ਪੰਜਾਬ ’ਚ ਭਾਜਪਾ 117 ਸੀਟਾਂ ’ਤੇ ਚੋਣ ਲੜੇਗੀ : ਸੁਰਿੰਦਰ ਨਾਗਰ ਪੰਜਾਬ 'ਚ ਭਾਜਪਾ 117 ਸੀਟਾਂ ਤੇ ਚੋਣ ਲੜੇਗੀ-ਸੁਰਿੰਦਰ ਨਾਗਰ
Publish Date: Tue, 08 Sep 2026 03:25 PM (IST)
Updated Date: Tue, 08 Sep 2026 03:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਾਠਗੜ੍ਹ : ਭਾਜਪਾ ਦੇ ਰਾਸ਼ਟਰੀ ਸਕੱਤਰ ਅਤੇ ਰਾਜ ਸਭਾ ਮੈਂਬਰ ਹਰਿਆਣਾ ਦੇ ਸਹਿ ਇੰਚਾਰਜ ਸੁਰਿੰਦਰ ਨਾਗਰ ਨੇ ਗੁੱਜਰ ਬਰਾਦਰੀ ਦੇ ਇਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ’ਚ ਭਾਜਪਾ 117 ਸੀਟਾਂ ਤੇ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਰਾਜ ਕਰਨ ਵਾਲੀਆਂ ਵੱਖ-ਵੱਖ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਦਾ ਭਲਾ ਕਰਨ ਦੀ ਥਾਂ ਲੁੱਟਣ ਅਤੇ ਕੁੱਟਣ ਨੂੰ ਤਰਜੀਹ ਦਿੱਤੀ ਹੈ। ਇਹੇ ਕਾਰਨ ਹੈ ਕਿ ਲੋਕਾਂ ਦਾ ਭਰੋਸਾ ਪੰਜਾਬ ’ਚ ਰਾਜ ਕਰਨ ਵਾਲੀਆਂ ਸਿਆਸੀ ਪਾਰਟੀਆਂ ਤੋਂ ਉੱਠਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ’ਚ ਹਰਿਆਣਾ, ਯੂਪੀ ਅਤੇ ਬਿਹਾਰ ਦਾ ਸਰਵਪੱਖੀ ਵਿਕਾਸ ਹੋ ਰਿਹਾ ਹੈ। ਇਨ੍ਹਾਂ ਕਿਹਾ ਕਿ ਪੰਜਾਬ ਦਾ ਭਲਾ ਚਾਹੁੰਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਭਾਜਪਾ ਆਪਣੇ ਦੀ ਦਮ ਤੇ 117 ਸੀਟਾਂ ਤੇ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਗੁੱਜਰ ਬਰਾਦਰੀ ਦਾ ਗੜ੍ਹ ਮੰਨਿਆ ਜਾਂਦਾ ਹੈ। ਇਹੇ ਕਾਰਨ ਹੈ ਕਿ ਉਹ ਇੱਥੋਂ ਦੇ ਲੋਕਾਂ ਨੂੰ 2027 ਦੀਆਂ ਚੋਣਾਂ ਵਿਚ ਭਾਜਪਾ ਦੇ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕਰਨ ਇੱਥੇ ਆਏ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਮਾਰ ਝੱਲ ਰਹੇ ਹਨ। ਅੱਜ ਪੰਜਾਬ ਦਾ ਵਿਕਾਸ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਜਦਕਿ ਮੰਗਾਂ ਲਈ ਸੰਘਰਸ਼ ਕਰ ਰਹੇ ਮੁਲਾਜ਼ਮਾਂ ਤੇ ਸਰਕਾਰ ਵੱਲੋਂ ਤਸ਼ਦਦ ਕੀਤਾ ਜਾ ਰਿਹਾ ਹੈ। ਇਸ ਮੌਕੇ ਨੰਬਰਦਾਰ ਹਰਬੰਸ ਲਾਲ ਟਕਾਰਲੇ ਵਾਲਿਆਂ ਦੇ ਗ੍ਰਹਿ ਵਿਖੇ ਪੁੱਜਣ ’ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਕੀਲ ਰਾਜਵਿੰਦਰ ਸਿੰਘ ਲੱਕੀ, ਸਕੱਤਰ ਜਸਵੰਤ ਰਾਏ ਵੱਲੋਂ ਰਾਸ਼ਟਰੀ ਸਕੱਤਰ ਸੁਰਿੰਦਰ ਨਾਗਰ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਹਰਦੀਪ ਹੱਕਲਾ, ਕੁਲਦੀਪ ਹੱਕਲਾ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ। ਇਸਮੌਕੇ ਸੰਦੀਪ ਭਾਟੀਆ, ਨਰਿੰਦਰ ਸੂਦਨ, ਗੁਰਨਾਮ ਕਸਾਣਾ, ਰਾਜਿੰਦਰ ਕਸਾਣਾ, ਚੌਧਰੀ ਦੇਸ ਰਾਜ ਪੋਸਵਾਲ ਪੰਚਕੂਲਾ, ਜੀਤ ਰਾਮ ਪੋਸਵਾਲ, ਰਾਜ ਕੁਮਾਰ ਰਾਜੀ, ਦੇਸ ਰਾਜ ਹਕਲਾ, ਰਵੀ ਇੰਦਰ ਬਾਗੋਵਾਲ, ਰਾਜ ਬਜਾੜ, ਸਤਪਾਲ, ਭਜਨ ਲਾਲ, ਸੁਭਾਸ਼ ਟਕਾਰਲਾ ਆਦਿ ਹਾਜ਼ਰ ਸਨ।