ਬਾਬਾ ਰਾਮ ਚੰਦ ਜੀ ਦਾ ਸਾਲਾਨਾ ਜੋੜ ਮੇਲਾ ਸਮਾਪਤ
ਬਾਬਾ ਰਾਮ ਚੰਦ ਜੀ ਦਾ ਸਲਾਨਾ ਜੋੜ ਮੇਲਾ ਸਮਾਪਤ
Publish Date: Sun, 22 Feb 2026 06:12 PM (IST)
Updated Date: Mon, 23 Feb 2026 04:10 AM (IST)

ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਧੰਨ ਧੰਨ ਬਾਬਾ ਰਾਮ ਚੰਦ ਜੀ ਦਾ ਸਾਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਬਾਬਾ ਸੁਖਜਿੰਦਰ ਸਿੰਘ ਅਤੇ ਸਮਾਧ ਬਾਬਾ ਰਾਮ ਚੰਦ ਵੈਲਫੇਅਰ ਮੈਨੇਜਿੰਗ ਕਮੇਟੀ ਪਿੰਡ ਜਗਤਪੁਰ-ਬਘੌਰਾ ਦੀ ਅਗਵਾਈ ਵਿਚ ਕਰਵਾਇਆ। ਮੇਲੇ ਦੇ ਪਹਿਲੇ ਦਿਨ ਬੱਚਿਆਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ। ਦੂਜੇ ਦਿਨ ਕਬੱਡੀ ਦੇ ਮੈਚ ਕਰਵਾਏ ਗਏ। ਤੀਜੇ ਦਿਨ ਦੁਪਹਿਰ ਤੋਂ ਪਹਿਲਾਂ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਰਸਮ ਕੀਤੀ ਅਤੇ ਬਾਅਦ ਦੁਪਹਿਰ ਪਿੰਡ ਜਗਤਪੁਰ ਵਿਚ ਸ਼ੋਭਾ ਯਾਤਰਾ ਸਜਾਈ ਗਈ। ਚੌਥੇ ਦਿਨ ਘੋੜਾ ਰੇੜਾ ਦੌੜਾਂ ਕਰਵਾਈਆਂ ਗਈਆਂ। ਪੰਜਵੇਂ ਦਿਨ ਬੈਲ ਗੱਡੀਆਂ ਦੀਆਂ ਦੌੜਾਂ ਅਤੇ ਸੱਭਿਆਚਾਰਕ ਡਰਾਮਾ ਵੀ ਕਰਵਾਇਆ ਗਿਆ। ਛੇਵੇਂ ਦਿਨ ਹਲਟੀ ਦੀਆਂ ਦੌੜਾਂ ਕਰਵਾਈਆਂ ਗਈਆਂ ਤੇ ਸੱਤਵੇਂ ਦਿਨ ਨੂੰ ਮਹਿਫਲੇ ਕਵਾਲੀਆਂ ਕਰਵਾਈ ਗਈ। ਰਾਤ ਦੇ ਦੀਵਾਨਾਂ ਵਿਚ ਪ੍ਰਸਿੱਧ ਗਾਇਕ ਦੁਰਗਾ ਰੰਗੀਲਾ, ਬਲਰਾਜ ਬਿਲਗਾ, ਸ਼ਕੀਲ ਸਾਬਰੀ ਤੋਂ ਇਲਾਵਾ ਹੋਰ ਅਨੇਕਾਂ ਕਲਾਕਾਰਾਂ ਨੇ ਰੱਬੀ ਜਸ ਗਾਇਨ ਕੀਤਾ। ਪ੍ਰਬੰਧਕ ਕਮੇਟੀ ਵੱਲੋਂ ਇੱਕ ਲਾਟਰੀ ਦਾ ਡਰਾਅ ਵੀ ਕੱਢਿਆ ਗਿਆ। ਜੋ ਮੇਲਾ ਪ੍ਰੇਮੀਆਂ ਵਾਸਤੇ ਬੜਾ ਹੀ ਦਿਲਚਸਪ ਰਿਹਾ। ਵੱਖ-ਵੱਖ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੇ ਜੇਤੂਆਂ ਨੂੰ ਸਨਮਾਨਿਤ ਕਰਨ ਵਾਸਤੇ ਡੇਰਾ ਪ੍ਰੇਮਪੁਰਾ ਜਗਤਪੁਰ ਦੇ ਗੱਦੀਨਸ਼ੀਨ ਸੰਤ ਅਮਰੀਕ ਦਾਸ ਅਤੇ ਸੰਤ ਮੱਖਣ ਦਾਸ ਉਚੇਚੇ ਤੌਰ ਤੇ ਮੇਲੇ ਵਿਚ ਹਾਜ਼ਰ ਹੋਏ। ਮੇਲੇ ਦੇ ਪ੍ਰਬੰਧਾਂ ਵਿਚ ਪ੍ਰਧਾਨ ਗੁਰਦਾਵਰ ਸਿੰਘ, ਬੂਟਾ ਸਿੰਘ, ਬਲਕਾਰ ਸਿੰਘ, ਹਰਜਿੰਦਰ ਸਿੰਘ, ਹੈਰੀ ਜਗਤਪੁਰ, ਮਾਸਟਰ ਸੁੱਚਾ ਸਿੰਘ, ਮਹਿੰਦਰ ਸਿੰਘ, ਚਰਨਜੀਤ ਸਿੰਘ, ਵਿੱਕੀ, ਸੁਖਰਾਜ, ਸੰਤੋਖ ਸਿੰਘ ਤੋਂ ਇਲਾਵਾ ਹੋਰ ਸੇਵਾਦਾਰਾਂ ਨੇ ਵਿਸ਼ੇਸ਼ ਤੌਰ ਤੇ ਸੇਵਾ ਨਿਭਾਈ।