ਰੋਡ ਸੇਫਟੀ ਅਵੇਰਨੈੱਸ ਸੁਸਾਇਟੀ ਵੱਲੋਂ ਰੈਲੀ 30 ਨੂੰ ਰੋਡ ਸੇਫਟੀ ਅਵੇਰਨੈੱਸ ਸੁਸਾਇਟੀ ਵੱਲੋਂ ਜਾਗਰੂਕਤਾ ਰੈਲੀ 30 ਨੂੰ
Publish Date: Fri, 23 Oct 2026 06:09 PM (IST)
Updated Date: Fri, 23 Oct 2026 06:10 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਰੋਡ ਸੇਫਟੀ ਅਵੇਰਨੈਸ ਸੁਸਾਇਟੀ ਦੀ ਵਿਸ਼ੇਸ਼ ਮੀਟਿੰਗ ਰੋਟਰੀ ਭਵਨ ਵਿਖੇ ਪ੍ਰਧਾਨ ਗੁਰਿੰਦਰ ਸਿੰਘ ਤੂਰ ਦੀ ਪ੍ਰਧਾਨਗੀ ਹੇਠ ਹੋਈ।।ਜਿਸ ਦਾ ਸੰਚਾਲਨ ਸਕੱਤਰ ਜੇਐੱਸ ਗਿੱਦਾ ਵੱਲੋਂ ਕੀਤਾ। ਮੀਟਿੰਗ ਦੌਰਾਨ ਵਿਚਾਰ ਚਰਚਾ ਕਰਦਿਆਂ ਇਹ ਸਹਿਮਤੀ ਪਾਈ ਕਿ ਸਮਾਜ ਦੇ ਹਰ ਪੱਧਰ ਤੇ ਜ਼ਿੰਮੇਵਾਰ ਨਾਗਰਿਕਤਾ ਪ੍ਰਤੀ ਜਾਗਰੂਕਤਾ ਦੀ ਬਹੁਤ ਲੋੜ ਹੈ। ਇਸ ਸੰਬੰਧੀ ਸੁਸਾਇਟੀ ਵੱਲੋਂ ਇੱਕ ਜਾਗਰੂਕਤਾ ਰੈਲੀ ਦੁਆਬਾ ਗਰੁੱਪ ਆਫ਼ ਕਾਲਜਿਜ਼ ਛੋਕਰਾਂ, ਰੋਟਰੀ ਕਲੱਬ ਤੇ ਦੁਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਸਹਿਯੋਗ ਨਾਲ 30 ਅਕਤੂਬਰ ਨੂੰ ਕੀਤੀ ਜਾਵੇਗੀ। ਸਰਬ ਸਾਂਝੀ ਸੋਚ ਵਾਲੀ ਰੈਲੀ ਵਿਚ ਸਮਾਜ ਦੀਆਂ ਵੱਖ-ਵੱਖ ਲੋੜਾਂ ਤੇ ਨਾਗਰਿਕ ਫਰਜ਼ਾਂ ਪ੍ਰਤੀ ਜਾਗਰੂਕਤਾ ਮੁੱਦੇ ਸਾਂਝੇ ਕੀਤੇ ਜਾਣਗੇ। ਰੈਲੀ ਆਰੀਆ ਸਕੂਲ ਤੋਂ ਸਵੇਰੇ 9.30 ਵਜੇ ਆਰੰਭ ਹੋਵੇਗੀ ਜੋ ਰਾਹੋਂ ਰੋਡ, ਚੰਡੀਗੜ੍ਹ ਚੌਂਕ ਤੋਂ ਚੰਡੀਗੜ੍ਹ ਰੋਡ, ਦਿੱਲੀ ਕਲੋਨੀ ਹੁੰਦੀ ਹੋਈ ਮਿਉਂਸਪਲ ਪਾਰਕ ਰਾਹੀਂ ਰੋਟਰੀ ਭਵਨ ਪੁੱਜੇਗੀ ਅਤੇ ਇਕ ਸੈਮੀਨਾਰ ਹੋਵੇਗਾ। ਜਿਸ ਵਿਚ ਮਾਹਿਰਾਂ ਵੱਲੋਂ ਵੱਖ ਵੱਖ ਸਮੱਸਿਆਵਾਂ ਸੰਬੰਧੀ ਵਿਦਿਆਰਥੀਆਂ ਤੋਂ ਸਵਾਲਾਂ ਦੇ ਜਵਾਬ ਪੁੱਛੇ ਜਾਣਗੇ। ਇਸ ਮੌਕੇ ਹੋਣਹਾਰ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦਿੱਤੇ ਜਾਣਗੇ। ਰੈਲੀ ਵਿਚ ਸੰਵਿਧਾਨਕ ਕਦਰਾਂ ਕੀਮਤਾਂ, ਇਮਾਨਦਾਰੀ, ਨਿਰਲੋਭ, ਨਿੱਡਰ ਤੇ ਨਿਰਪੱਖਤਾ ਵੋਟਰ ਫਰਜਾਂ ਪ੍ਰਤੀ, ਵਾਤਾਵਰਣ ਪ੍ਰੇਮ, ਕਿੱਤਾ ਮੁਖੀ ਸਿੱਖਿਆ ਦੇ ਮਹੱਤਵ, ਲਿੰਗ ਭਿੰਨ-ਭੇਦ ਰਹਿਤ ਤੇ ਬਰਾਬਰਤਾ ਵਾਲੇ ਸਮਾਜ ਦੀ ਸਿਰਜਨਾ, ਬੁਰਾਈਆਂ ਦੀ ਰੋਕਥਾਮ ਲਈ ਜਾਗਰੂਕਤਾ, ਸਬਰ ਸੰਤੋਖ ਨੂੰ ਅਪਨਾਉਣ ਆਦਿ ਮੁੱਦਿਆਂ ਪ੍ਰਤੀ ਸੁਹਿਰਦ ਨਾਗਰਿਕ ਜੀਵਨ ਜੀਉਣ ਦੀ ਜਾਗਰੂਕਤਾ ਸੰਦੇਸ਼ ਸਾਂਝੇ ਕੀਤੇ ਜਾਣਗੇ। ਮੀਟਿੰਗ ਵਿਚ ਹਰਪ੍ਰਭਮਹਿਲ ਸਿੰਘ, ਦਿਲਬਾਗ ਸਿੰਘ, ਬਿਕਰਮਜੀਤ ਸਿੰਘ, ਮਹਿੰਦਰ ਸਿੰਘ ਦੁਆਬਾ ਅਤੇ ਹਰਿੰਦਰ ਸਿੰਘ ਹਾਜਰ ਸਨ। ਇਸ ਮੌਕੇ ਮੈਂਬਰਾਂ ਵੱਲੋਂ ਰੋਟਰੀ ਭਵਨ ਦੀ ਪਾਰਕ ਵਿਚ ਸਾਫ ਵਾਤਾਵਰਣ ਦਾ ਪ੍ਰਤੀਕ ਪੌਦਾਰੋਪਣ ਕੀਤਾ ਗਿਆ।