ਇੱਟਾਂ ਦੇ ਰੇਟ ਵਧੇ ਮੱਧ ਵਰਗੀ ਲੋਕ ਮਕਾਨ ਬਣਾਉਣ 'ਚ ਅਸਮਰਥ ਇੱਟਾਂ ਦੇ ਰੇਟ ਵਧੇ ਮੱਧ ਵਰਗੀ ਲੋਕ ਮਕਾਨ ਬਣਾਉਣ 'ਚ ਅਸਮਰਥ
Publish Date: Thu, 05 Nov 2026 06:26 PM (IST)
Updated Date: Thu, 05 Nov 2026 06:29 PM (IST)
ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ ਬਹਿਰਾਮ : ਅੱਤ ਦੀ ਮਹਿੰਗਾਈ ਨੇ ਲੋਕਾਂ ਦਾ ਕਚੁੰਬਰ ਕੱਢਿਆ ਹੋਇਆ ਹੈ। ਦੂਜੇ ਪਾਸੇ ਈਰਾਨ ਅਤੇ ਅਮਰੀਕਾ ਦੇ ਯੁੱਧ ਕਾਰਨ ਤੇਲ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ। ਤੇ ਹਰੇਕ ਵਸਤੂ ਅਸਮਾਨ ਨੂੰ ਛੂਹ ਰਹੀ ਹੈ ਅਤੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀ ਹੈ। ਇੱਟਾਂ ਦਾ ਭਾਅ ਜਿਹੜਾ ਕਿ ਕੁੱਝ ਮਹੀਨੇ ਪਹਿਲਾ 6500 ਤੋਂ 7500 ਰੁਪਏ ਦੇ ਕਰੀਬ ਸੀ ਪਰੰਤੂ 5-6 ਮਹੀਨੇ ਵਿਚ ਹੀ ਇਸ ਦੇ ਰੇਟ 11 ਤੋਂ 12 ਹਜ਼ਾਰ ਦੇ ਕਰੀਬ ਹੋ ਗਏ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰ੍ਹਾਂ ਇੱਟਾਂ ਦੇ ਰੇਟਾਂ ਵਿਚ ਵਾਧਾ ਹੁੰਦਾ ਰਿਹਾ ਤਾਂ ਗਰੀਬ ਅਤੇ ਮੱਧ ਵਰਗੀ ਲੋਕ ਆਪਣੇ ਮਕਾਨ ਬਣਾਉਣਾ ਬੰਦ ਕਰ ਦੇਣਗੇ। ਜਿਸ ਕਾਰਨ ਭੱਠਿਆਂ ਤੇ ਕੰਮ ਕਰਦੇ ਮਜ਼ਦੂਰ ਵੀ ਵਿਹਲੇ ਹੋ ਜਾਣਗੇ। ਜਿਸ ਕਾਰਨ ਬੇਰੋਜ਼ਗਾਰੀ ਤੇ ਗਰੀਬੀ ਵਿਚ ਵਾਧਾ ਹੋਵੇਗਾ। ਇਸ ਸਬੰਦੀ ਹਲਕਾ ਵਿਧਾਇਕ ਡਾ.ਐੱਸਕੇ ਸੁੱਖੀ ਨੇ ਕਿਹਾ ਕਿ ਇਸ ਸਬੰਧੀ ਜਲਦੀ ਹੀ ਪੜਤਾਲ ਕੀਤੀ ਜਾਵੇਗੀ। ਦੂਜੇ ਪਾਸੇ ਕਾਂਗਰਸੀ ਆਗੂ ਕਮਲਜੀਤ ਮਾਂਗਟ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਾਬਕਾ ਸਰਪੰਚ ਬਲਜੀਤ ਸਿੰਘ ਜੀਤਾ ਕੁਲਥਮ ਨੇ ਕਿਹਾ ਕਿ ਪੰਜਾਬਤੇ ਕੇਂਦਰ ਦੀਆਂ ਸਰਕਾਰਾਂ ਜਿਥੇ ਇੱਟਾਂ ਦੇ ਭਾਅ ਵੱਧਣ ਤੋਂ ਰੋਣ ਲਈ ਅਸਮਰਥ ਰਹੀਆਂ ਹਨ। ਉਥੇ ਹੋਰ ਵਸਤਾਂ ਵੀ ਮਹਿੰਗੀਆਂ ਹੋ ਰਹੀਆਂ ਹਨ। ਸਰਕਾਰਾਂ ਨੂੰ ਜਲਦੀ ਹੀ ੁਇਸ ਤੇ ਕੰਟਰੋਲ ਕਰਨਾ ਚਾਹੀਦਾ ਹੈ। ਦੂਜੇ ਪਾਸੇ ਭੱਠੇ ਮਾਲਕਾ ਦਾ ਕਹਿਣਾ ਹੈ ਕਿ ਇੱਟਾਂ ਦੇ ਭਾਅ ਕੋਲਾ ਮਹਿੰਗਾ ਹੋਣ ਕਾਰਨ ਵੱਧ ਰਹੇ ਹਨ।