ਨਵਾਂਸ਼ਹਿਰ ’ਚ ਜ਼ਿੰਮੇਵਾਰ ਨਾਗਰਿਕਤਾ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਨਵਾਂਸ਼ਹਿਰ ’ਚ ਜ਼ਿੰਮੇਵਾਰ ਨਾਗਰਿਕਤਾ ਸੰਬੰਧੀ ਜਾਗਰੂਕਤਾ ਰੈਲੀ ਕੱਢੀ
Publish Date: Fri, 30 Oct 2026 04:58 PM (IST)
Updated Date: Fri, 30 Oct 2026 05:01 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਰੋਡ ਸੇਫਟੀ ਅਵੇਰਨੈੱਸ ਸੁਸਾਇਟੀ ਵੱਲੋਂ ਦੋਆਬਾ ਗਰੁੱਪ ਆਫ ਕਾਲਜਿਜ਼ ਰਾਹੋਂ ਦੇ ਸਹਿਯੋਗ ਨਾਲ ਨਵਾਂਸ਼ਹਿਰ ’ਚ ਜ਼ਿੰਮੇਵਾਰ ਨਾਗਰਿਕਤਾ ਪ੍ਰਤੀ ਜਾਗਰੂਕਤਾ ਰੈਲੀ ਕੱਢੀ। ਰੈਲੀ ਨੂੰ ਝੰਡੀ ਦੇਣ ਦੀ ਰਸਮ ਮਹਿੰਦਰ ਸਿੰਘ ਬਾਠ ਚੇਅਰਮੈਨ ਡੀਜੀਸੀ ਰਾਹੋਂ ਵੱਲੋਂ ਕੀਤੀ। ਰੈਲੀ ਦਾ ਰੂਟ ਦੋਆਬਾ ਆਰੀਆ ਸਕੂਲ ਤੋਂ ਚੰਡੀਗੜ੍ਹ ਚੌਂਕ ਅਤੇ ਦਿੱਲੀ ਕਲੋਨੀ ਲਾਈਫ ਲਾਈਨ ਰੋਡ ਮਿਉਂਸਪਲ ਪਾਰਕ ਤੇ ਅੱਗੋਂ ਰੋਡ ਸੇਫਟੀ ਟ੍ਰੇਨਿੰਗ ਪਾਰਕ ਅਤੇ ਰੋਟਰੀ ਭਵਨ ਪੁੱਜ ਕੇ ਸੈਮੀਨਾਰ ਵਿਚ ਤਬਦੀਲੀ ਹੋ ਗਈ। ਸੈਮੀਨਾਰ ਦੌਰਾਨ ਡਾ. ਅਜੇ ਬੱਗਾ ਨੇ ਆਖਿਆ ਕਿ ਅਸੀਂ ਰੋਜ਼ਾਨਾ ਸੌਣ ਤੋਂ ਪਹਿਲਾਂ ਸਵੈ-ਪੜਚੋਲ ਰਾਹੀਂ ਦਿਨ ਭਰ ਦੀਆਂ ਸਰਗਰਮੀਆਂ ਨੂੰ ਬਤੌਰ ਨਾਗਰਿਕ ਜ਼ਿੰਮੇਵਾਰ ਤੇ ਗੈਰ-ਜਿੰਮੇਵਾਰ ਨਾਗਰਿਕ ਸਰਗਰਮੀਆਂ ਦਾ ਟੈਗ ਲਗਾ ਸਕਦੇ ਹਾਂ। ਸੈਮੀਨਾਰ ਨੂੰ ਟ੍ਰੈਫਿਕ ਪੁਲਿਸ ਵੱਲੋਂ ਇੰਸਪੈਕਟਰ ਪ੍ਰਵੀਨ ਕੁਮਾਰ, ਜੀਐੱਸ ਤੂਰ, ਜੇਐੱਸ ਗਿੱਦਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਨਰਿੰਦਰ ਪਾਲ ਤੂਰ, ਦਿਲਬਾਗ ਸਿੰਘ ਰਿਟਾ. ਡੀਈਓ, ਪ੍ਰਿੰ. ਬਿਕਰਮਜੀਤ ਸਿੰਘ, ਡਾ. ਅਜੇ ਬੱਗਾ, ਜੋਗਾ ਸਿੰਘ ਸਾਧੜਾ, ਭਗਤ ਪੂਰਨ ਸਿੰਘ ਲੋਕ ਸੇਵਾ ਟਰੱਸਟ ਬਰਨਾਲਾ ਕਲਾਂ ਵੱਲੋਂ ਹਰਪ੍ਰਭਮਹਿਲ ਸਿੰਘ, ਮਨਜੀਤ ਸਿੰਘ, ਮਹਿੰਦਰ ਸਿੰਘ ਦੁਆਬਾ, ਸੁੱਖਰਾਜ ਸਿੰਘ ਤੂਰ, ਹਰਪ੍ਰੀਤ ਸਿੰਘ, ਭਾਈ ਜਸਪਾਲ ਸਿੰਘ, ਲਖਵੀਰ ਸਿੰਘ ਦੁਆਬਾ, ਜਸਵੀਰ ਸਿੰਘ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਨੇ ਵੀ ਹਾਜਰੀ ਭਰੀ। ਟ੍ਰੈਫਿਕ ਪੁਲਿਸ ਵਲੋਂ ਇੰਸਪੈਕਟਰ ਰਾਜ ਕੁਮਾਰ ਪੀਸੀਆਰ ਇੰਚਾਰਜ, ਟ੍ਰੈਫਿਕ ਇੰਚਾਰਜ ਏਐੱਸਾਈ ਸੁਭਾਸ਼ ਚੰਦਰ ਵੀ ਹਾਜ਼ਰ ਸਨ। ਰੋਡ ਸੇਫਟੀ ਟ੍ਰੇਨਿੰਗ ਪਾਰਕ ਵਿਖੇ ਨੌਜਵਾਨਾਂ ਨੂੰ ਸੜ੍ਹਕ ਸੁਰੱਖਿਆ ਬਾਰੇ ਵਿਸ਼ੇਸ਼ ਟ੍ਰੇਨਿੰਗ ਜੀਐੱਸ ਤੂਰ ਵੱਲੋਂ ਦਿੱਤੀ। ਬਾਅਦ ਵਿਚ ਰੋਟੇਰੀਅਨ ਸੁਰਿੰਦਰ ਕੌਰ ਤੂਰ ਨੇ ਸੜ੍ਹਕ ਸੁਰੱਖਿਆ ਤੇ ਕੁਇੱਜ ਪ੍ਰੋਗਰਾਮ ਦਾ ਸੰਚਾਲਨ ਕੀਤਾ। ਜਿਸ ਵਿਚ ਪ੍ਰੋ. ਜਸਵਿੰਦਰ ਸਿੰਘ ਹੁੰਦਲ, ਪ੍ਰੋ. ਛਾਇਆ, ਵਿਦਿਆਰਥੀਂ ਗੁਰਸੇਵਕ, ਨਿਸੀਤਾ, ਜੈਸਮੀਨ, ਪ੍ਰਿੰਸ ਮਹਿਮੀ, ਮਹਿਕ ਵਿਰਦੀ, ਮਨਜਿੰਦਰ ਕੌਰ, ਏਕਮਜੋਤ ਸਿੰਘ, ਸਿਮਰਨ ਕੌਰ, ਸੋਨੀਆ ਨੇ ਸਹੀ ਜਵਾਬ ਦੇ ਕੇ ਇਨਾਮ ਹਾਸਲ ਕੀਤੇ। ਇਸ ਮੌਕੇ ਸਟਾਫ ਮੈਂਬਰਾਂ ਗਗਨਜੋਤ, ਰਮਨਦੀਪ ਕੌਰ, ਸਵੀਨਾ ਰਾਣੀ, ਇਰਵਿੰਦਰ ਕੌਰ, ਸੰਗੀਤਾ ਦੇਵੀ, ਸਰਬਜੀਤ ਕੌਰ, ਗੁਰਪਾਲ ਸਿੰਘ, ਗਗਨਦੀਪ ਸਿੰਘ, ਨਾਨਕਸ਼ਰਣ ਸਿੰਘ, ਜਸਵਿੰਦਰ ਸਿੰਘ, ਜਸਪ੍ਰੀਤ ਸਿੰਘ, ਜੀਨਤ, ਪੂਜਾ, ਸ਼ਰਨਜੀਤ ਕੌਰ, ਮਨੀਸ਼ਾ, ਕਿਰਨਪ੍ਰੀਤ ਕੌਰ, ਨੀਟਾ, ਪਿੰਕੀ, ਪ੍ਰਿਅੰਕਾ, ਮਨਪ੍ਰੀਤ ਕੌਰ, ਮੁਸਕਾਨਦੀਪ ਕੌਰ, ਪ੍ਰਿਆ, ਸ਼ਿਵਾਅੰਜੀ, ਨਿਧੀ ਠਾਕੁਰ ਅਤੇ ਦਲਜੀਤ ਸਿੰਘ ਨੇ ਸਰਬਜੀਤ ਸਿੰਘ ਨੇ ਸਮੁੱਚੇ ਤੌਰ ਤੇ ਉਤਸ਼ਾਹਜਨਕ ਯੋਗਦਾਨ ਪਾਇਆ। ਇਸ ਮੌਕੇ ਮਹਿੰਦਰ ਸਿੰਘ ਬਾਠ ਤੇ ਹਰਵਿੰਦਰ ਸਿੰਘ ਬਾਠ ਨੂੰ ਸੋਸਾਇਟੀ ਵੱਲੋਂ ਸਨਮਾਨਿਤ ਕੀਤਾ। ਰੈਲੀ ਦੌਰਾਨ ਸੰਦੀਪ ਕੁਮਾਰ ਵੱਲੋਂ ਐਂਬੂਲੈਂਸ ਸੇਵਾ ਅਤੇ ਤਰਸੇਮ ਸਿੰਘ ਵੱਲੋਂ ਵਾਹਨ ਸਾਊਂਡ ਸੇਵਾ ਕੀਤੀ। ਇਸ ਮੌਕੇ ਹਰਵਿੰਦਰ ਸਿੰਘ ਬਾਠ ਪ੍ਰਧਾਨ, ਡਾ. ਰਾਜੇਸ਼ਵਰ ਸਿੰਘ ਡਾਇਰੈਕਟਰ ਪ੍ਰਿੰਸੀਪਲ, ਡਾ. ਖੁਸ਼ਨੀਤ ਕੌਰ ਬਾਠ ਪ੍ਰਿੰਸੀਪਲ, ਟਰੱਸਟੀ ਗੁਰਪ੍ਰੀਤ ਸਿੰਘ ਬਾਠ ਤੇ ਨਵਪ੍ਰੀਤ ਸੰਘਾ ਵੀ ਮੌਜੂਦ ਰਹੇ।