- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸ ਨੂੰ ਅਲਵਿਦਾ ਆਖ ਕਈ ਪਰਿਵਾਰ ਭਾਜਪਾ 'ਚ ਹੋਏ ਸ਼ਾਮਿਲ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੰਜਾਬ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਸ਼ੀਤਲ ਅੰਗੁਰਾਲ ਪ੍ਰਧਾਨ ਭਾਜਪਾ ਐੱਸਸੀ ਮੋਰਚਾ ਪੰਜਾਬ ਅਤੇ ਸਮੁੱਚੀ ਭਾਜਪਾ ਲੀਡਰਸ਼ਿਪ ਦੀਆਂ ਕੋਸ਼ਿਸ਼ਾਂ ਸਦਕਾ ਬਣਨ ਜਾ ਰਹੀ ਡਬਲ ਇੰਜਣ ਦੀ ਸਰਕਾਰ ਦੇਖਦਿਆਂ ਕਈ ਕਾਂਗਰਸੀ ਪਰਿਵਾਰਾਂ ਵੱਲੋਂ ਭਾਜਪਾ ਵਿਚ ਸ਼ਾਮਲ ਹੋਣ ਦਾ ਰੁਝਾਨ ਵਧ ਰਿਹਾ ਹੈ। ਭਾਜਪਾ ਐੱਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਚੇਤ ਰਾਮ ਰਤਨ ਦੀ ਪ੍ਰੇਰਨਾ ਸਦਕਾ ਐਡਵੋਕੇਟ ਵਿਸ਼ਾਲ ਸ਼ਰਮਾ ਜ਼ਿਲ੍ਹਾ ਸੈਕਟਰੀ ਭਾਜਪਾ, ਪ੍ਰਧਾਨ ਵਪਾਰ ਮੰਡਲ ਬਹਾਦਰ ਚੰਦ ਅਰੋੜਾ ਦੀ ਹਾਜ਼ਰੀ ਵਿਚ ਨਵੀਂ ਅਬਾਦੀ ਦੇ ਡਾ. ਅਵਤਾਰ ਸਿੰਘ, ਰਾਮ ਲੁਭਾਇਆ ਇਬਰਾਹੀਮ ਬਸਤੀ, ਸੋਮ ਲਾਲ ਸੱਲ੍ਹਣ ਅਤੇ ਪਿੰਡ ਕਰੀਹਾ ਦੇ ਬਲਵੀਰ ਕੁਮਾਰ ਬਾਲੂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿਚ ਸ਼ਾਮਲ ਹੋ ਗਏ। ਜ਼ਿਲ੍ਹਾ ਐੱਸਸੀ ਮੋਰਚਾ ਪ੍ਰਧਾਨ ਚੇਤ ਰਾਮ ਰਤਨ ਅਤੇ ਐਡਵੋਕੇਟ ਵਿਸ਼ਾਲ ਸ਼ਰਮਾ ਨੇ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਏ ਪਰਿਵਾਰਾਂ ਦਾ ਪੂਰਾ ਮਾਣ ਸਤਿਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਲੋਕ-ਹਿਤੈਸ਼ੀ ਨੀਤੀਆਂ ਅਤੇ ਦੇਸ਼ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਵਰਗਾਂ ਦੇ ਲੋਕ ਲਗਾਤਾਰ ਪਾਰਟੀ ਨਾਲ ਜੁੜ ਰਹੇ ਹਨ। ਭਾਜਪਾ ਵਿਚ ਸ਼ਾਮਲ ਹੋਏ ਪਰਿਵਾਰਾਂ ਨੇ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣ ਦਾ ਭਰੋਸਾ ਦਿਵਾਇਆ।।ਇਸ ਮੌਕੇ ਮੁਨਸ਼ੀ ਕੁਮਾਰ ਮੰਡਲ ਪ੍ਰਧਾਨ ਨਵਾਂਸ਼ਹਿਰ, ਸੈਕਟਰੀ ਜਸਪ੍ਰੀਤ ਜੱਸੀ ਮਹਾਲੋਂ ਸੈਕਟਰੀ ਸ਼ਹਿਰੀ, ਸਕੱਤਰ ਜਤਿੰਦਰ ਅਬਰੋਲ, ਪਵਨ ਕੁਮਾਰ ਰੱਤੂ ਆਦਿ ਹਾਜ਼ਰ ਸਨ।