ਭਾਜਪਾ ਆਗੂਆਂ ਵੱਲੋਂ ਨਸ਼ਾਮੁਕਤ ਪੰਜਾਬ ਬਾਰੇ ਚਰਚਾ ਭਾਜਪਾ ਆਗੂਆਂ ਨੇ ਨਸ਼ਾ ਮੁਕਤ ਪੰਜਾਬ ਬਾਰੇ ਕੀਤੀ ਅਹਿਮ ਚਰਚਾ
Publish Date: Sun, 20 Sep 2026 04:09 PM (IST)
Updated Date: Sun, 20 Sep 2026 04:11 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਨਵਾਂਸ਼ਹਿਰ ’ਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਦੀ ਪ੍ਰਧਾਨਗੀ ਹੇਠ ਅਹੁਦੇਦਾਰਾਂ ਦੀ ਵਿਸ਼ੇਸ਼ ਮੀਟਿੰਗ ਰੋਟਰੀ ਕਲੱਬ ਨਵਾਂਸ਼ਹਿਰ ਵਿਖੇ ਕਰਵਾਈ ਗਈ। ਜ਼ਿਲ੍ਹਾ ਪ੍ਰਧਾਨ ਲੱਕੀ ਨੇ ਭਾਜਪਾ ਦੀ ਵਿਸ਼ੇਸ਼ ਮੁਹਿੰਮ ਨਸ਼ਾ ਮੁਕਤ ਪੰਜਾਬ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਕਿਵੇਂ ਪੰਜਾਬ ਦੇ ਨੌਜਵਾਨ ਰੋਜ਼ਾਨਾ ਆਪਣੀਆਂ ਜਾਨਾਂ ਗੁਆ ਰਹੇ ਹਨ, ਘਰ ਖਾਲੀ ਛੱਡ ਰਹੇ ਹਨ, ਨਸ਼ੇ ਦੀ ਦਲਦਲ ਵਿਚ ਫਸ ਰਹੇ ਹਨ। ਨੌਜਵਾਨਾਂ ਦੀ ਰੱਖਿਆ ਕਰਨਾ ਪੰਜਾਬ ਨੂੰ ਬਚਾਉਣ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਆਪਣੇ ਪਰਿਵਾਰਾਂ ਅਤੇ ਦੇਸ਼ ਦਾ ਭਵਿੱਖ ਹਨ। ਇਸ ਲਈ ਪੰਜਾਬ ਦੇ ਨੌਜਵਾਨਾਂ ਲਈ ਸੁਰੱਖਿਅਤ ਅਤੇ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ। ਲੱਕੀ ਨੇ ਕਿਹਾ ਕਿ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਭਾਜਪਾ ਸਰਕਾਰ ਨੇ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿਚ ਨਸ਼ਾ ਮੁਕਤ ਪੰਜਾਬ“ਨਾਮਕ ਇੱਕ ਵਿਸ਼ੇਸ਼ ਜਾਗਰੂਕਤਾ ਰੈਲੀ ਕਰਨ ਦਾ ਬੀੜਾ ਚੁੱਕਿਆ ਹੈ। ਜੋ ਕਿ 28 ਸਤੰਬਰ ਨੂੰ ਬਲਾਚੌਰ ਦੇ ਪਿੰਡ ਓਧੋਵਾਲ ਤੋਂ ਸ਼ੁਰੂ ਹੋ ਕੇ ਜ਼ੋਨ 2 ਫਤਿਹਗੜ੍ਹ ਸਾਹਿਬ ਤੋਂ ਹੁੰਦਾ ਹੋਇਆ ਨਵਾਂਸ਼ਹਿਰ ਦੇ ਅੰਬੇਡਕਰ ਚੌਕ ਵਿਖੇ ਡਾ. ਭੀਮ ਰਾਓ ਅੰਬੇਡਕਰ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਯਾਦਗਾਰ ’ਤੇ ਮੱਥਾ ਟੇਕਣ ਉਪਰੰਤ ਉਨ੍ਹਾਂ ਦੇ ਜੱਦੀ ਘਰ ਖਟਕੜ ਕਲਾਂ ਵਿਖੇ ਸੰਪਨ ਹੋਵੇਗਾ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਵਿਸ਼ਾਲ ਸ਼ਰਮਾ, ਕਮਲਜੀਤ ਰਾਣਾ, ਚੇਤ ਰਾਮ ਰਤਨ, ਮਨੀਸ਼ ਅਗਨੀਹੋਤਰੀ, ਕੁਲਵਿੰਦਰ ਸਿੰਘ, ਨਿਰਮਲ ਰਾਜਪੂਤ, ਜੱਸੀ ਮਹਾਲੋਂ, ਜਤਿੰਦਰ ਸੈਣੀ, ਜਤਿੰਦਰ ਅਬਰੋਲ, ਕਰਨ ਕੁਮਾਰ, ਭਾਸਕਰ ਪਾਠਕ, ਤਜਿੰਦਰ ਸਿੰਘ ਬੜੌਲਾ, ਡਾ. ਤਜਿੰਦਰ ਸਿੰਘ, ਡਾ. ਦਿਨੇਸ਼ ਕੁਮਾਰ, ਰਜਿੰਦਰ ਬਜਾਜ, ਅਸ਼ਵਨੀ ਨਾਇਰ, ਚੰਦਰ ਮੋਹਨ, ਸੁਨੀਤਾ ਗੌਤਮ, ਵਿਸ਼ਾਲ ਚੋਪੜਾ, ਰਾਜੇਸ਼ ਰਾਮ, ਮਨੀਸ਼ ਸ਼ਰਮਾ, ਟੀਕਮ ਚੌਧਰੀ, ਰਾਣੀ ਚੌਹਾਨ ਆਦਿ ਹਾਜ਼ਰ ਸਨ।