ਸ਼ਹੀਦ ਭਗਤ ਸਿੰਘ ਨਗਰ ’ਚ ਖੇਡਾਂ 7 ਸਤੰਬਰ ਤੋਂ ਸ਼ੁਰੂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਬਲਾਕ ਪੱਧਰੀ ਖੇਡਾਂ 7 ਸਤੰਬਰ ਤੋਂ ਸ਼ੁਰੂ
Publish Date: Wed, 26 Aug 2026 05:20 PM (IST)
Updated Date: Wed, 26 Aug 2026 05:22 PM (IST)
- ‘ਖੇਡਾਂ ਵਤਨ ਪੰਜਾਬ ਦੀਆਂ’ 2026-27 ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ 2026-27 ਸੀਜਨ-4 ਦਾ ਐਲਾਨ ਕਰ ਦਿੱਤਾ ਹੈ। ਵੰਦਨਾ ਚੌਹਾਨ ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਬਲਾਕ ਪੱਧਰੀ ਖੇਡਾਂ ਬਲਾਕ ਨਵਾਂਸ਼ਹਿਰ ਦੇ ਆਈਟੀਆਈ ਗਰਾਊਂਡ ਨਵਾਂਸ਼ਹਿਰ ਵਿਖੇ ਐਥਲੈਟਿਕਸ, ਕਬੱਡੀ ਸਰਕਲ ਕਬੱਡੀ ਨੈਸ਼ਨਲ, ਵਾਲੀਬਾਲ (ਸ਼ੂਟਿੰਗ, ਸਮੈਸਿੰਗ), ਜੇਐੱਸਐਫਐੱਚ ਖ਼ਾਲਸਾ ਸਕੂਲ ਨਵਾਂਸ਼ਹਿਰ ਵਿਖੇ ਫੁੱਟਬਾਲ ਅਤੇ ਖੋ-ਖੋ ਮਿਤੀ 7, 8, ਅਤੇ 9 ਸਤੰਬਰ 2026, ਬਲਾਕ ਸੜੋਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ 10-11 ਸਤੰਬਰ 2026, ਬਲਾਕ ਬਲਾਚੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥੋਪੀਆਂ ਵਿਚ (ਐਥਲੈਟਿਕਸ, ਕਬੱਡੀ ਸਰਕਲ, ਕਬੱਡੀ ਨੈਸ਼ਨਲ, ਵਾਲੀਬਾਲ ਸ਼ੂਟਿੰਗ ਅਤੇ ਸਮੈਸਿੰਗ), ਬੀਏਬੀ ਪਬਲਿਕ ਸਕੂਲ ਬਲਾਚੌਰ ਵਿਖੇ ਫੁੱਟਬਾਲ ਅਤੇ ਖੋ-ਖੋ ਮਿਤੀ 10-11 ਸਤੰਬਰ 2026 ਅਤੇ ਬਲਾਕ ਬੰਗਾ ਦੇ ਸਿੱਖ ਨੈਸ਼ਨਲ ਕਾਲਜ ਬੰਗਾ ਵਿਚ ਐਥਲੈਟਿਕਸ, ਫੁੱਟਬਾਲ, ਵਾਲੀਬਾਲ (ਸ਼ੂਟਿੰਗ, ਸਮੈਸਿੰਗ) ਅਤੇ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਕਬੱਡੀ ਸਰਕਲ, ਕਬੱਡੀ ਨੈਸ਼ਨਲ ਅਤੇ ਖੋ-ਖੋ ਮਿਤੀ 14-15 ਸਤੰਬਰ 2026 ਤੱਕ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਤਹੱਈਆ ਹੈ ਕਿ ਇਨ੍ਹਾਂ ਖੇਡਾਂ ਵਿਚ ਵੱਧ ਤੋਂ ਵੱਧ ਖਿਡਾਰੀ/ਬੱਚੇ ਹਿੱਸਾ ਲੈ ਸਕਣ ਤਾਂ ਜੋ ਇਸ ਪੰਜਾਬ ਨੂੰ ਨਸ਼ਾਮੁਕਤ ਪੰਜਾਬ ਬਣਾਇਆ ਜਾ ਸਕੇ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ। ਇਸ ਸਬੰਧੀ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਵਿਭਾਗ ਦੀ online participation portal ਦੀ ਵੈੱਬਸਾਈਟ https //sports.punjab.gov.in ’ਤੇ ਕਰਵਾਈ ਜਾ ਸਕਦੀ।