- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਨਾਲ ਬੰਗਾ ਚ ਜਸ਼ਨ ਦਾ ਮਾਹੌਲ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਜਿਉਂ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦੀ ਖ਼ਬਰ ਬੰਗਾ ਪੁੱਜੀ ਤਾਂ ਦੋਹਾਂ ਧਿਰਾਂ ਦੇ ਆਗੂਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਨੇ ਇੱਕ ਦੂਜੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਢੋਲ ਦੀ ਤਾਲ ਤੇ ਨੱਚ ਕੇ ਭੰਗੜੇ ਪਾਏ ਅਤੇ ਨਾਹਰੇਬਾਜੀ ਕੀਤੀ। ਦੋਹਾਂ ਪਾਰਟੀਆਂ ਦੇ ਆਗੂਆਂ ਨੇ ਇਸ ਗੱਠਜੋੜ ਨੂੰ ਪੰਜਾਬ ਦੇ ਉੱਜਵਲ ਭਵਿੱਖ ਦਾ ਆਧਾਰ ਆਖਿਆ। ਇੱਥੋਂ ਦੇ ਭਾਜਪਾ ਅਤੇ ਅਕਾਲੀ ਆਗੂਆਂ ਸੰਜੀਵ ਭਾਰਦਵਾਜ, ਸੁਦੇਸ਼ ਸ਼ਰਮਾ, ਧਰਮ ਪਾਲ ਖਮਾਚੋਂ, ਡਾ. ਨਰੇਸ਼ ਰਾਵਲ, ਪ੍ਰਿਤਪਾਲ ਬਜਾਜ, ਡਾ. ਰਾਜਨ ਸ਼ਰਮਾ, ਦੀਪਕ ਸੂਦਨ, ਪ੍ਰਿੰਸੀਪਲ ਹਰਭਜਨ ਸਿੰਘ ਕਰਨਾਣਾ, ਡਿੰਪਲ ਭਾਰਦਵਾਜ, ਰਾਮ ਕਿਸ਼ਨ ਜੱਖੂ, ਹਿੰਮਤ ਤੇਜਪਾਲ, ਡਾ. ਸਤਵਿੰਦਰਪਾਲ ਸਿੰਘ ਬਿੱਟੂ ਹਲਕਾ ਇੰਚਾਰਜ ਬੰਗਾ, ਸਤਨਾਮ ਸਿੰਘ ਲਾਦੀਆਂ, ਜਸਵਿੰਦਰ ਸਿੰਘ ਮਾਨ, ਤਲਵਿੰਦਰ ਸਿੰਘ, ਹੈਪੀ ਕਲੇਰਾਂ, ਉਕਾਂਰ ਸਿੰਘ ਕਾਰੀ, ਇਕਬਾਲ ਸਿੰਘ ਬਾਜਵਾ, ਜਤਿੰਦਰ ਸਿੰਘ ਮਾਨ ਨੇ ਕਿਹਾ ਕਿ ਦੋਵੇਂ ਪਾਰਟੀਆਂ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਤੋਰਨ ਦੇ ਸਮਰੱਥ ਹਨ ਅਤੇ ਇਹ ਗਠਜੋੜ ਸੱਤਾ ਵਿਚ ਆਉਂਦਿਆਂ ਹੀ ਆਪ ਸਰਕਾਰ ਵਲੋਂ ਕੀਤੇ ਨੁਕਸਾਨ ਦਾ ਜਵਾਬ ਵੀ ਲਵੇਗਾ ਅਤੇ ਪੰਜਾਬ ਨੂੰ ਮਜ਼ਬੂਤ ਸਥਿਤੀ ਪ੍ਰਦਾਨ ਕਰਨ ਲਈ ਜ਼ਮੀਨ ਪੱਧਰ ਤੇ ਕਾਰਗੁਜ਼ਾਰੀ ਵੀ ਦਿਖਾਵੇਗਾ।