ਖ਼ਾਲਸਾ ਕਾਲਜ ਦੀ ਐਥਲੈਟਿਕ ਮੀਟ ਯਾਦਗਾਰੀ ਹੋ ਨਿੱਬੜੀ
ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਦੀ ਐਥਲੈਟਿਕ ਮੀਟ ਯਾਦਗਾਰੀ ਹੋ ਨਿਬੜੀ
Publish Date: Mon, 23 Mar 2026 03:58 PM (IST)
Updated Date: Tue, 24 Mar 2026 03:59 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਵਿਖੇ ਪ੍ਰਿੰ. ਡਾ. ਰਣਜੀਤ ਸਿੰਘ ਦੀ ਯੋਗ ਅਗਵਾਈ ਅਤੇ ਕੋਆਰਡੀਨੇਟਰ ਪ੍ਰੋ. ਰੁਪਿੰਦਰ ਕੌਰ ਦੀ ਦੇਖ ਰੇਖ ਅਧੀਨ ਸਲਾਨਾ ਐਥਲੈਟਿਕ ਮੀਟ ਕਰਵਾਈ। ਝੰਡਾ ਲਹਿਰਾਉਣ ਦੀ ਰਸਮ ਕਾਲਜ ਪ੍ਰਿੰਸੀਪਲ ਡਾ. ਰਣਜੀਤ ਸਿੰਘ ਵਲੋਂ ਨਿਭਾਈ। ਐਥਲੈਟਿਕ ਮੀਟ ਦੀ ਆਰੰਭਤਾ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਬਦ ਦੇਹ ਸਿਵਾ ਬਰੁ ਮੋਹਿ ਇਹੈ ਗਾਇਨ ਕਰਕੇ ਕੀਤੀ। ਇਸ ਮੌਕੇ ਡਾ. ਰਣਜੀਤ ਸਿੰਘ ਨੇ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹਨ। ਇਨ੍ਹਾਂ ਵਿਚ ਭਾਗ ਲੈ ਕੇ ਖਿਡਾਰੀ ਨਸ਼ਿਆਂ ਜਿਹੀਆਂ ਭੈੜੀਆਂ ਅਲਾਮਤਾਂ ਤੋਂ ਬਚਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਐੱਸਜੀਪੀਸੀ ਸ਼੍ਰੀ ਅੰਮ੍ਰਿਤਸਰ ਵੱਲੋਂ ਆਪਣੀਆਂ ਵਿਦਿਅਕ ਸੰਸਥਾਵਾਂ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਸੰਸਥਾ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਖੇਤਰ ਵਿਚ ਵਿਸ਼ੇਸ਼ ਮੱਲ੍ਹਾਂ ਮਾਰੀਆ ਹਨ। ਵਿਦਿਆਰਥੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਇਹ ਸੰਸਥਾ ਵਚਨਬੱਧ ਹੈ। ਇਸ ਮੌਕੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿਚ ਸ਼ਾਟਪੁੱਟ ਵਿੱਚੋਂ ਦੀਪਿੰਦਰ ਸਿੰਘ ਨੇ ਪਹਿਲਾ, ਬ੍ਰੰਮਦੀਪ ਨੇ ਦੂਜਾ, ਪ੍ਰਭਜੋਤ ਨੇ ਤੀਜਾ ਸਥਾਨ ਹਾਸਿਲ ਕੀਤਾ। ਸ਼ਾਟਪੁੱਟ ਵਿਚੋਂ ਅਮਨਦੀਪ ਪਹਿਲੇ, ਨਿੱਕੀ ਦੂਜੇ ਅਤੇ ਸੁਖਕੀਰਤ ਤੀਜੇ ਸਥਾਨ ਤੇ ਰਹੀ। 100 ਮੀਟਰ ਦੌੜ ਵਿਚੋਂ ਸਚਿਨ ਪਹਿਲਾ, ਦੀਪਿੰਦਰ ਦੂਜਾ ਅਤੇ ਪ੍ਰਭਜੋਤ ਨੇ ਤੀਜਾ ਸਥਾਨ ਹਾਸਿਲ ਕੀਤਾ। 100 ਮੀਟਰ ਦੌੜ ਵਿਚੋਂ ਅਮਨਦੀਪ ਪਹਿਲੇ, ਸੁਖਕੀਰਤ ਦੂਜੇ ਅਤੇ ਇਸ਼ੀਕਾ ਤੀਜੇ ਸਥਾਨ ਤੇ ਰਹੀ। 200 ਮੀਟਰ ਦੌੜ ਲਕਸ਼ਵੀਰ ਪਹਿਲਾ, ਸਚਿਨ ਦੂਜਾ, ਪ੍ਰਭਜੋਤ ਅਤੇ ਬ੍ਰੰਮਦੀਪ ਨੇ ਤੀਜਾ ਸਥਾਨ ਹਾਸਿਲ ਕੀਤਾ। 