- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'ਖੇਡਾਂ ਵਤਨ ਪੰਜਾਬ ਦੀਆਂ 2026-27' ਤਹਿਤ ਬਲਾਕ ਪੱਧਰੀ ਮੁਕਾਬਲੇ ਸੰਪੰਨ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2026-27’ ਦੇ ਸੀਜ਼ਨ-4 ਤਹਿਤ ਬਲਾਕ ਨਵਾਂਸ਼ਹਿਰ ਵਿਖੇ ਆਖਰੀ ਦਿਨ ਵੀ ਬਲਾਕ ਪੱਧਰੀ ਖੇਡ ਮੁਕਾਬਲੇ ਲਗਾਤਾਰ ਕਰਵਾਏ ਗਏ। ਇਨ੍ਹਾਂ ਖੇਡਾਂ ਸਬੰਧੀ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਸਿੱਖਿਆ ਵਿਭਾਗ (ਸੈਕੰਡਰੀ ਅਤੇ ਐਲੀਮੈਂਟਰੀ) ਨੂੰ ਹਦਾਇਤ ਕੀਤੀ ਗਈ ਕਿ ਆਉਣ ਵਾਲੇ ਬਲਾਕ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਖਿਡਾਰੀਆਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਈ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਵੰਦਨਾ ਚੌਹਾਨ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਐਥਲੈਟਿਕਸ, ਕਬੱਡੀ (ਨੈਸ਼ਨਲ ਸਟਾਈਲ), ਕਬੱਡੀ (ਸਰਕਲ ਸਟਾਈਲ), ਵਾਲੀਬਾਲ ਦੇ ਮੁਕਾਬਲੇ ਆਈਟੀਆਈ ਗਰਾਊਂਡ ਵਿਖੇ ਅਤੇ ਖੋ-ਖੋ, ਫੁੱਟਬਾਲ ਦੇ ਮੁਕਾਬਲੇ ਜੇਐਸਐਫਐਚ ਖਾਲਸਾ ਸਕੂਲ ਵਿਖੇ ਵੱਖ-ਵੱਖ ਉਮਰ ਵਰਗਾਂ ਵਿਚ ਕਰਵਾਏ ਗਏ। ਐਥਲੈਟਿਕਸ ਅੰਡਰ-17 (ਲੜਕੇ) 100 ਮੀਟਰ ਵਿਚ ਹਰਮਨ ਜੱਸੀ ਨੇ ਪਹਿਲਾ, ਹਰਤੇਜ ਸਿੰਘ ਨੇ ਦੂਜਾ ਅਤੇ ਪ੍ਰਸ਼ਾਂਤ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 (ਲੜਕੀਆਂ) 100 ਮੀਟਰ ਵਿਚ ਰੱਜੋ ਨੇ ਪਹਿਲਾ, ਹਸਨ ਕੌਰ ਨੇ ਦੂਜਾ ਅਤੇ ਜਸਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 60-70 ਸਾਲ (ਬਜ਼ੁਰਗਾਂ) ਵਿਚ ਕਰਨੈਲ ਸਿੰਘ ਨੇ ਪਹਿਲਾ, ਰਣਜੀਤ ਸਿੰਘ ਨੇ ਦੂਜਾ ਅਤੇ ਜਸਵੀਰ ਲਾਲ ਨੇ ਤੀਜਾ ਸਥਾਨ ਹਾਸਲ ਕੀਤਾ। ਕਬੱਡੀ (ਨੈਸ਼ਨਲ ਸਟਾਈਲ) ਅੰਡਰ-14 (ਲੜਕੇ) ਵਿਚ ਸ.ਸ.ਸ. ਸਕੂਲ ਲੰਗੜੋਆ ਨੇ ਪਹਿਲਾ, ਅੰਡਰ-17 ਵਿਚ ਸ.ਸ.ਸ. ਸਕੂਲ ਲੰਗੜੋਆ ਨੇ ਪਹਿਲਾ, ਅੰਡਰ-14 (ਲੜਕੀਆਂ) ਵਿਚ ਪਿੰਡ ਭੰਗਲ ਖੁਰਦ ਨੇ ਪਹਿਲਾ ਅਤੇ ਅੰਡਰ-21 (ਲੜਕੇ) ਵਿਚ ਭੰਗਲ ਕਲਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਕਬੱਡੀ (ਸਰਕਲ ਸਟਾਈਲ) ਅੰਡਰ-14 (ਲੜਕੇ) ਵਿਚ ਸਪੋਰਟਸ ਕਲੱਬ ਮਹਿਮੂਦਪੁਰ ਨੇ ਪਹਿਲਾ, ਬਾਬਾ ਦੀਪ ਸਿੰਘ ਕਬੱਡੀ ਕਲੱਬ ਨੇ ਦੂਜਾ, ਓਪਨ ਵਰਗ ਵਿਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਨੇ ਪਹਿਲਾ, ਬਾਬਾ ਦੀਪ ਸਿੰਘ ਕਬੱਡੀ ਕਲੱਬ ਨਵਾਂਸ਼ਹਿਰ ਨੇ ਦੂਜਾ ਸਥਾਨ ਹਾਸਿਲ ਕੀਤਾ।। ਅੰਡਰ-17 ਵਿਚ ਸਪੋਰਟਸ ਕਲੱਬ ਮਹਿਮੂਦਪੁਰ ਨੇ ਪਹਿਲਾ ਅਤੇ ਬਾਬਾ ਦੀਪ ਸਿੰਘ ਕਬੱਡੀ ਕਲੱਬ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-21 (ਲੜਕੇ) ਵਿਚ ਪਿੰਡ ਜੱਬੋਵਾਲ ਨੇ ਪਹਿਲਾ ਅਤੇ ਪਿੰਡ ਰਾਹੋਂ ਨੇ ਦੂਜਾ ਸਥਾਨ ਹਾਸਲ ਕੀਤਾ। ਫੁੱਟਬਾਲ ਅੰਡਰ-14 (ਲੜਕੇ) ਵਿਚ ਖਾਲਸਾ ਅਕੈਡਮੀ ਨੇ ਪਹਿਲਾ, ਲੰਗੜੋਆ ਨੇ ਦੂਜਾ, ਅੰਡਰ-17 (ਲੜਕੇ) ਵਿਚ ਖਾਲਸਾ ਅਕੈਡਮੀ ਨਵਾਂਸ਼ਹਿਰ ਨੇ ਪਹਿਲਾ, ਜੇਐਸਐਫਐਚ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-17 (ਲੜਕੀਆਂ) ਵਿਚ ਮੁਸਾਪੁਰ ਨੇ ਪਹਿਲਾ, ਪਿੰਡ ਨੌਰਾ ਨੇ ਦੂਜਾ ਅਤੇ ਅੰਡਰ-14 (ਲੜਕੀਆਂ) ਵਿਚ ਨੌਰਾ ਦੀ ਟੀਮ ਜੇਤੂ ਰਹੀ। ਜ਼ਿਲ੍ਹਾ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ ਇਸ ਲੜੀ ਤਹਿਤ 10-11 ਸਤੰਬਰ 2026 ਨੂੰ ਬਲਾਕ ਸੜੋਆ, ਬਲਾਕ ਬਲਾਚੌਰ ਅਤੇ ਮਿਤੀ 14-15 ਸਤੰਬਰ 2026 ਨੂੰ ਬਲਾਕ ਬੰਗਾ ਵਿਖੇ ਵੀ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ।
ਅੱਜ ਦੇ ਮੁਕਾਬਲਿਆਂ ਵਿਚ ਲਗਭਗ 900 ਖਿਡਾਰੀਆਂ ਨੇ ਹਿੱਸਾ ਲਿਆ। ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਲਈ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਹੈ।ਕਿ 'ਖੇਡਾਂ ਵਤਨ ਪੰਜਾਬ ਦੀਆਂ 2026-27' ਦੇ ਸੀਜ਼ਨ-4 ਵਿਚ ਇਸ ਵਾਰ ਪਹਿਲੀ ਵਾਰ ਕ੍ਰਿਕਟ ਖੇਡ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ 'ਤੇ ਅਤੇ ਨੌਜਵਾਨਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਕ੍ਰਿਕਟ ਦੇ ਮੁਕਾਬਲੇ ਅੰਡਰ-14, ਅੰਡਰ-17 ਅਤੇ ਅੰਡਰ-21 (ਲੜਕੇ ਅਤੇ ਲੜਕੀਆਂ) ਉਮਰ ਵਰਗ ਵਿਚ ਕਰਵਾਏ ਜਾਣਗੇ। ਜ਼ਿਲ੍ਹਾ ਪੱਧਰੀ ਕ੍ਰਿਕਟ ਮੁਕਾਬਲੇ ਆਈਟੀਆਈ ਗਰਾਊਂਡ, ਨਵਾਂਸ਼ਹਿਰ ਅਤੇ ਸ਼ਹੀਦ ਭਗਤ ਸਿੰਘ ਨਗਰ ਸਟੇਡੀਅਮ ਵਿਖੇ ਕਰਵਾਏ ਜਾਣਗੇ। ਖਿਡਾਰੀ ਆਪਣੀ ਰਜਿਸਟ੍ਰੇਸ਼ਨ ਪੋਰਟਲ https://khedanwatanpunjabdia.in ’ਤੇ ਕਰਵਾ ਸਕਦੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ ਕਮਿਸ਼ਨਰ ਜਨਰਲ ਰਮਨਜੀਤ ਸਿੰਘ, ਹਲਕਾ ਇੰਚਾਰਜ ਨਵਾਂਸ਼ਹਿਰ ਜਸਪ੍ਰੀਤ ਸਿੰਘ ਰੌਬੀ ਕੰਗ, ਨਗਰ ਸੁਧਾਰ ਟਰੱਸਟ ਚੇਅਰਮੈਨ ਸਤਨਾਮ ਸਿੰਘ ਜਲਵਾਹਾ, ਜ਼ਿਲ੍ਹਾ ਖੇਡ ਅਫ਼ਸਰ ਵੰਦਨਾ ਚੌਹਾਨ ਅਤੇ ਸਮੂਹ ਕੋਚ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਿਡਾਰੀ ਅਤੇ ਬੱਚੇ ਹਾਜ਼ਰ ਸਨ।