- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਆਈਬੀ ਗਰੁੱਪ ਵੱਲੋਂ ਮਨਜਿੰਦਰ ਸਿੰਘ ਦੀ ਅਗਵਾਈ 'ਚ ਦੁਬਈ ਦੇ ਵੇਗੋ ਗ੍ਰੈਂਡ ਹੋਟਲ ਵਿਖੇ ਇੰਟਰਨੈਸ਼ਨਲ ਬਿਸਨੈਸ ਐਵਾਰਡ 2026 ਕਰਵਾਇਆ ਗਿਆ ਜਿਸ ਵਿਚ ਪੰਜਾਬੀਆਂ ਦਾ ਬੋਲਬਾਲਾ ਰਿਹਾ।

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਡੀਆਈਬੀ ਗਰੁੱਪ ਵੱਲੋਂ ਮਨਜਿੰਦਰ ਸਿੰਘ ਦੀ ਅਗਵਾਈ 'ਚ ਦੁਬਈ ਦੇ ਵੇਗੋ ਗ੍ਰੈਂਡ ਹੋਟਲ ਵਿਖੇ ਇੰਟਰਨੈਸ਼ਨਲ ਬਿਸਨੈਸ ਐਵਾਰਡ 2026 ਕਰਵਾਇਆ ਗਿਆ ਜਿਸ ਵਿਚ ਪੰਜਾਬੀਆਂ ਦਾ ਬੋਲਬਾਲਾ ਰਿਹਾ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੰਸਦ ਮੈਂਬਰ ਜਲੰਧਰ ਨੂੰ ਪੰਜਾਬ ਪਾਲਿਟਿਕਸ ਐਮੀਨੈਂਸ ਐਵਾਰਡ, ਤਲਵਿੰਦਰ ਸਿੰਘ ਦੁਬਈ ਉਸਮਾਨਪੁਰ ਵਾਲੇ, ਰਵੀ ਸਿੰਘ ਮੁਖੀ ਖਾਲਸਾ ਏਡ ਵਾਲੇ, ਜਰਨੈਲ ਸਿੰਘ ਵਿਧਾਇਕ ਦਿੱਲੀ, ਸ਼ੈਰੀ ਕਲਸੀ ਵਿਧਾਇਕ ਬਟਾਲਾ, ਡਾ. ਵਰਿੰਦਰ ਭੁੱਲਰ, ਜਗਤਾਰ ਭੁੱਲਰ ਆਦਿ ਸਮੇਤ ਦਰਜਨਾਂ ਸ਼ਖ਼ਸੀਅਤਾਂ ਦਾ ਵੱਖ-ਵੱਖ ਖੇਤਰਾਂ ਵਿਚ ਪਾਏ ਯੋਗਦਾਨ ਲਈ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ।
ਸਮਾਗਮ ਦੌਰਾਨ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਕਰਕੇ ਮਾਰੇ ਗਏ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਮਨਜਿੰਦਰ ਸਿੰਘ ਨੇ ਦੱਸਿਆ ਕਿ ਦੁਬਈ ਦੀਆਂ ਪ੍ਰਮੁੱਖ ਹਸਤੀਆਂ ਯਾਕੂਬ ਅਲ ਅਲੀ, ਅਲੀ ਅਜ਼ਮਾਨ, ਡਾ. ਬੂ ਅਬਦੁੱਲਾ, ਲੈਲਾ ਅਲ ਰਹੀਲ ਵੀ ਸਨਮਾਨ ਸਮਾਰੋਹ ਵਿਚ ਹਾਜ਼ਰ ਰਹੇ। ਉਨ੍ਹਾਂ ਦੱਸਿਆ ਕਿ ਇਸ ਵਾਰ ਕੁੱਲ 13 ਤੋਂ ਵੱਧ ਸ਼ਖ਼ਸੀਅਤਾਂ ਨੂੰ ਵੱਖ-ਵੱਖ ਕੈਟਾਗਰੀਆਂ ਵਿਚ ਸਨਮਾਨਿਤ ਕੀਤਾ ਗਿਆ ਹੈ।