‘ਖੇਡਾਂ ਵਤਨ ਪੰਜਾਬ’ ਦੀਆਂ ਸੀਜਨ-4 ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਨਵਾਂਸ਼ਹਿਰ 'ਚ 'ਖੇਡਾਂ ਵਤਨ ਪੰਜਾਬ' ਦੀਆਂ ਸੀਜਨ-4 ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ
Publish Date: Tue, 08 Sep 2026 06:52 PM (IST)
Updated Date: Tue, 08 Sep 2026 06:55 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2026-27 ਸੀਜਨ-4 ਦੇ ਨਵਾਂਸ਼ਹਿਰ ਵਿਖੇ ਬਲਾਕ ਪੱਧਰੀ ਖੇਡਾਂ ਦੇ ਮੁਕਾਬਲੇ ਕਰਵਾਏ। ਵੰਦਨਾ ਚੌਹਾਨ ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ 2026 ਸੀਜਨ-4 ਦੇ ਵਿਚ ਐਥਲੈਟਿਕਸ, ਕਬੱਡੀ (ਨੈਸ਼ਨਲ), ਕਬੱਡੀ (ਸਰਕਲ ਸਟਾਈਲ), ਵਾਲੀਬਾਲ ਦੇ ਮੁਕਾਬਲੇ ਆਈਟੀਆਈ ਗਰਾਊਂਡ ਅਤੇ ਖੋ-ਖੋ, ਫੁੱਟਬਾਲ ਦੇ ਮੁਕਾਬਲੇ ਜੇਐੱਸਐੱਫਐੱਚ ਖਾਲਸਾ ਸਕੂਲ ਇਨ੍ਹਾਂ ਖੇਡਾਂ ਵਿਚ ਵੱਖ-ਵੱਖ ਉਮਰ ਵਰਗ ਦੇ ਮੁਕਾਬਲੇ ਕਰਵਾਏ। ਇਨ੍ਹਾਂ ਖੇਡ ਮੁਕਾਬਲਿਆਂ ਵਿਚ ਐਥਲੈਟਿਕਸ ਦੇ ਮੁਕਾਬਲਿਆਂ ਵਿਚ ਅੰਡਰ-14 (ਲੜਕਿਆਂ) 600 ਮੀਟਰ ਵਿਚ ਜਸ਼ਨ ਨੇ ਪਹਿਲਾ, ਸੋਨੂੰ ਕੁਮਾਰ ਨੇ ਦੂਜਾ ਅਤੇ ਜਸਕੀਰਤ ਸਿੰਘ ਭੰਗਲ ਕਲਾਂ ਨੇ ਤੀਜਾ ਸਥਾਨ, ਅੰਡਰ-14 (ਲੜਕੀਆਂ) 600 ਮੀਟਰ ਵਿਚ ਨਿਮਰਤ ਕੌਰ ਨੇ ਪਹਿਲਾ, ਸੁਖਮਨ ਕੌਰ ਨੇ ਦੂਜਾ ਅਤੇ ਜਸਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸ਼ਾਟਪੁੱਟ ਅੰਡਰ-17 (ਲੜਕੀਆਂ) ਦੇ ਮੁਕਾਬਲਿਆਂ ਵਿਚ ਬਲਰੀਨ ਨੇ ਪਹਿਲਾ, ਰੀਆ ਨੇ ਦੂਜਾ ਅਤੇ ਨਗਮਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕਬੱਡੀ (ਸਰਕਲ ਸਟਾਈਲ) ਅੰਡਰ-14 ਲੜਕੀਆਂ ਦੇ ਮੁਕਾਬਲਿਆਂ ਵਿਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਨੇ ਪਹਿਲਾ, ਬਾਬਾ ਦੀਪ ਸਿੰਘ ਕਬੱਡੀ ਕਲੱਬ ਨਵਾਂਸ਼ਹਿਰ ਨੇ ਦੂਜਾ ਅਤੇ ਸਪੋਰਟਸ ਕਲੱਬ ਮਹਿਮੂਦਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਫੁੱਟਬਾਲ ਦੇ ਅੰਡਰ-17 (ਲੜਕਿਆਂ) ਦੇ ਮੁਕਾਬਲਿਆਂ ਵਿਚ ਜੇਐੱਸਐੱਫਐੱਚ ਖਾਲਸਾ ਸਕੂਲ ਨੇ ਪੱਲੀ ਝਿੱਕੀ ਦੀ ਟੀਮ ਨੂੰ ਹਰਾਇਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿਚ ਲਗਭਗ 1200 ਖਿਡਾਰੀਆਂ ਨੇ ਹਿੱਸਾ ਲਿਆ।ਬਾਕੀ ਰਹਿੰਦੇ ਬਲਾਕ ਪੱਧਰੀ ਖੇਡ ਮੁਕਾਬਲੇ 9 ਸਤੰਬਰ 2026 ਨੂੰ ਕਰਵਾਏ ਜਾਣਗੇ। ਇਸ ਮੌਕੇ ਮਲਕੀਤ ਸਿੰਘ, ਅਨਾਮਿਕਾ, ਮਨਜਿੰਦਰ ਸਿੰਘ, ਰਾਧਾ ਦੇਵੀ (ਸਾਰੇ ਐਥਲੈਟਿਕ ਕੋਚ), ਨਵੀਨ ਕੁਮਾਰ, ਮਨਪ੍ਰੀਤ ਸਿੰਘ (ਦੋਵੇਂ ਵਾਲੀਬਾਲ ਕੋਚ), ਗੁਰਪ੍ਰੀਤ ਸਿੰਘ ਨੰਗਲ ਜੱਟਾਂ ਫੁੱਟਬਾਲ ਕੋਚ, ਕੁਲਜੀਤ ਸਿੰਘ ਹਾਕੀ ਕੋਚ, ਰਮਨਦੀਪ ਸਿੰਘ ਬੈਡਮਿੰਟਨ ਕੋਚ ਤੋਂ ਇਲਾਵਾ ਵੱਡੀ ਗਿਣਤੀ ਵਿਚ ਖਿਡਾਰੀ ਹਾਜ਼ਰ ਸਨ।