ਭਾਜਪਾ ਵੱਲੋਂ ਖਾਦਾਂ ’ਤੇ ਸਬਸਿਡੀ ਸ਼ਲਾਘਾਯੋਗ ਕਦਮ : ਜਸਵੰਤ ਵਰਿਆਮ ਭਾਜਪਾ ਵੱਲੋਂ ਖਾਦਾਂ 'ਤੇ 41.5 ਕਰੋੜ, ਕਣਕ ਦੇ ਬੀਜਾਂ ਵਿਚ 50 ਕਰੋੜ ਰੁਪਏ ਦੀ ਸਬਸਿਡੀ ਸ਼ਲਾਘਾਯੋਗ ਕਦਮ-ਜਸਵੰਤ ਵਰਿਆਮ
Publish Date: Fri, 16 Oct 2026 03:36 PM (IST)
Updated Date: Fri, 16 Oct 2026 03:39 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਭਾਜਪਾ ਦੇ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਵਰਿਆਮ ਵੱਲੋਂ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਵਿਚਾਰ ਚਰਚਾ ਕੀਤੀ। ਜਸਵੰਤ ਵਰਿਆਮ ਨੇ ਆਖਿਆ ਕਿ ਇਸ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਵੱਲੋ ਜੋ ਦੋਆਬੇ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਅਣਗੌਲਿਆਂ ਕਰਕੇ ਸਮੁੱਚੇ ਕਿਸਾਨਾਂ ਨੂੰ ਗਰੀਬੀ ਵੱਲ ਧੱਕ ਰਹੀ ਹੈ ਨੂੰ ਨਵੀਂ ਦਿਸ਼ਾ ਵੱਲ ਲਿਜਾਣ ਲਈ ਚਰਚਾ ਕੀਤੀ।।ਨਵਾਂਸ਼ਹਿਰ ਦੀ ਗੰਨਾ ਮਿੱਲ੍ਹ ਜੋ ਦੁਆਬੇ ਦੇ ਕਿਸਾਨਾਂ ਦੀ ਆਮਦਨ ਦੀ ਰੀੜ ਦੀ ਹੱਡੀ ਹੈ। ਇਸ ਮਿੱਲ੍ਹ ਨੂੰ ਮੌਜੂਦਾ ਸਰਕਾਰ ਕਈ ਸਾਲਾਂ ਤੋਂ ਪ੍ਰਾਈਵੇਟ ਹੱਥਾਂ ਵਿਚ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਜਿਵੇਂ ਹੁਣ ਗੰਨਾ ਮਿੱਲ੍ਹ ਦੇ ਬਿਜਲੀ ਦੇ ਕਨੈਕਸ਼ਨ ਕੱਟ ਦਿੱਤੇ ਗਏ ਹਨ। ਉਧਰ ਦੁਆਬੇ ਤੇ ਮਾਲਵੇ ਨੂੰ ਜੋੜਦਾ ਰਾਹੋਂ ਵਾਲੇ ਪੁੱਲ ਦੀ ਹਾਲਾਤ ਬਹੁਤ ਖਸਤਾ ਹੋ ਚੁੱਕੀ ਹੈ, ਟੁੱਟੀਆਂ ਸੜਕਾਂ ਅਤੇ ਪੁਲ ਤੇ ਪਏ ਟੋਏ ਐਕਸੀਡੈਂਟਾਂ ਨੂੰ ਸੱਦਾ ਦੇ ਰਹੇ ਹਨ, ਉਧਰ ਪੰਜਾਬ ਵਿਚ ਖੇਤੀਬਾੜੀ ਦਾ ਧੰਦਾ ਆਖਰੀ ਸਾਹਾਂ ਤੇ ਚੱਲ ਰਿਹਾ ਹੈ। ਅਜਿਹੇ ਹਾਲਾਤਾਂ ਵਿਚ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਬਾਂਹ ਫੜਦਿਆਂ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਜੋ ਐਮਐੱਸਪੀ ਵਿਚ ਰਿਕਾਰਡ ਵਾਧਾ ਕੀਤਾ। ਇਸ ਦੇ ਨਾਲ ਹੀ ਕਣਕ ਦੇ ਪ੍ਰਮਾਣਿਤ ਬੀਜਾਂ ਤੇ 50 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ। ਇਸ ਰਕਮ ਵਿਚੋਂ ਪੰਜਾਬ ਦਾ ਹਿੱਸਾ 1.5 ਕਰੋੜ ਬਣਦਾ ਹੈ। ਸਬਸਿਡੀ ਵਾਲੀ ਇਹ 50 ਕਰੋੜ ਦੀ ਰਕਮ ਰਾਸ਼ਟਰੀ ਖੁਰਾਕ ਸੁਰੱਖਿਆ ਅਤੇ ਪੋਸ਼ਣ ਮਿਸ਼ਨ (ਐਨਐਫਐਸਐਮ) ਦੇ ਵੀਜ ਘਟਕ ਤਹਿਤ ਦਿੱਤੀ ਜਾਵੇਗੀ। ਜਿਸ ਦਾ ਮੁੱਖ ਉਦੇਸ਼ ਰੱਬੀ ਸੀਜਨ ਦੀ ਬਜਾਈ ਤੋਂ ਪਹਿਲਾਂ ਕਿਸਾਨਾਂ ਨੂੰ ਗੁਣਵਤਾ ਵਾਲੇ ਕਣਕ ਦੇ ਬੀਜ ਦੇ ਕੇ ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨਾ ਹੈ। ਇਸੇ ਤਰ੍ਹਾਂ ਕੇਂਦਰ ਸਰਕਾਰ ਨੇ ਖਾਦਾਂ ਤੇ 41,533 ਕਰੋੜ ਦੀ ਸਬਸਿਡੀ ਮਨਜ਼ੂਰ ਕਰ ਦਿੱਤੀ ਹੈ। ਉਨ੍ਹਾਂ ਆਖਿਆ ਕਿ ਇਸ ਸਾਲ ਹਾੜੀ ਦੀਆਂ ਫਸਲਾਂ ਵਿਚ ਜੋ ਐਮਐੱਸਪੀ ਰਾਹੀਂ ਵਾਧਾ ਕੀਤਾ ਹੈ। ਉਹ ਇਸ ਪ੍ਰਕਾਰ ਹੈ ਮਸਰਾਂ ਦੀ ਦਾਲ ਵਿਚ 390 ਪ੍ਰਤੀ ਕੁਇੰਟਲ, ਛੋਲਿਆਂ ਵਿਚ 83 ਰੁਪਏ ਪ੍ਰਤੀ ਕੁਇੰਟਲ, ਜੌਆਂ ਵਿਚ 136 ਰੁਪਏ ਪ੍ਰਤੀ ਕੁਇੰਟਲ, ਸੂਰਜਮੁਖੀ ਵਿਚ 675 ਰੁਪਏ ਪ੍ਰਤੀ ਕੁਇੰਟਲ, ਕਣਕ ਵਿਚ 25 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। ਕਿਸਾਨਾਂ ਉੱਪਰ ਮਹਿੰਗਾਈ ਦਾ ਬੋਝ ਨਾ ਪਵੇ ਇਸੇ ਲਈ ਹੀ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਨੂੰ ਸਸਤੇ ਭਾਅ ਤੇ ਖਾਦਾਂ ਮੁਹੱਈਆ ਕਰਵਾਉਣ ਲਈ ਇੱਕ ਭਾਰੀ ਸਬਸਿਡੀ ਦਿੱਤੀ ਹੈ। ਇਸੇ ਤਰ੍ਹਾਂ ਹੀ ਗੁਣਵਤਾ ਵਾਲੇ ਬੀਜਾਂ ਉੱਤੇ 50 ਕਰੋੜ ਦੀ ਸਬਸਿਡੀ ਦੇ ਕੇ ਇੱਕ ਵੱਡਾ ਕਦਮ ਚੁੱਕਿਆ ਹੈ।