਦੁੱਧ ਅਤੇ ਫਰੂਟ ਵੀ ਵੰਡਿਆ ਗਿਆ। ਅਖੀਰ ਵਿਚ ਆਰਕੇ ਟਰੇਡਰਜ਼ ਰਵਿੰਦਰ ਬਾਂਠ ਮੈਂਬਰ ਗੁਜਰ ਵੈਲਫੇਅਰ ਬੋਰਡ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ।