ਐਥਲੀਟਾਂ ਨੇ 20 ਮੈਡਲ ਜਿੱਤ ਕੇ ਗੱਡੇ ਝੰਡੇ ਅਥਲੀਟਾਂ ਨੇ 20 ਮੈਡਲ ਜਿੱਤ ਕੇ ਗੱਡੇ ਝੰਡੇ
Publish Date: Sun, 18 Oct 2026 04:33 PM (IST)
Updated Date: Sun, 18 Oct 2026 04:36 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਪੰਜਾਬ ਖੇਡ ਵਿਭਾਗ ਵੱਲੋਂ ਕਰਵਾਈਆਂ ਇੰਟਰ ਸਕੂਲ ਐਥਲੈਟਿਕਸ ਮੀਟ 2026-27 ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਐਥਲੀਟਾਂ ਨੇ ਆਪਣੀ ਬਹਤਰੀਨ ਖੇਡ ਪ੍ਰਤਿਭਾ ਦਾ ਮੁਜ਼ਾਹਰਾ ਕਰਦਿਆਂ ਇਤਿਹਾਸਕ ਸਫ਼ਲਤਾ ਹਾਸਲ ਕੀਤੀ ਹੈ। ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਈਵੈਂਟਾਂ ਵਿਚ ਆਪਣਾ ਦਬਦਬਾ ਕਾਇਮ ਰੱਖਦਿਆਂ ਕੁੱਲ 20 ਮੈਡਲ ਜਿੱਤੇ। ਜਿਨ੍ਹਾਂ ਵਿਚ 7 ਗੋਲਡ, 7 ਸਿਲਵਰ ਅਤੇ 6 ਬ੍ਰੋਨਜ਼ ਮੈਡਲ ਸ਼ਾਮਲ ਹਨ। ਇਸ ਸ਼ਾਨਦਾਰ ਪ੍ਰਾਪਤੀ ਨਾਲ ਸਕੂਲ ਦੇ ਐਥਲੀਟਾਂ ਨੇ ਨਾ ਸਿਰਫ਼ ਆਪਣਾ, ਬਲਕਿ ਆਪਣੇ ਮਾਪਿਆਂ, ਸਕੂਲ ਅਤੇ ਪੂਰੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਵੱਡੀ ਪ੍ਰਾਪਤੀ ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਵਿਨੀਤਾ ਚੋਟ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਮੈਦਾਨ ਵਿਚ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਦਾ ਪ੍ਰਦਰਸ਼ਨ ਕਰਦਿਆਂ ਇਹ ਮੁਕਾਮ ਹਾਸਲ ਕੀਤਾ ਹੈ। ਇਹ ਹਨ ਗੋਲਡ ਮੈਡਲ ਜੇਤੂ : ਉਨ੍ਹਾਂ ਨੇ ਮੈਡਲ ਜੇਤੂ ਅਥਲੀਟਾਂ ਅਤੇ ਉਨ੍ਹਾਂ ਦੇ ਈਵੈਂਟਾਂ ਦਾ ਵੇਰਵਾ ਦਿੰਦੇ ਦੱਸਿਆ ਕਿ ਗੋਲਡ ਮੈਡਲ ਜੇਤੂ ਖਿਡਾਰੀਆਂ ਵਿਚ ਸੰਗੀਤਾ ਪੁੱਤਰੀ ਹਰੀ ਬਹਾਦਰ-ਭੀਮ ਕਲਾ ਵਾਸੀ ਢਾਹਾਂ ਕਲੇਰਾਂ ਨੇ ਅੰਡਰ-19 ਸਾਲ ਜੈਵਲਿਨ ਥਰੋਅ ਵਿਚ ਗੋਲਡ ਮੈਡਲ, ਨੈਨਾ ਚੁੰਬਰ ਪੁੱਤਰੀ ਅਵਤਾਰ ਚੰਦ-ਇੰਦਰਜੀਤ ਕੌਰ ਵਾਸੀ ਪਿੰਡ ਫਰਾਲਾ ਨੇ ਅੰਡਰ-19 ਸਾਲ ਸ਼ਾਟਪੁਟ ਵਿਚ ਗੋਲਡ ਮੈਡਲ, ਅਸ਼ਮੀਤ ਸਿੰਘ ਪੁੱਤਰ ਹਰਕਰਨ ਸਿੰਘ-ਗੁਰਪ੍ਰੀਤ ਕੌਰ ਵਾਸੀ ਕੰਗਰੋੜ ਨੇ ਅੰਡਰ-17 ਸਾਲ ਹਾਈ ਜੰਪ ਵਿਚ ਗੋਲਡ ਮੈਡਲ, ਸੁਖਮਾਨ ਸਿੰਘ ਗਿੱਲ ਪੁੱਤਰ ਦਵਿੰਦਰ ਸਿੰਘ ਗਿੱਲ-ਰਣਜੀਤ ਕੌਰ ਵਾਸੀ ਬਾਹੜੋਵਾਲ ਨੇ ਅੰਡਰ 17 ਸਾਲ ਲਾਂਗ ਜੰਪ ਵਿਚ ਗੋਲਡ ਮੈਡਲ, ਰਜਾਇਕ ਸਿੰਘ ਪੁੱਤਰ ਸਤਿਕਾਰ ਸਿੰਘ-ਮਨਜੀਤ ਕੌਰ ਵਾਸੀ ਕੋਟ ਫਤੂਹੀ ਨੇ ਅੰਡਰ-17 ਸਾਲ ਜੈਵਲਿਨ ਥਰੋਅ ਵਿਚ ਗੋਲਡ ਮੈਡਲ, ਜਸਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ-ਗੁਰਵੀਰ ਕੌਰ ਵਾਸੀ ਚੱਕ ਬਿਲਗਾ ਨੇ ਪੋਲ ਵਾਲਟ ਵਿਚ ਗੋਲਡ ਮੈਡਲ ਅਤੇ ਹਰਮਨਜੋਤ ਸਿੰਘ ਪੁੱਤਰ ਬਲਜੀਤ ਸਿੰਘ-ਸੁਖਵਿੰਦਰ ਕੌਰ ਵਾਸੀ ਜੱਬੋਵਾਲ ਨੇ ਪੋਲ ਵਾਲਟ ਵਿਚ ਗੋਲਡ ਮੈਡਲ ਜਿੱਤਿਆ ਹੈ। ਇਹ ਹਨ ਸਿਲਵਰ ਮੈਡਲ ਜੇਤੂ : ਜਦਕਿ ਹਰਮਨ ਕੌਰ ਪੁੱਤਰੀ ਮਲਕੀਤ ਸਿੰਘ-ਰੇਣੂ ਰਾਣੀ ਵਾਸੀ ਭਰੋਲੀ ਨੇ ਅੰਡਰ 19 ਸਾਲ 400 ਮੀਟਰ ਦੌੜ ਵਿਚ ਸਿਲਵਰ ਮੈਡਲ, ਸਹਿਜਮਨ ਸਿੰਘ ਪੁੱਤਰ ਕਮਲਜੀਤ ਸਿੰਘ-ਨਿਰਵੀਤ ਕੌਰ ਪਿੰਡ ਝੰਡੇਰ ਕਲਾਂ ਅੰਡਰ 17 ਸਾਲ 200 ਮੀਟਰ ਦੌੜ, ਅਸ਼ਮੀਤ ਸਿੰਘ ਪੁੱਤਰ ਹਰਕਰਨ ਸਿੰਘ-ਗੁਰਪ੍ਰੀਤ ਕੌਰ ਵਾਸੀ ਕੰਗਰੋੜ ਨੇ ਅੰਡਰ-17 ਸਾਲ ਲਾਂਗ ਜੰਪ ਵਿਚ ਸਿਲਵਰ ਮੈਡਲ, ਗੌਰਵ ਕੈਂਥ ਪੁੱਤਰ ਸੁਰਿੰਦਰਪਾਲ ਸਿੰਘ-ਸੱਤਿਆ ਦੇਵੀ ਵਾਸੀ ਢੰਡਵਾੜ ਨੇ ਅੰਡਰ 19 ਸਾਲ 800 ਮੀਟਰ ਦੌੜ ਵਿਚ ਸਿਲਵਰ ਮੈਡਲ, ਸਾਹਿਲਪ੍ਰੀਤ ਸਿੰਘ ਪੁੱਤਰ ਦਵਿੰਦਰ ਸਿੰਘ-ਕੁਲਜਿੰਦਰ ਕੌਰ ਵਾਸੀ ਬੰਗਾ ਨੇ ਅੰਡਰ-17 ਸਾਲ ਜੈਵਲਿਨ ਥਰੋਅ ਵਿਚ ਸਿਲਵਰ ਮੈਡਲ, ਰਾਜਵੀਰ ਖਟਕੜ ਪੁੱਤਰ ਗੁਰਪ੍ਰੀਤ ਸਿੰਘ-ਪਿੰਕੀ ਵਾਸੀ ਮੰਗੂਵਾਲ ਨੇ ਅੰਡਰ-19 ਸਾਲ ਪੋਲ ਵਾਲਟ ਵਿਚ ਸਿਲਵਰ ਮੈਡਲ, ਅਭਿਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ-ਜਸਪ੍ਰੀਤ ਕੌਰ ਨੇ ਵਾਸੀ ਬਹਿਰਾਮ-ਅੰਡਰ-17 ਸਾਲ ਪੋਲ ਵਾਲਟ ਵਿਚ ਸ਼ਾਨਦਾਰ ਪ੍ਰਦਰਸ਼ਨ ਨਾਲ ਸਿਲਵਰ ਮੈਡਲ ਹਾਸਲ ਕੀਤਾ। ਇਹ ਹਨ ਬ੍ਰੋਨਜ਼ ਮੈਡਲ ਜੇਤੂ : ਇਸੇ ਤਰ੍ਹਾਂ ਅਗਮਜੋਤ ਕੌਰ ਪੁੱਤਰੀ ਅਤਿੰਦਰਪਾਲ ਸਿੰਘ-ਪਲਵਿੰਦਰ ਕੌਰ ਵਾਸੀ ਹੱਪੋਵਾਲ ਅੰਡਰ-14 ਸਾਲ ਲਾਂਗ ਜੰਪ ਵਿਚ ਬ੍ਰੋਨਜ਼ ਮੈਡਲ, ਹਰਮਨਜੋਤ ਸਿੰਘ ਬੀਸਲਾ ਪੁੱਤਰ ਤੀਰਥ ਸਿੰਘ ਬੀਸਲਾ ਪਿੰਡ ਬੀਸਲਾ ਨੇ ਅੰਡਰ 17 ਸਾਲ ਹੈਮਰ ਥਰੋ ਵਿਚ ਬ੍ਰੋਨਜ਼ ਮੈਡਲ ਜਿੱਤਣ ਤੋਂ ਇਲਾਵਾ ਅੰਡਰ 19 ਸਾਲ ਰਿਲੇਅ ਦੌੜ ਵਿਚ ਹੇਮਾਂਤ ਪੁੱਤਰ ਵਿਜੈ ਕੁਮਾਰ-ਰਚਨਾ ਦੇਵੀ ਵਾਸੀ ਕੰਗਰੋੜ, ਅਰਜਨ ਸਿੰਘ ਪੁੱਤਰ ਰਣਜੀਤ ਸਿੰਘ-ਰਾਜਬੀਰ ਕੌਰ ਵਾਸੀ ਕੁਲਥਮ, ਯੁਗਰਾਜ ਸਿੰਘ ਪੁੱਤਰ ਕੁਲਦੀਪ ਸਿੰਘ-ਹਰਪ੍ਰੀਤ ਕੌਰ ਵਾਸੀ ਬਹਿਰਾਮ ਅਤੇ ਹਰਮਨਜੋਤ ਸਿੰਘ ਪੁੱਤਰ ਬਲਜੀਤ ਸਿੰਘ-ਸੁਖਵਿੰਦਰ ਸਿੰਘ ਪਿੰਡ ਜੱਬੋਵਾਲ ਨੇ ਬ੍ਰੋਨਜ਼ ਮੈਡਲ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ। - ਪ੍ਰਬੰਧਕਾਂ ਨੇ ਜੇਤੂ ਖਿਡਾਰੀਆਂ, ਕੋਚਾਂ ਅਤੇ ਮਾਪਿਆਂ ਨੂੰ ਦਿੱਤੀ ਵਧਾਈ ਇਸ ਮੌਕੇ ਸਕੂਲ ਪ੍ਰਬੰਧਕ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਖਿਡਾਰੀਆਂ ਦੀ ਇਸ ਇਤਿਹਾਸਕ ਪ੍ਰਾਪਤੀ ਤੇ ਡੂੰਘੀ ਖ਼ੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਸਮੂਹ ਮੈਡਲ ਜੇਤੂ ਅਥਲੀਟਾਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚਾਂ ਨੂੰ ਹਾਰਦਿਕ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ ਅਤੇ ਸਕੂਲ ਦੇ ਸਮੂਹ ਖਿਡਾਰੀਆਂ ਨੂੰ ਖੇਡਾਂ ਲਈ ਆਧੁਨਿਕ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਵਾਈਸ ਪ੍ਰਿੰਸੀਪਲ ਰਮਨ ਕੁਮਾਰ ਅਤੇ ਖੇਡ ਅਧਿਆਪਕ ਜਸਵੀਰ ਕੌਰ, ਕੋਮਲ ਤੇ ਕੁਲਜੀਤ ਸਿੰਘ ਵੀ ਹਾਜ਼ਰ ਸਨ।