ਪਿੰਡ ਕਿਸ਼ਨਪੁਰਾ ’ਚ ਬੈਰਾਗੀ ਭਲਾਈ ਬੋਰਡ ਵੱਲੋਂ ਚਰਚਾ ਪਿੰਡ ਕਿਸ਼ਨਪੁਰਾ 'ਚ ਬੈਰਾਗੀ ਭਲਾਈ ਬੋਰਡ ਨੇ ਕੀਤੀ ਅਹਿਮ ਮੀਟਿੰਗ
Publish Date: Fri, 25 Sep 2026 07:10 PM (IST)
Updated Date: Fri, 25 Sep 2026 07:12 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪਿੰਡ ਕਿਸ਼ਨਪੁਰਾ ਚ ਬੈਰਾਗੀ ਭਲਾਈ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਪਰਮਜੀਤ ਸਿੰਘ ਗੜ੍ਹੀ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਹੋਈ। ਜਿਸ ਵਿਚ ਪਰਮਜੀਤ ਸਿੰਘ ਗੜ੍ਹੀ ਨੇ ਦੱਸਿਆ ਕਿ ਪੰਜਾਬ ਦੇਸ਼ ਦਾ ਇੱਕੋ-ਇੱਕ ਅਜਿਹਾ ਰਾਜ ਹੈ ਜਿੱਥੇ ਬਿਨਾਂ ਕਿਸੇ ਧਰਮ, ਜਾਤ ਜਾਂ ਸਾਲਾਨਾ ਆਮਦਨ ਦੇ ਭੇਦਭਾਵ ਤੋਂ ਹਰ ਇੱਕ ਲਈ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਤਾਂ ਜੋ ਹਰੇਕ ਲੋੜਵੰਦ ਦਾ ਸਹੀ ਤਰੀਕੇ ਨਾਲ ਇਲਾਜ ਹੋ ਸਕੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਵੱਲੋਂ ਇਸ ਸਹੁਲਤ ਦਾ ਲਾਭ ਲੈਣ ਤੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਸੂਬੇ ਦੀਆਂ ਹਰੇਕ ਮਹਿਲਾਵਾਂ ਲਈ 1000 ਰੁਪਏ ਦੇ ਵਾਅਦੇ ਤੋਂ ਵੀ ਅੱਗੇ ਵਧ ਕੇ ਦਲਿਤ ਪਰਿਵਾਰਾਂ ਦੀਆਂ ਮਹਿਲਾਵਾਂ ਲਈ 1500 ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਪੰਜਾਬੀਆਂ ਦੀਆਂ ਉਮੀਦਾਂ ਅਤੇ ਸੁਪਨਿਆਂ ਅਨੁਸਾਰ ਇਤਿਹਾਸਕ ਕੰਮ ਕੀਤੇ ਹਨ। ਆਪ ਸਰਕਾਰ ਨੇ ਮੁਫ਼ਤ ਬਿਜਲੀ, ਬਿਹਤਰ ਸਿੱਖਿਆ, ਵਧੀਆ ਸਿਹਤ ਸਹੂਲਤਾਂ, ਸ਼ਹੀਦਾਂ ਦੇ ਪਰਿਵਾਰਾਂ ਲਈ ਸਨਮਾਨ ਰਾਸ਼ੀ ਅਤੇ ਮਹਿਲਾਵਾਂ ਲਈ ਸਨਮਾਨ ਰਾਸ਼ੀ ਵਰਗੀਆਂ ਆਪਣੀਆਂ ਸਾਰੀਆਂ ਗਾਰੰਟੀਆਂ ਪੂਰੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਧੱਕੇਸ਼ਾਹੀ ਖਿਲਾਫ਼ ਡਟ ਕੇ ਵਿਰੋਧ ਕਰਦੇ ਹਨ ਅਤੇ ਵਿਰੋਧੀਆਂ ਦੀਆਂ ਇਹ ਕੋਸ਼ਿਸ਼ਾਂ ਨਾਕਾਮ ਰਹਿਣਗੀਆਂ। ਮਾਨ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਰੋਕਣ ਦੀਆਂ ਸਾਜ਼ਿਸ਼ਾਂ ਕਦੇ ਵੀ ਪੂਰੀਆਂ ਨਹੀਂ ਹੋਣਗੀਆਂ ਅਤੇ ਪੰਜਾਬੀਆਂ ਦੇ ਸੁਪਨੇ ਅਤੇ ਵਿਕਾਸ ਦੇ ਕੰਮ ਕਿਸੇ ਵੀ ਕੀਮਤ ਤੇ ਨਹੀਂ ਰੁਕਣਗੇ। ਇਸ ਮੌਕੇ ਬੈਰਾਗੀ ਭਲਾਈ ਬੋਰਡ ਦੇ ਨਵਾਂਸ਼ਹਿਰ ਤੋਂ ਚੇਅਰਮੈਨ ਧਰਮ ਚੰਦ ਨੇ ਕਿਹਾ ਕਿ ਆਪ ਦੇ ਆਗੂਆਂ ਅਤੇ ਵਲੰਟੀਅਰਾਂ ਵੱਲੋਂ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੁਲਤਾਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਬਣਦੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਜੋਤੀ ਨੂੰ ਵਾਇਸ ਚੇਅਰਮੈਨ ਵੱਲੋਂ ਨਿਯੁਕਤ ਕੀਤਾ ਗਿਆ। ਵਾਇਸ ਚੇਅਰਮੈਨ ਜੋਤੀ ਨੇ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਨਿਰਮਲਾ, ਰਾਣੋਂ, ਰਾਜਵਿੰਦਰ ਕੌਰ, ਰਮੇਸ਼ ਕੁਮਾਰੀ, ਚਰਨਜੀਤ, ਪ੍ਰੀਆ, ਪੂਜਾ ਰਾਣੀ, ਇੰਦਰਜੀਤ ਕੌਰ, ਭਾਵਨਾ, ਹਰਸ਼ ਬਾਵਾ, ਪੂਨਮ ਗਰਗ, ਜਸਵਿੰਦਰ ਰਾਣੀ, ਅੰਕਿਤਾ ਸ਼ਰਮਾ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।