200 ਮੀਟਰ ਦੌੜ ਸੁਖਕੀਰਤ ਪਹਿਲੇ, ਅਮਨਦੀਪ ਦੂਜੇ ਅਤੇ ਜੂਲੀ ਤੀਜੇ ਸਥਾਨ ਤੇ ਰਹੀ। ਸਪੁਨ ਰੇਸ ਵਿਚੋਂ ਦੀਪਿੰਦਰ ਸਿੰਘ ਨੇ ਪਹਿਲਾ, ਗੁਰਸੁਮਿਤ ਪਾਲ ਸਿੰਘ ਨੇ ਦੂਜਾ ਅਤੇ ਮੋਹਿਤ ਨੇ ਤੀਜਾ ਸਥਾਨ ਹਾਸਿਲ ਕੀਤਾ। ਸਪੁਨ ਰੇਸ ਵਿਚੋਂ ਅਮਨਦੀਪ ਕੌਰ ਪਹਿਲੇ, ਖੁਸ਼ੀ ਦੂਜੇ ਅਤੇ ਨਿੱਕੀ ਤੀਜੇ ਸਥਾਨ ਤੇ ਰਹੀ। ਸੈਕ ਰੇਸ ਵਿਚੋਂ ਨਵਦੀਪ ਨੇ ਪਹਿਲਾ, ਸਚਿਨ ਨੇ ਦੂਜਾ, ਦੀਪਿੰਦਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਸੈਕ ਰੇਸ ਵਿਚੋਂ ਅਮਨਦੀਪ ਪਹਿਲੇ, ਸੁਖਕੀਰਤ ਦੂਜੇ ਅਤੇ ਰਾਧਨਾ ਤੀਜੇ ਸਥਾਨ ਤੇ ਰਹੀ। ਇਕ ਲੱਤੀ ਦੌੜ ਵਿਚੋਂ ਦੀਪਿੰਦਰ ਪਹਿਲੇ ਅਤੇ ਲਕਸ਼ਦੀਪ ਦੂਜੇ ਸਥਾਨ ਅਤੇ ਯੁਵਰਾਜ ਤੀਸਰੇ ਤੇ ਰਿਹਾ। ਇਕ ਲੱਤੀ ਦੌੜ ਵਿਚੋਂ ਅਮਨਦੀਪ ਨੇ ਪਹਿਲਾ, ਇਸ਼ਿਕਾ ਨੇ ਦੂਜਾ ਅਤੇ ਸੁਖਕੀਰਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਤਿੰਨ ਲੱਤੀ ਦੌੜ ਵਿਚੋਂ ਨਵਦੀਪ ਅਤੇ ਯੁਵਰਾਜ ਪਹਿਲਾ, ਕਰਨਵੀਰ ਅਤੇ ਦੀਪਿੰਦਰ ਦੂਜੇ, ਪ੍ਰਭਜੋਤ ਅਤੇ ਬ੍ਰੰਹਮਦੀਪ ਤੀਜੇ ਸਥਾਨ ਤੇ ਰਹੇ। ਤਿੰਨ ਲੱਤੀ ਦੌੜ ਵਿਚੋਂ ਇਸ਼ਿਕਾ ਅਤੇ ਤਰਨਪ੍ਰੀਤ ਨੇ ਪਹਿਲਾ, ਸੁਖਕੀਰਤ ਅਤੇ ਖੁਸ਼ੀ ਨੇ ਦੂਜਾ ਸਥਾਨ, ਅਮਨਦੀਪ ਅਤੇ ਗੁਰਤੀਰਥ ਨੇ ਤੀਜਾ ਸਥਾਨ ਹਾਸਿਲ ਕੀਤਾ। ਬੋਰਡ ਦੌੜ ਵਿਚੋਂ ਯੁਵਰਾਜ ਪਹਿਲੇ, ਲਕਸ਼ਵੀਰ ਦੂਜੇ ਤੇ ਕਰਨਵੀਰ ਤੀਜੇ ਸਥਾਨ ਤੇ ਰਹੇ। ਬੋਰਡ ਦੌੜ ਵਿਚੋਂ ਦੀਪਿਕਾ ਪਹਿਲੇ, ਅਰਸ਼ਪ੍ਰੀਤ ਦੂਜੇ, ਸਨੇਹਾ ਤੀਜੇ ਸਥਾਨ ਤੇ ਰਹੇ। ਰੀਲੇਅ ਦੌੜ ਸਚਿਨ, ਦੀਪਿੰਦਰ ਲਕਸ਼ਵੀਰ ਪਹਿਲੇ, ਕਰਨਵੀਰ, ਪ੍ਰਭਜੋਤ ਅਤੇ ਬ੍ਰੰਮਦੀਪ ਦੂਜੇ ਅਤੇ ਨਵਦੀਪ, ਯੁਵਰਾਜ ਅਤੇ ਨਿਸ਼ਾਂਤ ਤੀਜੇ ਸਥਾਨ ਤੇ ਰਹੇ। ਰੀਲੇਅ ਦੌੜ ਸੁਖਕੀਰਤ, ਜੂਲੀ ਅਤੇ ਨਿੱਕੀ ਪਹਿਲੇ, ਇਸ਼ਿਕਾ, ਤਰਨਪ੍ਰੀਤ ਅਤੇ ਦਿਲਜੋਤ ਦੂਜੇ ਅਤੇ ਅਮਨਦੀਪ, ਗੁਰਤੀਰਥ ਅਤੇ ਦੀਪਿਕਾ ਤੀਜੇ ਸਥਾਨ ਤੇ ਰਹੀਆਂ। ਇਸ ਮੌਕੇ ਅਮਨਦੀਪ ਕੌਰ ਅਤੇ ਦੀਪਿੰਦਰ ਸਿੰਘ ਬੈਸਟ ਅਥਲੀਟ ਚੁਣੇ ਗਏ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਪ੍ਰੋ. ਗੁਰਸ਼ਾਨ ਸਿੰਘ ਅਤੇ ਡਾ. ਕੁਲਦੀਪ ਕੌਰ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।