- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਵੱਲੋੰ ਚੰਡੀਗੜ੍ਹ ਵਿਖੇ ਧਰਨਾ 12 ਨੂੰ

ਸੁਰਿੰਦਰ ਦੁੱਗਲ, ਪੰਜਾਬੀ ਜਾਗਰਣ, ਜਾਡਲਾ : ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਸਰੋਜ ਬਾਲਾ ਦੀ ਪ੍ਰਧਾਨਗੀ ਹੇਠ ਹੋਈ। ਸੂਬਾ ਜਨਰਲ ਸਕੱਤਰ ਸੀਮਾ ਰਾਣੀ ਨੇ ਦੱਸਿਆ ਕਿ 12 ਅਕਤੂਬਰ ਦਿਨ ਸੋਮਵਾਰ ਨੂੰ ਚੰਡੀਗੜ੍ਹ ਪਰਿਆਗ ਭਵਨ 38-ਬੀ ਵਿਚ ਡਾਇਰੈਕਟਰ ਦੇ ਦਫ਼ਤਰ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਧਰਨੇ ਵਿਚ ਪੰਜਾਬ ਤੋਂ ਹਜ਼ਾਰਾਂ ਵਰਕਰ ਸ਼ਾਮਲ ਹੋਣਗੇ ਅਤੇ ਪੰਜਾਬ ਸਰਕਾਰ ਨੂੰ ਕੀਤੇ ਵਾਅਦੇ ਯਾਦ ਕਰਵਾਉਣਗੇ। ਕਿਉਂਕਿ ਵਿੱਤ ਮੰਤਰੀ ਨੇ 20 ਸਤੰਬਰ ਦੀ ਮੀਟਿੰਗ ਵਿਚ ਮਾਣਭੱਤਾ ਦੁੱਗਣਾ ਕਰਨ ਦਾ ਵਿਸ਼ਵਾਸ ਦਿਵਾਇਆ ਸੀ। ਜੋ ਅਜੇ ਤੱਕ ਲਾਗੂ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਕਾਮਰੇਡ ਮਹਾਂ ਸਿੰਘ ਰੌੜੀ ਜਨਰਲ ਸਕੱਤਰ ਸੀਟੂ ਅਤੇ ਕਾਮਰੇਡ ਸੁੱਚਾ ਸਿੰਘ ਅਜਨਾਲਾ ਸੂਬਾਈ ਮੀਤ ਪ੍ਰਧਾਨ ਸੀਟੂ ਨੇ ਵਿਸ਼ਵਾਸ ਦਿਵਾਇਆ ਕਿ ਸੀਟੂ ਵਰਕਰ ਵੱਡੀ ਗਿਣਤੀ ਵਿਚ 12 ਅਕਤੂਬਰ ਦੀ ਰੈਲੀ ਵਿਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ 3 ਨਵੰਬਰ ਨੂੰ ਧੂਰੀ ਮੁੱਖ ਮੰਤਰੀ ਦੇ ਘਰ ਵੱਲ ਮਾਰਚ ਅਤੇ 1 ਦਸੰਬਰ ਤੋਂ 2 ਦਸੰਬਰ ਤੱਕ ਦਿੱਲੀ ਵੱਡੇ ਇਕੱਠ ਹੋਣਗੇ। ਸੀਮਾ ਰਾਣੀ ਜਨਰਲ ਸਕੱਤਰ ਨੇ ਦੱਸਿਆ ਕਿ 17 ਤੇ 18 ਦਸੰਬਰ 2026 ਨੂੰ ਭੁਵਨੇਸ਼ਵਰ ਵਿਚ ਆਲ ਇੰਡੀਆ ਫੈਡਰੇਸ਼ਨ ਦੀ ਜਥੇਬੰਦਕ ਕਾਨਫਰੰਸ ਹੋ ਰਹੀ ਹੈ।ਜਿਸ ਵਿਚ ਪੰਜਾਬ ਵਿਚੋਂ 7 ਡੈਲੀਗੇਟ ਸ਼ਾਮਲ ਹੋਣਗੇ। ਮੀਟਿੰਗ ਵਿਚ ਜੋਗਿੰਦਰ ਕੌਰ ਹੁਸ਼ਿਆਰਪੁਰ, ਸੁਖਜੀਤ ਕੌਰ ਜਲੰਧਰ, ਰੇਨੂੰ ਅੰਮ੍ਰਿਤਸਰ, ਪਰਮਜੀਤ ਮੋਹਾਲੀ, ਜਸਵਿੰਦਰ ਨਵਾਂਸ਼ਹਿਰ, ਬਲਵਿੰਦਰ ਕੌਰ ਹੁਸ਼ਿਆਰਪੁਰ, ਸੁਰਜੀਤ ਕੌਰ ਨਵਾਂਸ਼ਹਿਰ ਹਾਜ਼ਰ ਸਨ।