- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਾਕ ਪੱਧਰੀ ਪ੍ਰਦਰਸ਼ਨੀ 'ਚ ਭੀਣ ਸਕੂਲ ਦੀ ਝੰਡੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਬਲਾਕ ਪੱਧਰੀ ਸਬਜੈਕਟ ਫੇਅਰ ਕਰਵਾਇਆ। ਜਿਸ ਵਿਚ ਅਲੱਗ-ਅਲੱਗ ਵਿਸ਼ਿਆਂ ਤਹਿਤ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ। ਇਸ ਪ੍ਰਦਰਸ਼ਨੀ ਵਿਚ ਸਰਕਾਰੀ ਹਾਈ ਸਕੂਲ ਭੀਣ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਸਕੂਲ ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਸਟੇਟ ਐਵਾਰਡੀ ਨੇ ਦੱਸਿਆ ਕਿ ਦੋ ਦਿਨ ਚੱਲੇ ਇਨ੍ਹਾਂ ਮੁਕਾਬਲਿਆਂ ਵਿਚ ਮਿਡਲ ਵਰਗ ਵਿਚ ਭੀਣ ਸਕੂਲ ਦੀਆਂ ਵਿਦਿਆਰਥਣਾਂ ਇਸ਼ੀਕਾ ਅਤੇ ਜਸਪ੍ਰੀਤ ਨੇ ਭਾਰਤੀ ਲੋਕਾਚਾਰ ਥੀਮ ਤਹਿਤ ਤੀਸਰਾ ਸਥਾਨ ਅਤੇ ਮਾਨਵੀ ਤੇ ਅੰਜਲੀ ਨੇ ਕਲਾ ਏਕੀਕ੍ਰਿਤ ਥੀਮ ਤਹਿਤ ਗਣਿਤ ਵਿਸ਼ੇ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸੈਕੰਡਰੀ ਵਰਗ ਵਿਚ ਇੰਦਰਪ੍ਰੀਤ ਕੌਰ ਨੇ ਗਣਿਤ ਦੀ ਅਸਲ ਜਿੰਦਗੀ ਵਿਚ ਵਰਤੋਂ ਥੀਮ ਤਹਿਤ ਦੂਸਰਾ ਸਥਾਨ, ਹੀਨਾ ਨੇ ਕਲਾ ਏਕੀਕ੍ਰਿਤ ਵਿਸ਼ੇ ਤਹਿਤ ਦੂਸਰਾ ਸਥਾਨ ਅਤੇ ਜਸਮੀਨ ਨੇ ਭਾਰਤੀ ਲੋਕਾਚਾਰ ਥੀਮ ਤਹਿਤ ਬਲਾਕ ਪੱਧਰ